ਨੌਰਾਤਿਆਂ ’ਤੇ ਸ਼ਰਧਾਲੂਆਂ ਨੂੰ ਸੌਗਾਤ; ਮੋਬਾਇਲ ਤੋਂ ਮਾਤਾ ਵੈਸ਼ਨੋ ਦੇਵੀ ਦੇ ਕਰ ਸਕੋਗੇ ਲਾਈਵ ‘ਦਰਸ਼ਨ’

9/24/2020 11:22:39 AM

ਜੰਮੂ— ਨੌਰਾਤਿਆਂ ’ਤੇ ਮਾਤਾ ਵੈਸ਼ਨੋ ਦੇਵੀ ਦੇ ਸ਼ਰਧਾਲੂਆਂ ਨੂੰ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ। ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਜਲਦੀ ਹੀ ਮੋਬਾਇਲ ਐਪ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਐਪ ਦੇ ਜ਼ਰੀਏ ਆਨਲਾਈਨ ਘਰ ਬੈਠੇ ਹੀ ਮਾਤਾ ਦੇ ਲਾਈਵ ਦਰਸ਼ਨ ਕਰ ਸਕੋਗੇ। ਇਹ ਐਪ ਨੌਰਾਤਿਆਂ ਦੇ ਪਹਿਲੇ ਦਿਨ ਯਾਨੀ ਕਿ 17 ਅਕਤੂਬਰ ਨੂੰ ਲਾਂਚ ਕੀਤੀ ਜਾ ਸਕਦੀ ਹੈ। 

PunjabKesari

ਇਕ ਸੀਨੀਅਰ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਧਾਰਮਿਕ ਸਥਾਨਾਂ ’ਤੇ ਵੱਡੀ ਗਿਣਤੀ ’ਚ ਸ਼ਰਧਾਲੂਆਂ ਦੇ ਇਕੱਠਾ ਹੋਣ ’ਤੇ ਰੋਕ ਲਾਈ ਗਈ ਹੈ। ਅਜਿਹੇ ਵਿਚ ਅਸੀਂ ਨਵੇਂ ਤਰੀਕੇ ਤਿਆਰ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਜੋ ਸ਼ਰਧਾਲੂ ਮਾਤਾ ਦੇ ਦਰਬਾਰ ਨਹੀਂ ਆ ਸਕਦੇ, ਉਹ ਇਸ ਐਪ ਜ਼ਰੀਏ ਘਰ ਬੈਠੇ ਹੀ ਮਾਂ ਦਾ ਆਸ਼ੀਰਵਾਦ ਲੈ ਸਕਣਗੇ। ਉਨ੍ਹਾਂ ਨੇ ਕਿਹਾ ਕਿ ਉੱਪ ਰਾਜਪਾਲ ਮਨੋਜ ਸਿਨਹਾ ਵਲੋਂ ਰਸਮੀ ਤੌਰ ’ਤੇ ਸ਼ੁਰੂ ਕੀਤੀ ਗਈ ਮਾਤਾ ਵੈਸ਼ਨੋ ਦੇਵੀ ਪੂਜਾ ਪ੍ਰਸਾਦ ਦੀ ਹੋਮ ਡਿਲਿਵਰੀ ਵੀ ਇਸੇ ਕੜੀ ਵਿਚ ਜਾਰੀ ਰਹੇਗੀ।

PunjabKesari

ਦੱਸ ਦੇਈਏ ਕਿ ਕੋਰੋਨਾ ਆਫ਼ਤ ਦਰਮਿਆਨ ਹੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਹੋਰ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਵਧਾ ਕੇ ਇਕ ਹਜ਼ਾਰ ਪ੍ਰਤੀਦਿਨ ਕਰ ਦਿੱਤੀ ਸੀ। ਇਸ ਲਈ ਆਨਲਾਈਨ ਬੁਕਿੰਗ ਕਰਵਾਉਣੀ ਹੁੰਦੀ ਹੈ। ਕੋਰੋਨਾ ਮਹਾਮਾਰੀ ਕਾਰਨ ਬੰਦ ਮਾਤਾ ਵੈਸ਼ਨੋ ਦੇਵੀ ਦੀ ਪਵਿੱਤਰ ਯਾਤਰਾ 16 ਅਗਸਤ ਤੋਂ ਸ਼ੁਰੂ ਹੋਈ ਹੈ, ਜਿਸ ਤੋਂ ਬਾਅਦ ਸ਼ਰਧਾਲੂਆਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਸਹੂਲਤਾਂ ਵਧਾਈਆਂ ਜਾ ਰਹੀਆਂ ਹਨ।


Tanu

Content Editor Tanu