ਸ਼ਰਧਾਲੂਆਂ ਲਈ ਅਹਿਮ ਖ਼ਬਰ; ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁਣ ਸਿਰਫ 1 ਘੰਟੇ 'ਚ ਹੋਵੇਗੀ ਪੂਰੀ

Wednesday, Nov 27, 2024 - 03:12 PM (IST)

ਸ਼ਰਧਾਲੂਆਂ ਲਈ ਅਹਿਮ ਖ਼ਬਰ; ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਹੁਣ ਸਿਰਫ 1 ਘੰਟੇ 'ਚ ਹੋਵੇਗੀ ਪੂਰੀ

ਜੰਮੂ- ਕਟੜਾ ਤੋਂ ਮਾਤਾ ਵੈਸ਼ਨੋ ਦੇਵੀ ਦੇ ਭਵਨ ਤੱਕ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਲਈ ਵੱਡੀ ਰਾਹਤ ਦੀ ਖ਼ਬਰ ਹੈ। ਹੁਣ ਨਵੇਂ ਰੋਪਵੇਅ ਪ੍ਰਾਜੈਕਟ ਨਾਲ ਸ਼ਰਧਾਲੂਆਂ ਨੂੰ ਲੰਬੀ ਅਤੇ ਮੁਸ਼ਕਲ ਯਾਤਰਾ ਤੋਂ ਮੁਕਤੀ ਮਿਲ ਜਾਵੇਗੀ, ਜਿਸ ਤੋਂ ਖ਼ਾਸ ਕਰ ਕੇ ਬਜ਼ੁਰਗਾਂ ਅਤੇ ਬੱਚਿਆਂ ਲਈ ਯਾਤਰਾ ਆਰਾਮਦਾਇਕ ਹੋ ਜਾਵੇਗੀ।

ਰੋਪਵੇਅ ਤੋਂ 7 ਘੰਟੇ ਦਾ ਸਫ਼ਰ ਘੱਟ ਕੇ 1 ਘੰਟੇ 'ਚ

ਮਾਤਾ ਵੈਸ਼ਨੋ ਦੇਵੀ ਮੰਦਰ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਮੁਤਾਬਕ 250 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲਾ ਇਸ ਨਵੇਂ ਰੋਪਵੇਅ ਪ੍ਰਾਜੈਕਟ ਨੂੰ ਹੁਣ ਹਰੀ ਝੰਡੀ ਮਿਲ ਚੁੱਕੀ ਹੈ। ਇਸ ਤਹਿਤ ਕਟੜਾ ਤੋਂ ਸਾਂਝੀ ਛੱਤ ਤੱਕ ਯਾਤਰਾ ਮਹਿਜ 6 ਮਿੰਟ 'ਚ ਪੂਰੀ ਹੋਵੇਗੀ। ਇਸ ਤੋਂ ਬਾਅਦ ਵੈਸ਼ਨੋ ਦੇਵੀ ਭਵਨ ਤੱਕ ਪਹੁੰਚਣ ਵਿਚ 45 ਤੋਂ 50 ਮਿੰਟ ਦਾ ਸਮਾਂ ਲੱਗੇਗਾ। ਫਿਲਹਾਲ ਸ਼ਰਧਾਲੂਆਂ ਨੂੰ ਇਹ ਯਾਤਰਾ ਕਰਨ ਵਿਚ  6 ਤੋਂ 7 ਘੰਟੇ ਲੱਗਦੇ ਹਨ। ਪ੍ਰਾਜੈਕਟ ਦੇ ਪੂਰਾ ਹੋਣ ਤੋਂ ਬਾਅਦ ਸ਼ਰਧਾਲੂਆਂ ਨੂੰ ਸਿਰਫ 1 ਘੰਟੇ ਵਿਚ ਮੰਦਰ ਤੱਕ ਪਹੁੰਚਣ ਦਾ ਮੌਕਾ ਮਿਲੇਗਾ। ਇਸ ਰੋਪਵੇਅ ਦੀ ਇਕ ਖਾਸੀਅਤ ਇਹ ਹੈ ਕਿ ਇਹ ਹਰ ਘੰਟੇ 1000 ਸ਼ਰਧਾਲੂਆਂ ਨੂੰ ਇਕ ਥਾਂ ਤੋਂ ਦੂਜੀ ਥਾਂ ਲੈ ਜਾ ਸਕੇਗਾ।

ਸ਼ਰਧਾਲੂਆਂ ਦੀ ਗਿਣਤੀ 'ਚ ਵਾਧਾ

ਅਕਤੂਬਰ 2024 ਤੱਕ, 84 ਲੱਖ ਤੋਂ ਵੱਧ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਚੁੱਕੇ ਹਨ ਅਤੇ ਇਹ ਅੰਕੜਾ ਜਲਦੀ ਹੀ 1 ਕਰੋੜ ਨੂੰ ਪਾਰ ਕਰਨ ਦੀ ਸੰਭਾਵਨਾ ਹੈ। ਪਿਛਲੇ ਸਾਲ 95 ਲੱਖ ਤੋਂ ਵੱਧ ਸ਼ਰਧਾਲੂ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਏ ਸਨ।

ਰੋਪਵੇਅ ਪ੍ਰਾਜੈਕਟ ਦਾ ਉਦੇਸ਼

ਇਹ ਰੋਪਵੇਅ ਪ੍ਰਾਜੈਕਟ 250 ਕਰੋੜ ਰੁਪਏ ਦੀ ਲਾਗਤ ਨਾਲ ਕਟੜਾ 'ਚ ਤਾਰਾਕੋਟ ਮਾਰਗ ਅਤੇ ਸਾਂਝੀ ਛੱਤ ਵਿਚਕਾਰ 12 ਕਿਲੋਮੀਟਰ ਦੇ ਹਿੱਸੇ 'ਤੇ ਬਣਾਇਆ ਜਾ ਰਿਹਾ ਹੈ। ਇਸ ਦਾ ਉਦੇਸ਼ ਸ਼ਰਧਾਲੂਆਂ ਲਈ ਯਾਤਰਾ ਨੂੰ ਵਧੇਰੇ ਸੁਵਿਧਾਜਨਕ ਅਤੇ ਸੁਰੱਖਿਅਤ ਬਣਾਉਣਾ ਹੈ। ਹਾਲਾਂਕਿ ਖੱਚਰ ਅਤੇ ਪਾਲਕੀ ਵਾਲੇ ਇਸ ਪ੍ਰਾਜੈਕਟ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ ਕਿਉਂਕਿ ਇਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ 'ਤੇ ਮਾੜਾ ਅਸਰ ਪੈ ਸਕਦਾ ਹੈ।


author

Tanu

Content Editor

Related News