ਅਮਰਾਵਤੀ ਹੱਤਿਆਕਾਂਡ ਦਾ ਮਾਸਟਰਮਾਈਂਡ ਨਾਗਪੁਰ ਤੋਂ ਗ੍ਰਿਫ਼ਤਾਰ
Sunday, Jul 03, 2022 - 02:43 AM (IST)
ਮੁੰਬਈ : ਪੁਲਸ ਨੇ ਅਮਰਾਵਤੀ ਦੇ ਉਮੇਸ਼ ਕੋਲਹੇ ਕਤਲ ਮਾਮਲੇ 'ਚ ਮੁੱਖ ਦੋਸ਼ੀ ਇਰਫਾਨ ਖਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਮਾਮਲੇ ਵਿੱਚ ਇਹ 7ਵੀਂ ਗ੍ਰਿਫ਼ਤਾਰੀ ਹੈ। ਇਰਫਾਨ ਹੱਤਿਆਕਾਂਡ ਦਾ ਮਾਸਟਰਮਾਈਂਡ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੁਲਸ ਨੇ ਕਤਲ ਕੇਸ ਵਿੱਚ 6 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਸਾਰੇ ਮੁਲਜ਼ਮਾਂ ਨੂੰ 4 ਜੁਲਾਈ ਤੱਕ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਪਹਿਲੀ ਨਜ਼ਰੇ ਇਹ ਕਤਲ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ ਪੋਸਟ ਦੇ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ : ਵੱਡਾ ਖੁਲਾਸਾ : ਕਨ੍ਹਈਆ ਦਾ ਸਿਰ ਕਲਮ ਕਰਨ ਵਾਲੇ ਮੁਹੰਮਦ ਰਿਆਜ਼ ਨੇ BJP ਦਫ਼ਤਰ ਦੀ ਕੀਤੀ ਸੀ ਰੇਕੀ
21 ਜੂਨ ਨੂੰ ਹੋਇਆ ਸੀ ਕਤਲ
ਪੁਲਸ ਮੁਤਾਬਕ 54 ਸਾਲਾ ਕੈਮਿਸਟ ਉਮੇਸ਼ ਪ੍ਰਹਿਲਾਦਰਾਓ ਕੋਲਹੇ ਦਾ 21 ਜੂਨ ਨੂੰ ਕਤਲ ਕਰ ਦਿੱਤਾ ਗਿਆ ਸੀ ਅਤੇ ਇਸ ਸਬੰਧ 'ਚ ਹੁਣ ਤੱਕ 7 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਹ ਘਟਨਾ ਰਾਜਸਥਾਨ ਦੇ ਉਦੈਪੁਰ ਵਿੱਚ ਇਕ ਦਰਜ਼ੀ ਕਨ੍ਹਈਆ ਲਾਲ ਦੇ ਕਤਲ ਤੋਂ ਇਕ ਹਫ਼ਤਾ ਪਹਿਲਾਂ ਵਾਪਰੀ ਸੀ।
ਇਹ ਵੀ ਪੜ੍ਹੋ : SIT ਨੇ ਬੇਅਦਬੀ ਮਾਮਲਿਆਂ ਨੂੰ ਸਿਆਸੀ ਨਹੀਂ, ਬਲਕਿ ਡੇਰਾ ਸਿਰਸਾ ਦੀ ਸਾਜ਼ਿਸ਼ ਕਰਾਰ ਦਿੱਤਾ
ਅਮਰਾਵਤੀ ਸਿਟੀ ਕੋਤਵਾਲੀ ਦੇ ਇਕ ਅਧਿਕਾਰੀ ਨੇ ਨਿਊਜ਼ ਏਜੰਸੀ ਨੂੰ ਦੱਸਿਆ, "ਉਮੇਸ਼ ਕੋਲਹੇ ਅਮਰਾਵਤੀ ਸ਼ਹਿਰ ਵਿੱਚ ਇਕ ਮੈਡੀਕਲ ਸਟੋਰ ਚਲਾਉਂਦੇ ਸਨ। ਉਨ੍ਹਾਂ ਨੇ ਕਥਿਤ ਤੌਰ 'ਤੇ ਨੂਪੁਰ ਸ਼ਰਮਾ ਦੇ ਸਮਰਥਨ ਵਿੱਚ ਟਿੱਪਣੀਆਂ ਲਈ ਕੁਝ ਵਟਸਐਪ ਗਰੁੱਪਾਂ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਉਨ੍ਹਾਂ ਨੇ ਗਲਤੀ ਨਾਲ ਪੋਸਟ ਨੂੰ ਇਕ ਗਰੁੱਪ ਵਿੱਚ ਸ਼ੇਅਰ ਕਰ ਦਿੱਤਾ ਸੀ, ਜਿਸ ਵਿੱਚ ਕੁਝ ਮੁਸਲਮਾਨ ਵੀ ਮੈਂਬਰ ਸਨ ਜਿਨ੍ਹਾਂ 'ਚ ਉਸ ਦੇ ਗਾਹਕ ਵੀ ਸ਼ਾਮਲ ਸਨ।" ਪੁਲਸ ਨੇ ਇਹ ਵੀ ਦੱਸਿਆ ਕਿ ਮੁੱਖ ਦੋਸ਼ੀ ਇਰਫਾਨ ਖਾਨ ਨੇ ਉਮੇਸ਼ ਦੀ ਹੱਤਿਆ ਦੀ ਸਾਜ਼ਿਸ਼ ਰਚੀ ਅਤੇ ਇਸ ਲਈ ਲੋਕਾਂ ਨੂੰ ਸ਼ਾਮਲ ਕੀਤਾ ਸੀ। ਇਰਫਾਨ ਖਾਨ ਨੇ ਬਾਕੀ 5 ਦੋਸ਼ੀਆਂ ਨੂੰ 10-10 ਹਜ਼ਾਰ ਰੁਪਏ ਅਤੇ ਭੱਜਣ ਲਈ ਕਾਰ ਦੇਣ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ : ਬਠਿੰਡਾ ਜੇਲ੍ਹ ’ਚ ਅੰਮ੍ਰਿਤਧਾਰੀ ਕੈਦੀ ਦੇ ਵਾਲ ਕੱਟਣ ਦੇ ਮਾਮਲੇ ਨੇ ਫੜਿਆ ਤੂਲ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ