Mata Vaishno Devi: ਜੇਕਰ ਤੁਸੀਂ ਵੀ ਕਰਨਾ ਚਾਹੁੰਦੇ ਹੋ ਮੰਦਰ ''ਚ ਮੁਫ਼ਤ ਆਰਤੀ, ਤਾਂ ਕਰੋ ਇਹ ਕੰਮ

Monday, Nov 25, 2024 - 12:09 AM (IST)

ਨੈਸ਼ਨਲ ਡੈਸਕ : ਹੁਣ ਤੁਸੀਂ ਵੀ ਬਿਨਾਂ ਕਿਸੇ ਫੀਸ ਦੇ ਮਾਤਾ ਵੈਸ਼ਨੋ ਦੇਵੀ 'ਚ ਆਰਤੀ ਕਰ ਸਕਦੇ ਹੋ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰਾਈਨ ਬੋਰਡ ਦੇ ਸੀ. ਈ. ਓ. ਅੰਸ਼ੁਲ ਗਰਗ ਨੇ ਦੱਸਿਆ ਕਿ ਮਾਤਾ ਜੀ ਦੀ ਗੁਫਾ ਵਿਖੇ ਹੋਣ ਵਾਲੀ ਸਵੇਰ ਅਤੇ ਸ਼ਾਮ ਦੀ ਆਰਤੀ ਲਈ ਸ਼੍ਰਾਈਨ ਬੋਰਡ ਨੇ ਪ੍ਰਤੀ ਵਿਅਕਤੀ 2000 ਰੁਪਏ ਫੀਸ ਰੱਖੀ ਹੈ ਪਰ ਸ਼ਾਇਦ ਹੀ ਤੁਹਾਨੂੰ ਪਤਾ ਹੋਵੇਗਾ ਕਿ ਤੁਸੀਂ ਫੀਸ ਅਦਾ ਕੀਤੇ ਬਿਨਾਂ ਵੀ ਆਰਤੀ ਵਿਚ ਬੈਠ ਸਕਦੇ ਹੋ।

ਸ਼੍ਰਾਈਨ ਬੋਰਡ ਹਰ ਰੋਜ਼ 50 ਸ਼ਰਧਾਲੂਆਂ ਨੂੰ ਮੁਫਤ ਆਰਤੀ ਲਈ ਠਹਿਰਾਉਣ ਨੂੰ ਯਕੀਨੀ ਬਣਾਉਂਦਾ ਹੈ। ਇਸ ਲਈ ਸ਼ਰਧਾਲੂਆਂ ਦੀ ਚੋਣ ਨੂੰ ਲੈ ਕੇ ਕੋਈ ਸਵਾਲ ਪੈਦਾ ਨਾ ਹੋਵੇ, ਇਹ ਫੈਸਲਾ ਕੀਤਾ ਗਿਆ ਹੈ ਕਿ ਜਦੋਂ ਆਰਤੀ ਦੇ ਸਮੇਂ ਦਰਸ਼ਨ ਗੇਟ ਬੰਦ ਕੀਤਾ ਜਾਂਦਾ ਹੈ ਤਾਂ ਉਸ ਸਮੇਂ ਮੌਜੂਦ ਪਹਿਲੇ 50 ਲੋਕਾਂ ਨੂੰ ਸਿੱਧੇ ਗੁਫਾ ਆਰਤੀ ਵਾਲੀ ਥਾਂ 'ਤੇ ਲੈ ਕੇ ਜਾਇਆ ਜਾਂਦਾ ਹੈ। ਯਾਨੀ ਜੇਕਰ ਤੁਸੀਂ ਖੁਸ਼ਕਿਸਮਤ ਹੋ ਤਾਂ ਬਿਨਾਂ ਪੈਸੇ ਦਿੱਤੇ ਆਰਤੀ ਵਿਚ ਬੈਠ ਸਕਦੇ ਹੋ।

ਇਹ ਵੀ ਪੜ੍ਹੋ : ਹੇਮੰਤ ਸੋਰੇਨ 28 ਨਵੰਬਰ ਨੂੰ ਚੁੱਕਣਗੇ CM ਅਹੁਦੇ ਦੀ ਸਹੁੰ, ਰਾਜਪਾਲ ਨੂੰ ਮਿਲ ਕੇ ਪੇਸ਼ ਕੀਤਾ ਦਾਅਵਾ

ਗੁਫ਼ਾ ਦੇ ਅੰਦਰ ਪੂਜਾ ਦਾ ਪ੍ਰਬੰਧ
ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ ਨੇ ਗੁਫ਼ਾ ਦੇ ਅੰਦਰ ਸਵੇਰੇ-ਸ਼ਾਮ ਸ਼ਰਧਾ ਸੁਮਨ ਵਿਸ਼ੇਸ਼ ਪੂਜਾ ਦੇ ਨਾਂ 'ਤੇ ਇਹ ਸਹੂਲਤ ਸ਼ੁਰੂ ਕੀਤੀ ਹੈ, ਜਿਸ ਵਿਚ ਤੁਸੀਂ ਪ੍ਰਤੀ ਵਿਅਕਤੀ ਲਗਭਗ 26 ਹਜ਼ਾਰ ਰੁਪਏ ਦੇ ਕੇ ਵਿਸ਼ੇਸ਼ ਦਰਸ਼ਨ ਕਰ ਸਕਦੇ ਹੋ। ਇਸੇ ਤਰ੍ਹਾਂ ਇਮਾਰਤ 'ਤੇ ਇਕ ਯੱਗ ਸ਼ਾਲਾ ਵੀ ਸ਼ੁਰੂ ਕੀਤੀ ਗਈ ਹੈ, ਜਿਸ ਵਿਚ 2100 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਯੱਗ ਕੀਤਾ ਜਾ ਸਕਦਾ ਹੈ। ਫਿਲਹਾਲ ਪੰਜ ਹਵਨ ਕੁੰਡ ਸ਼ੁਰੂ ਕੀਤੇ ਗਏ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News