ਵੀਡੀਓ ਕਾਨਫਰੈਂਸਿੰਗ ਰਾਹੀਂ ਮਾਤਾ ਅੰਮ੍ਰਿਤਾਨੰਦਮਈ ਦੀ ਜਯੰਤੀ ਪ੍ਰੋਗਰਾਮ ਨਾਲ ਜੁੜੇ ਪੀ.ਐੱਮ. ਮੋਦੀ

09/27/2016 5:31:19 PM

ਨਵੀਂ ਦਿੱਲੀ— ਅੱਜ ਦੇਸ਼ ਦੀਆਂ ਕਈ ਥਾਂਵਾਂ ''ਤੇ ਮਾਤਾ ਅੰਮ੍ਰਿਤਾਨੰਦਮਈ ਦੇਵੀ ਦਾ ਜਨਮਦਿਨ ਮਨਾਇਆ ਜਾ ਰਿਹਾ ਹੈ। ਮਾਤਾ ਅੰਮ੍ਰਿਤਾਨੰਦਮਈ ਦੇਵੀ ਇਕ ਹਿੰਦੂ ਰੂਹਾਨੀ ਗੁਰੂ ਹੈ। ਜਿਨ੍ਹਾਂ ਨੂੰ ਉਨ੍ਹਾਂ ਦੇ ਪੈਰੋਕਾਰ ਸੰਤ ਦੇ ਰੂਪ ''ਚ ਸਨਮਾਨ ਦਿੰਦੇ ਹਨ ਅਤੇ ''ਅੰਮਾ'', ''ਅੰਮਾਚੀ'' ਜਾਂ ''ਮਾਂ'' ਦੇ ਨਾਂ ਨਾਲ ਵੀ ਜਾਣਦੇ ਹਨ। ਉਨ੍ਹਾਂ ਦੀ ਮਨੁੱਖਤਾਵਾਦੀ ਗਤੀਵਿਧੀਆਂ ਲਈ ਉਨ੍ਹਾਂ ਨੂੰ ਵਿਆਪਕ ਪੱਧਰ ''ਤੇ ਸਨਮਾਨ ਪ੍ਰਾਪਤ ਹੈ। ਇਸੇ ਮੌਕੇ ''ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਅੱਜ ਯਾਨੀ ਮੰਗਲਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਮਾਤਾ ਅੰਮ੍ਰਿਤਾਨੰਦਮਈ ਦਾ 63ਵੇਂ ਜਨਮਦਿਨ ਦੇ ਜਸ਼ਨ ਨਾਲ ਜੁੜੇ।
ਪ੍ਰਧਾਨ ਮੰਤਰੀ ਨੇ ਵੀਡੀਓ ਕਾਨਫਰੈਂਸਿੰਗ ਰਾਹੀਂ ਸੰਬੋਧਨ ਕਰਦੇ ਹੋਏ ਕਿਹਾ ਕਿ ਸਵੱਛਤਾ ''ਚ ਮਾਤਾ ਦੀ ਭੂਮਿਕਾ ਨਾਲ ਸਰਕਾਰ ਦੇ ਸਵੱਛ ਭਾਰਤ ਪ੍ਰੋਗਰਾਮ ਨੂੰ ਮਦਦ ਮਿਲੀ ਹੈ। ਉਨ੍ਹਾਂ ਨੇ ਸਵੱਛਤਾ, ਪੀਣ ਵਾਲੇ ਪਾਣੀ, ਘਰ, ਸਿੱਖਿਆ ਅਤੇ ਸਿਹਤ ਦੇ ਖੇਤਰਾਂ ''ਚ ਮਾਤਾ ਅੰਮ੍ਰਿਤਾਨੰਦਮਈ ਮਠ ਵੱਲੋਂ ਕੀਤੇ ਗਏ ਕੰਮਾਂ ਅਤੇ ਦਿੱਤੇ ਦਾਨ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਕਿਹਾ,''''ਵਿਸ਼ੇਸ਼ ਤੌਰ ''ਤੇ ਟਾਇਲਟਾਂ ਦੇ ਨਿਰਮਾਣ ਦੀ ਅੰਮਾ ਦੀ ਪਹਿਲ ਨਾਲ ਸਾਡੇ ਸਵੱਛ ਭਾਰਤ ਪ੍ਰੋਗਰਾਮ ਨੂੰ ਬਹੁਤ ਮਦਦ ਮਿਲੀ ਹੈ।'''' ਮੋਦੀ ਨੇ ਮਾਤਾ ਵੱਲੋਂ ਸਵੱਛਤਾ ਪ੍ਰੋਗਰਾਮ ਲਈ 100 ਕਰੋੜ ਰੁਪਏ ਦਾ ਯੋਗਦਾਨ ਦੇਣ ਦੀ ਵਚਨਬੱਧਤਾ ਦਾ ਜ਼ਿਕਰ ਕੀਤਾ, ਜਿਸ ''ਚ ਕੇਰਲ ਦੇ ਗਰੀਬ ਲੋਕਾਂ ਲਈ 15 ਹਜ਼ਾਰ ਟਾਇਲਟਾਂ ਦਾ ਨਿਰਮਾਣ ਕਰਵਾਉਣਾ ਸ਼ਾਮਲ ਹੈ। ਉਨ੍ਹਾਂ ਨੇ ਕਿਹਾ,''''ਮੈਨੂੰ ਸੂਚਿਤ ਕੀਤਾ ਗਿਆ ਹੈ ਕਿ ਅੰਮਾ ਦੇ ਆਸ਼ਰਮ ਨੇ ਪਹਿਲਾਂ ਹੀ 2 ਹਜ਼ਾਰ ਟਾਇਲਟਾਂ ਦਾ ਨਿਰਮਾਣ ਪੂਰਾ ਕਰਵਾ ਦਿੱਤਾ ਹੈ।'''' ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਾਨੰਦਮਈ ਲੱਖਾਂ ਸ਼ਰਧਾਲੂਆਂ ਲਈ ਪ੍ਰੇਰਨਾ ਦਾ ਪ੍ਰਕਾਸ਼ ਹੈ। ਮੋਦੀ ਨੇ ਇਹ ਵੀ ਕਿਹਾ,''''ਅਸਲੀ ਮਾਤਾ ਦੀ ਤਰ੍ਹਾਂ ਉਹ ਆਪਣੇ ਭਗਤਾਂ ਦਾ ਸਿੱਧੇ ਅਤੇ ਅਸਿੱਧੇ ਕੰਮਾਂ ਅਤੇ ਦ੍ਰਿਸ਼ਾਂ ਅਤੇ ਅਦ੍ਰਿਸ਼ ਹੱਥਾਂ ਰਾਹੀਂ ਪਾਲਣ-ਪੋਸ਼ਣ ਕਰਦੀ ਹੈ।''''


Disha

News Editor

Related News