ਮੌਲਾਨਾ ਸਾਦ ਨੇ ਕਰਾਇਆ ਕੋਰੋਨਾ ਟੈਸਟ, ਕਿਹਾ ਦਿੱਲੀ ਪੁਲਸ ਨੂੰ ਪਤਾ ਹੈ ਮੇਰਾ ਟਿਕਾਣਾ

Saturday, Apr 25, 2020 - 02:23 AM (IST)

ਮੌਲਾਨਾ ਸਾਦ ਨੇ ਕਰਾਇਆ ਕੋਰੋਨਾ ਟੈਸਟ, ਕਿਹਾ ਦਿੱਲੀ ਪੁਲਸ ਨੂੰ ਪਤਾ ਹੈ ਮੇਰਾ ਟਿਕਾਣਾ

ਨਵੀਂ ਦਿੱਲੀ - ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਲਗਾਤਾਰ ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਦੀ ਤਲਾਸ਼ ਕਰ ਰਹੀ ਹੈ। ਹਾਲਾਂਕਿ ਅਜੇ ਤੱਕ ਕ੍ਰਾਇਮ ਬ੍ਰਾਂਚ ਨੂੰ ਸਫਲਤਾ ਨਹੀਂ ਮਿਲੀ ਹੈ। ਇਸ ਦੌਰਾਨ ਮੌਲਾਨਾ ਸਾਦ ਨੇ ਕਿਹਾ, ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਨੂੰ ਇਹ ਪਤਾ ਹੈ ਕਿ ਮੈਂ ਕਿੱਥੇ ਹਾਂ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ 'ਚ ਮੌਲਾਨਾ ਸਾਦ ਨੇ ਕਿਹਾ ਕਿ ਕ੍ਰਾਇਮ ਬ੍ਰਾਂਚ ਦੋ ਨੋਟਿਸ ਵੀ ਭੇਜ ਚੁੱਕੀ ਹੈ, ਜਿਸ ਦਾ ਅਸੀਂ ਜਵਾਬ ਵੀ ਦੇ ਚੁੱਕੇ ਹਾਂ।

ਤਬਲੀਗੀ ਜਮਾਤ ਦੇ ਮੁਖੀ ਮੌਲਾਨਾ ਸਾਦ ਨੇ ਕਿਹਾ ਕਿ ਦਿੱਲੀ ਪੁਲਸ ਦੀ ਕ੍ਰਾਇਮ ਬ੍ਰਾਂਚ ਨੂੰ ਇਹ ਪਤਾ ਹੈ ਕਿ ਮੈਂ ਕਿੱਥੇ ਹਾਂ। ਕ੍ਰਾਇਮ ਬ੍ਰਾਂਚ ਨੇ ਮੇਰੇ ਬੇਟੇ ਦੀ ਹਾਜ਼ਰੀ 'ਚ ਮੇਰੇ ਘਰ ਦੀ ਤਲਾਸ਼ੀ ਵੀ ਲਈ ਹੈ। ਨਾਲ ਹੀ ਮੈਨੂੰ ਕੋਰੋਨਾ ਜਾਂਚ ਕਰਵਾਉਣ ਨੂੰ ਕਿਹਾ ਹੈ। ਅਸੀਂ ਕੋਰੋਨਾ ਵਾਇਰਸ ਦੀ ਜਾਂਚ ਕਰਾ ਚੁੱਕੇ ਹਾਂ। ਦਿੱਲੀ ਪੁਲਸ ਜੋ ਕਹਿ ਰਹੀ ਹੈ, ਅਸੀਂ ਉਨ੍ਹਾਂ ਸਾਰਿਆਂ ਦਾ ਪਾਲਣ ਕਰ ਰਹੇ ਹਾਂ।

ਮੌਲਾਨਾ ਨੇ ਦੱਸਿਆ-  ਕਿਵੇਂ ਮਰਕਜ਼ 'ਚ ਫਸੇ ਸਨ ਜਮਾਤੀ
ਉਨ੍ਹਾਂ ਕਿਹਾ, ਜਦੋਂ ਜਨਤਾ ਕਰਫਿਊ ਦੌਰਾਨ 22 ਮਾਰਚ ਦੀ ਰਾਤ ਢਿੱਲ ਦਿੱਤੀ ਗਈ ਸੀ, ਤੱਦ ਅਸੀਂ ਹਜ਼ਾਰਾਂ ਜਮਾਤੀਆਂ ਨੂੰ ਸ਼ਿਫਟ ਕੀਤਾ ਸੀ, ਪਰ ਦਿੱਲੀ 'ਚ 23 ਮਾਰਚ ਨੂੰ ਕਰਫਿਊ ਲੱਗਣ ਨਾਲ ਜਮਾਤੀ ਮਰਕਜ਼ 'ਚ ਫਸ ਗਏ ਸਨ। ਅਸੀਂ ਮਰਕਜ਼ 'ਚ ਫਸੇ ਲੋਕਾਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੱਕ ਵਾਪਸ ਪਹੁੰਚਾਣ ਲਈ ਇਜਾਜ਼ਤ ਵੀ ਮੰਗੀ ਸੀ, ਪਰ ਪ੍ਰਸ਼ਾਸਨ ਨੇ ਨਹੀਂ ਦਿੱਤੀ ਸੀ।


author

Inder Prajapati

Content Editor

Related News