ਮਾਰੀਸ਼ਸ ਦੇ ਰਾਸ਼ਟਰਪਤੀ ਧਰਮਬੀਰ ਗੋਖੂਲ ਨੇ ਤਿਰੂਪਤੀ ਮੰਦਰ 'ਚ ਕੀਤੀ ਪੂਜਾ
Wednesday, Jan 07, 2026 - 01:46 PM (IST)
ਤਿਰੂਪਤੀ- ਮਾਰੀਸ਼ਸ ਦੇ ਰਾਸ਼ਟਰਪਤੀ ਧਰਮਬੀਰ ਗੋਖੂਲ ਨੇ ਬੁੱਧਵਾਰ ਨੂੰ ਤਿਰੂਮਲਾ 'ਚ ਭਗਵਾਨ ਵੈਂਕਟੇਸ਼ਵਰ ਸਵਾਮੀ ਮੰਦਰ 'ਚ ਪੂਜਾ ਕੀਤੀ। ਟੀਟੀਡੀ ਦੇ ਅਧਿਕਾਰੀਆਂ ਨੇ ਗੋਖੂਲ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਮੰਦਰ 'ਚ ਦਰਸ਼ਨ ਲਈ ਲੈ ਗਏ।
ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਇਕ ਅਧਿਕਾਰੀ ਨੇ ਦੱਸਿਆ,''ਗੋਖੂਲ ਨੇ ਭਗਵਾਨ ਵੈਂਕਟੇਸ਼ਵਰ ਸਵਾਮੀ ਦੇ ਦਰਸ਼ ਕੀਤੇ। ਇਸ ਤੋਂ ਪਹਿਲਾਂ ਟੀਟੀਡੀ ਦੇ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਦਰਸ਼ਨ ਲਈ ਲੈ ਗਏ ਸਨ।'' ਦਰਸ਼ਨ ਤੋਂ ਬਾਅਦ, ਟੀਟੀਡੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ (ਮਾਰੀਸ਼ਸ ਦੇ ਰਾਸ਼ਟਰਪਤੀ ਨੂੰ) ਰੰਗਨਾਯਕੁਲਾ ਮੰਡਪਮ 'ਚ ਰੇਸ਼ਮੀ ਕੱਪੜੇ, ਪ੍ਰਸਾਦ ਅਤੇ ਭਗਵਾਨ ਵੈਂਕਟੇਸ਼ਵਰ ਦੀ ਇਕ ਤਸਵੀਰ ਪ੍ਰਦਾਨ ਕੀਤੀ। ਟੀਟੀਡੀ ਤਿਰੂਪਤੀ 'ਚ ਸਥਿਤ ਸ਼੍ਰੀ ਵੈਂਕਟੇਸ਼ਵਰ ਮੰਦਰ ਦਾ ਅਧਿਕਾਰਤ ਸੁਰੱਖਿਆ ਸੰਸਥਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
