ਦਿੱਲੀ ਦੇ ਨਰੇਲਾ ''ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ

Tuesday, Nov 01, 2022 - 01:13 PM (IST)

ਦਿੱਲੀ ਦੇ ਨਰੇਲਾ ''ਚ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ

ਨਵੀਂ ਦਿੱਲੀ (ਵਾਰਤਾ)- ਰਾਸ਼ਟਰੀ ਰਾਜਧਾਨੀ ਦਿੱਲੀ ਦੇ ਨਰੇਲਾ ਉਦਯੋਗਿਕ ਖੇਤਰ 'ਚ ਮੰਗਲਵਾਰ ਨੂੰ ਇਕ ਫੈਕਟਰੀ 'ਚ ਅੱਗ ਲੱਗਣ ਨਾਲ 2 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਝੁਲਸ ਗਏ। ਦਿੱਲੀ ਫਾਇਰ ਬ੍ਰਿਗੇਡ ਸੇਵਾ (ਡੀ.ਐੱਫ.ਐੱਸ.) ਨੇ ਅੱਜ ਯਾਨੀ ਮੰਗਲਵਾਰ ਨੂੰ ਇੱਥੇ ਦੱਸਿਆ ਕਿ ਤਿੰਨ ਲੋਕਾਂ ਨੂੰ ਬਚਾ ਲਿਆ ਗਿਆ, ਜਦੋਂ ਕਿ ਘੱਟੋ-ਘੱਟ 2 ਤੋਂ 3 ਲੋਕਾਂ ਦੇ ਫੈਕਟਰੀ 'ਚ ਫਸੇ ਹੋਣ ਦਾ ਖ਼ਦਸ਼ਾ ਹੈ। ਅੱਗ ਬੁਝਾਉਣ ਅਤੇ ਬਚਾਅ ਕੰਮ ਜਾਰੀ ਹੈ।

ਇਹ ਵੀ ਪੜ੍ਹੋ : ਪੱਥਰ ਦਿਲ ਮਾਪਿਆਂ ਨੇ ਝਾੜੀਆਂ 'ਚ ਸੁੱਟਿਆ ਨਵਜਨਮਿਆ ਬੱਚਾ, ਅੱਗੇ ਜੋ ਹੋਇਆ ਜਾਣ ਕੰਬ ਜਾਵੇਗੀ ਰੂਹ

ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਵਿਭਾਗ ਨੂੰ ਸਵੇਰੇ ਕਰੀਬ 9.35 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ ਇਸ ਤੋਂ ਬਾਅਦ 10 ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ। ਡੀ.ਐੱਫ.ਐੱਸ. ਦੇ ਡਾਇਰੈਕਟਰ ਅਤੁਲ ਗਰਗ ਨੇ ਕਿਹਾ,''ਡੀ.ਐੱਫ.ਐੱਸ. ਨੇ ਫੈਕਟਰੀ ਤੋਂ 3-4 ਲੋਕਾਂ ਨੂੰ ਬਚਾਇਆ ਅਤੇ ਕੁਝ ਹੋਰ ਲੋਕ ਇਮਾਰਤ 'ਚ ਫਸੇ ਹੋ ਸਕਦੇ ਹਨ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News