ਜੋਧਪੁਰ ''ਚ ਕੈਮੀਕਲ ਫੈਕਟਰੀ ''ਚ ਲੱਗੀ ਭਿਆਨਕ ਅੱਗ, ਧਮਾਕੇ ਨਾਲ 13 ਫਾਇਰ ਫਾਈਟਰ ਜ਼ਖਮੀ
Thursday, Sep 24, 2026 - 05:33 AM (IST)
ਜੋਧਪੁਰ : ਰਾਜਸਥਾਨ ਦੇ ਜੋਧਪੁਰ ਵਿੱਚ ਬੁੱਧਵਾਰ ਸ਼ਾਮ ਨੂੰ ਇੱਕ ਕੈਮੀਕਲ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਦੀ ਕੋਸ਼ਿਸ਼ ਦੌਰਾਨ ਹੋਏ ਧਮਾਕੇ ਵਿੱਚ ਘੱਟੋ-ਘੱਟ 13 ਫਾਇਰ ਫਾਈਟਰ (ਅੱਗ ਬੁਝਾਊ ਕਰਮਚਾਰੀ) ਝੁਲਸ ਕੇ ਜ਼ਖ਼ਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ, ਫੈਕਟਰੀ ਦੇ ਅਹਾਤੇ ਵਿੱਚ ਰੱਖੇ ਜਲਣਸ਼ੀਲ ਰਸਾਇਣਾਂ ਵਾਲੇ ਡਰੰਮਾਂ ਨੂੰ ਅੱਗ ਲੱਗਣ ਅਤੇ ਕਈ ਧਮਾਕੇ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ।
ਇਹ ਵੀ ਪੜ੍ਹੋ : ਬਦਰੀਨਾਥ ਧਾਮ 'ਚ ਉਮੜਿਆ ਸ਼ਰਧਾਲੂਆਂ ਦਾ ਸੈਲਾਬ, ਬਣਿਆ ਨਵਾਂ ਰਿਕਾਰਡ
ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ 'ਤੇ ਅੱਗ ਬੁਝਾਉਣ ਵਾਲੀਆਂ ਲਗਭਗ 10 ਗੱਡੀਆਂ ਪਹੁੰਚੀਆਂ। ਜਦੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਸਨ ਤਾਂ ਰਸਾਇਣਾਂ ਵਾਲਾ ਇੱਕ ਡਰੰਮ ਫਟ ਗਿਆ, ਜਿਸ ਨਾਲ ਘੱਟੋ-ਘੱਟ 13 ਫਾਇਰ ਫਾਈਟਰ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ। ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਇਸ ਘਟਨਾ 'ਤੇ ਚਿੰਤਾ ਪ੍ਰਗਟਾਈ ਅਤੇ ਜ਼ਖ਼ਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਗਹਿਲੋਤ ਨੇ ਕਿਹਾ, "ਜੋਧਪੁਰ ਦੀ ਕੈਮੀਕਲ ਫੈਕਟਰੀ ਵਿੱਚ ਅੱਗ ਲੱਗਣ ਦੀ ਘਟਨਾ ਬਹੁਤ ਚਿੰਤਾਜਨਕ ਹੈ। ਮੈਨੂੰ ਜਾਣਕਾਰੀ ਮਿਲੀ ਹੈ ਕਿ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਦੌਰਾਨ 13 ਬਹਾਦਰ ਫਾਇਰ ਫਾਈਟਰ ਝੁਲਸ ਕੇ ਜ਼ਖ਼ਮੀ ਹੋ ਗਏ ਹਨ। ਮੈਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰਦਾ ਹਾਂ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
