ਹਿਮਕੋਟੀ ਦੇ ਕੋਲ ਲੱਗੀ ਅੱਗ ’ਤੇ ਪਾਇਆ ਗਿਆ ਕਾਬੂ, ਮਾਤਾ ਵੈਸ਼ਣੋ ਦੇਵੀ ਯਾਤਰਾ ਬਹਾਲ

05/20/2022 11:06:12 AM

ਕਟੜਾ, (ਅਮਿਤ)– ਵੈਸ਼ਣੋ ਦੇਵੀ ਭਵਨ ਵੱਲ ਜਾਣ ਵਾਲੇ ਰਸਤੇ ’ਤੇ ਸਥਿਤ ਹਿਮਕੋਟੀ ਦੇ ਕੋਲ ਲੱਗੀ ਅੱਗ ’ਤੇ ਬੀਤੀ ਦੇਰ ਰਾਤ ਨੂੰ ਪ੍ਰਸ਼ਾਸਨ ਵੱਲੋਂ ਕਾਬੂ ਪਾ ਲਿਆ ਗਿਆ, ਜਿਸ ਤੋਂ ਬਾਅਦ ਵੀਰਵਾਰ ਸਵੇਰੇ ਯਾਤਰਾ ਨੂੰ ਬਹਾਲ ਕਰ ਦਿੱਤਾ ਗਿਆ। ਹਾਲਾਂਕਿ ਪ੍ਰਸ਼ਾਸਨ ਵੱਲੋਂ ਨਵੇਂ ਰਸਤੇ ਤੋਂ ਸ਼ਰਧਾਲੂਆਂ ਦੀ ਆਵਾਜਾਈ ਨੂੰ ਦੁਪਹਿਰ ਬਾਅਦ ਬਹਾਲ ਕੀਤਾ ਗਿਆ, ਜਿਸ ਤੋਂ ਬਾਅਦ ਨਵੇਂ ਰਸਤੇ ਤੋਂ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੇ ਰਾਹਤ ਦਾ ਸਾਹ ਲਿਆ। ਉੱਥੇ ਹੀ, ਨਵਾਂ ਰਸਤਾ ਬਹਾਲ ਹੋਣ ਮਗਰੋਂ ਉਕਤ ਰਸਤੇ ’ਤੇ ਚੱਲਣ ਵਾਲੀ ਬੈਟਰੀ ਕਾਰ ਸੇਵਾ ਨੂੰ ਵੀ ਬਹਾਲ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ– ਮੀਂਹ ਕਾਰਨ ਕੇਦਾਰਨਾਥ-ਬਦਰੀਨਾਥ ਰਸਤਾ ਬੰਦ, ਰਸਤੇ ’ਚ ਫਸੇ ਯਾਤਰੀ

ਜ਼ਿਕਰਯੋਗ ਹੈ ਕਿ ਤ੍ਰਿਕੁਟ ਪਰਬਤ ’ਤੇ ਬੀਤੇ 2 ਦਿਨਾਂ ਤੋਂ ਅੱਗ ਦਾ ਤਾਂਡਵ ਜਾਰੀ ਸੀ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਸਾਵਧਾਨੀ ਦੇ ਤੌਰ ’ਤੇ ਨਵੇਂ ਰਸਤੇ ਨੂੰ ਬੰਦ ਰੱਖਿਆ ਗਿਆ ਸੀ। ਹਾਲਾਂਕਿ ਇਸ ਦੌਰਾਨ ਸ਼ਰਧਾਲੂਆਂ ਦੀ ਆਵਾਜਾਈ ਨੂੰ ਪੁਰਾਣੇ ਰਿਵਾਇਤੀ ਰਸਤੇ ਰਾਹੀਂ ਬਹਾਲ ਰੱਖਿਆ ਗਿਆ ਸੀ। ਉੱਥੇ ਹੀ, ਨਵਾਂ ਰਸਤਾ ਬੰਦ ਹੋਣ ਕਾਰਨ ਪੁਰਾਣੇ ਰਸਤੇ ’ਤੇ ਸ਼ਰਧਾਲੂਆਂ ਦੀ ਭੀੜ ਜ਼ਿਆਦਾ ਰਹੀ।

ਇਹ ਵੀ ਪੜ੍ਹੋ– ਵਿਧਵਾ ਦੇ ਇਕਤਰਫਾ ਪਿਆਰ ’ਚ ਨੌਜਵਾਨ ਨੇ ਲਗਾਈ ਖੁਦ ਨੂੰ ਅੱਗ, ਟੁੱਟਿਆ ਔਰਤ ਦਾ ਦੂਜਾ ਵਿਆਹ


Rakesh

Content Editor

Related News