‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, 75,000 ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

Sunday, Oct 10, 2021 - 11:14 AM (IST)

‘ਚਲੋ ਬੁਲਾਵਾ ਆਇਆ ਹੈ, ਮਾਤਾ ਨੇ ਬੁਲਾਇਆ ਹੈ’, 75,000 ਸ਼ਰਧਾਲੂਆਂ ਨੇ ਕੀਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ

ਜੰਮੂ (ਅਮਿਤ)— ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਲਈ ਸ਼ਰਧਾਲੂਆਂ ’ਚ ਉਤਸ਼ਾਹ ਬਰਕਰਾਰ ਹੈ। ਮਾਤਾ ਦੇ ਨਰਾਤਿਆਂ ਦੌਰਾਨ ਵੱਡੀ ਗਿਣਤੀ ’ਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਪਹੁੰਚ ਰਹੇ ਹਨ। ਸ਼ਨੀਵਾਰ ਸ਼ਾਮ ਤੱਕ 20,000 ਸ਼ਰਧਾਲੂ ਰਜਿਸਟ੍ਰੇਸ਼ਨ ਕਰਵਾ ਕੇ ਵੈਸ਼ਨੋ ਦੇਵੀ ਭਵਨ ਵੱਲ ਰਵਾਨਾ ਹੋ ਚੁੱਕੇ ਹਨ। ਉੱਥੇ ਹੀ ਯਾਤਰਾ ਰਜਿਸਟ੍ਰੇਸ਼ਨ ਕਮਰਾ ਬੰਦ ਹੋਣ ਤੱਕ ਇਹ ਅੰਕੜਾ 25,000 ਦੇ ਪਾਰ ਹੋ ਜਾਵੇਗਾ। ਹੁਣ ਤਕ ਕਰੀਬ 75,000 ਸ਼ਰਧਾਲੂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰ ਚੁੱਕੇ ਹਨ।

PunjabKesari

ਰੋਪ-ਵੇਅ ਸੇਵਾ ਸ਼ੁਰੂ ਹੋਣ ਨਾਲ ਸ਼ਰਧਾਲੂਆਂ ਵੱਡੀ ਗਿਣਤੀ ’ਚ ਭੈਰਵ ਘਾਟੀ ’ਚ ਵੀ ਨਮਨ ਲਈ ਪਹੁੰਚ ਰਹੇ ਹਨ। ਵੈਸ਼ਨੋ ਦੇਵੀ ਭਵਨ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਰਧਾਲੂ ਮਾਂ ਭਗਵਤੀ ਦੀਆਂ ਕੁਦਰਤੀ ਪਿੰਡੀਆਂ ਦੇ ਸਾਹਮਣੇ ਨਤਮਸਤਕ ਹੋ ਕੇ ਆਸ਼ੀਰਵਾਦ ਹਾਸਲ ਕਰ ਰਹੇ ਹਨ। ਨਰਾਤਿਆਂ ਮੌਕੇ ਮਾਤਾ ਦੇ ਦਰਬਾਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ, ਜੋ ਕਿ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਰਾਤ ਦੇ ਸਮੇਂ ਵੀ ਦਰਬਾਰ ਰੰਗ-ਬਿਰੰਗੀਆਂ ਲਾਈਟਾਂ ਨਾਲ ਜਗਮਗਾਉਂਦਾ ਹੈ।

ਇਹ ਵੀ ਪੜ੍ਹੋ : ਨਰਾਤਿਆਂ ਦੇ ਪਹਿਲੇ ਦਿਨ ਮਾਂ ਵੈਸ਼ਣੋ ਦੇਵੀ ਦੇ ਦਰਬਾਰ ’ਚ 20,000 ਸ਼ਰਧਾਲੂਆਂ ਨੇ ਟੇਕਿਆ ਮੱਥਾ

PunjabKesari

ਦੱਸ ਦੇਈਏ ਕਿ ਮਾਤਾ ਵੈਸ਼ਨੋ ਦੇਵੀ ਮੰਦਰ ਤਕ ਦੀ ਯਾਤਰਾ ਨੂੰ ਦੇਸ਼ ਦੇ ਸਭ ਤੋਂ ਪਵਿੱਤਰ ਅਤੇ ਮੁਸ਼ਕਲ ਤੀਰਥ ਯਾਤਰਾਵਾਂ ’ਚੋਂ ਇਕ ਮੰਨਿਆ ਜਾਂਦਾ ਹੈ। ਇਸ ਦੀ ਵਜ੍ਹਾ ਹੈ ਕਿ ਇਹ ਹੈ ਕਿ ਮਾਤਾ ਦਾ ਦਰਬਾਰ ਜੰਮੂ-ਕਸ਼ਮੀਰ ’ਚ ਸਥਿਤ ਤ੍ਰਿਕੂਟਾ ਦੀਆਂ ਪਹਾੜੀਆਂ ’ਚ ਇਕ ਗੁਫ਼ਾ ਵਿਚ ਹੈ, ਜਿੱਥੇ ਪਹੁੰਚਣ ਲਈ 12 ਕਿਲੋਮੀਟਰ ਦੀ ਚੜ੍ਹਾਈ ਕਰਨੀ ਪੈਂਦੀ ਹੈ।

PunjabKesari

ਸ਼ਰਧਾਲੂ ਚਾਹੁਣ ਤਾਂ ਘੋੜਾ, ਖੱਚਰ, ਪਿੱਠੂ ਜਾਂ ਪਾਲਕੀ ਦੀ ਸਵਾਰੀ ਵੀ ਕਰ ਸਕਦੇ ਹਨ, ਜੋ ਬਹੁਤ ਆਸਾਨੀ ਨਾਲ ਕਟੜਾ ਤੋਂ ਭਵਨ ਤੱਕ ਜਾਣ ਲਈ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਕਟੜਾ ਦੀ ਸਾਂਝੀ ਛੱਤ ਦਰਮਿਆਨ ਨਿਯਮਿਤ ਰੂਪ ਨਾਲ ਹੈਲੀਕਾਪਟਰ ਸਰਵਿਸ ਵੀ ਮੌਜੂਦ ਹੈ। ਸਾਂਝੀ ਛੱਤ ਤੋਂ ਤੁਹਾਨੂੰ ਸਿਰਫ਼ 2.5 ਕਿਲੋਮੀਟਰ ਦੀ ਪੈਦਲ ਯਾਤਰਾ ਕਰਨੀ ਹੋਵੇਗੀ। ਮੁਸ਼ਕਲਾਂ ਨਾਲ ਭਰੀ ਇਸ ਯਾਤਰਾ ਦੇ ਬਾਵਜੂਦ ਹਰ ਸਾਲ ਲੱਖਾਂ ਦੀ ਤਾਦਾਦ ਵਿਚ ਸ਼ਰਧਾਲੂ ਮਾਤਾ ਦੇ ਦਰਬਾਰ ’ਚ ਨਤਮਸਤਕ ਹੋਣ ਲਈ ਪਹੁੰਚਦੇ ਹਨ। 

ਇਹ ਵੀ ਪੜ੍ਹੋ : ਪਹਿਲੇ ਦੋ ਨਰਾਤਿਆਂ ’ਤੇ 50 ਹਜ਼ਾਰ ਤੋਂ ਵਧ ਸ਼ਰਧਾਲੂਆਂ ਨੇ ਮਾਂ ਵੈਸ਼ਣੋ ਦੇਵੀ ਦੇ ਕੀਤੇ ਦਰਸ਼ਨ

 


author

Tanu

Content Editor

Related News