ਪੰਛੀ ਨਾਲ ਟਕਰਾਉਣ ਮਗਰੋਂ ਅਮਰੀਕੀ F-16 ਫਾਈਟਰ ਜੈੱਟ ਕ੍ਰੈਸ਼, ਪਾਇਲਟ ਨੇ ਪੈਰਾਸ਼ੂਟ ਨਾਲ ਬਚਾਈ ਜਾਨ

Friday, Sep 18, 2026 - 08:19 AM (IST)

ਪੰਛੀ ਨਾਲ ਟਕਰਾਉਣ ਮਗਰੋਂ ਅਮਰੀਕੀ F-16 ਫਾਈਟਰ ਜੈੱਟ ਕ੍ਰੈਸ਼, ਪਾਇਲਟ ਨੇ ਪੈਰਾਸ਼ੂਟ ਨਾਲ ਬਚਾਈ ਜਾਨ

ਮਿਸ਼ੀਗਨ : ਅਮਰੀਕਾ ਦੇ ਮਿਸ਼ੀਗਨ ਵਿੱਚ ਟ੍ਰੇਨਿੰਗ ਦੌਰਾਨ ਅਮਰੀਕੀ ਹਵਾਈ ਫ਼ੌਜ ਦਾ ਇੱਕ F-16 ਫਾਈਟਰ ਜੈੱਟ ਹਾਦਸਾਗ੍ਰਸਤ ਹੋ ਕੇ ਕ੍ਰੈਸ਼ ਹੋ ਗਿਆ। ਇਹ ਹਾਦਸਾ ਗ੍ਰੈਂਡ ਟ੍ਰੈਵਰਸ ਕਾਊਂਟੀ ਦੇ ਪੇਂਡੂ ਖੇਤਰ ਵਿੱਚ ਵਾਪਰਿਆ। ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਲੜਾਕੂ ਜਹਾਜ਼ ਇਕ ਪੰਛੀ ਨਾਲ ਟਕਰਾਉਣ ਮਗਰੋਂ ਹਾਦਸੇ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿੱਚ ਮੌਜੂਦ ਪਾਇਲਟ ਨੇ ਸਮਾਂ ਰਹਿੰਦੇ ਖੁਦ ਨੂੰ ਇਜੈਕਟ ਕਰ ਲਿਆ ਅਤੇ ਪੈਰਾਸ਼ੂਟ ਦੀ ਮਦਦ ਨਾਲ ਸੁਰੱਖਿਅਤ ਹੇਠਾਂ ਉਤਰ ਕੇ ਆਪਣੀ ਜਾਨ ਬਚਾ ਲਈ। 

ਪਾਇਲਟ ਨੂੰ ਹਸਪਤਾਲ 'ਚ ਕਰਵਾਇਆ ਭਰਤੀ

ਹਾਦਸੇ ਤੋਂ ਬਾਅਦ ਪਾਇਲਟ ਨੂੰ ਇਲਾਜ ਲਈ ਨੇੜਲੇ ਹਸਪਤਾਲ ਲਿਜਾਇਆ ਗਿਆ। ਗ੍ਰੈਂਡ ਟ੍ਰੈਵਰਸ ਕਾਊਂਟੀ ਦੇ ਸ਼ੈਰਿਫ ਮਾਈਕਲ ਡੀ. ਸ਼ੀਆ ਮੁਤਾਬਕ, ਪਾਇਲਟ ਹਸਪਤਾਲ ਵਿੱਚ ਹੋਸ਼ ਵਿੱਚ ਸੀ ਅਤੇ ਪੁਲਸ ਨਾਲ ਗੱਲਬਾਤ ਕਰ ਰਿਹਾ ਸੀ। ਟੈਕਸਾਸ ਨੈਸ਼ਨਲ ਗਾਰਡ ਦੀ 149ਵੀਂ ਫਾਈਟਰ ਵਿੰਗ ਦੇ ਬੁਲਾਰੇ ਸਰਜੈਂਟ ਡੈਰੇਕ ਗੁਟੀਰੇਜ਼ ਨੇ ਪਾਇਲਟ ਦੀ ਪਛਾਣ ਅਤੇ ਸੱਟਾਂ ਬਾਰੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ। ਇਹ ਜਹਾਜ਼ ਅਲਪੇਨਾ ਸਥਿਤ ਨੈਸ਼ਨਲ ਗਾਰਡ ਬੇਸ ਤੋਂ ਚੱਲ ਰਹੀ ਟ੍ਰੇਨਿੰਗ ਵਿੱਚ ਸ਼ਾਮਲ ਸੀ, ਜੋ ਡੇਟ੍ਰੋਇਟ ਤੋਂ ਲਗਭਗ 305 ਕਿਲੋਮੀਟਰ ਉੱਤਰ ਵਿੱਚ ਹੈ।

ਏਅਰ ਟ੍ਰੈਫਿਕ ਕੰਟਰੋਲ ਦੀ ਆਡੀਓ ਤੋਂ ਖੁਲਾਸਾ 

ਏਅਰ ਟ੍ਰੈਫਿਕ ਕੰਟਰੋਲ ਨਾਲ ਹੋਈ ਗੱਲਬਾਤ ਦੇ ਆਡੀਓ ਮੁਤਾਬਕ, ਨਾਲ ਉੱਡ ਰਹੇ ਦੂਜੇ ਪਾਇਲਟ ਨੇ ਸ਼ੱਕ ਜਤਾਇਆ ਸੀ ਕਿ ਉਸ ਦੇ ਸਾਥੀ ਦੇ ਜਹਾਜ਼ ਨਾਲ ਇਕ ਪੰਛੀ ਟਕਰਾਇਆ ਸੀ। ਹਾਲਾਂਕਿ ਫੌਜ ਦੇ ਬੁਲਾਰੇ ਨੇ ਕਿਹਾ ਕਿ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ। ਪ੍ਰਤੱਖਦਰਸ਼ੀਆਂ ਮੁਤਾਬਕ ਹਾਦਸੇ ਤੋਂ ਪਹਿਲਾਂ ਜਹਾਜ਼ ਕਾਫੀ ਹੇਠਾਂ ਅਤੇ ਹੌਲੀ ਰਫ਼ਤਾਰ ਵਿੱਚ ਉੱਡ ਰਿਹਾ ਸੀ, ਜਿਸ ਤੋਂ ਬਾਅਦ ਇੱਕ ਜ਼ੋਰਦਾਰ ਧਮਾਕਾ ਹੋਇਆ ਅਤੇ ਅੱਗ ਦਾ ਗੋਲਾ ਤੇ ਕਾਲਾ ਧੂੰਆਂ ਦੇਖਿਆ ਗਿਆ।

ਇਹ ਵੀ ਪੜ੍ਹੋ : ਅਮਰੀਕਾ 'ਚ ਵਿਆਹ ਦੇ 17 ਦਿਨਾਂ ਬਾਅਦ ਹੈਦਰਾਬਾਦ ਦੇ ਇੰਜੀਨੀਅਰ ਦੀ ਸ਼ੱਕੀ ਹਾਲਾਤਾਂ 'ਚ ਮੌਤ 

ਜ਼ਹਿਰੀਲਾ ਕੈਮੀਕਲ ਲੀਕ, ਇਲਾਕਾ ਕਰਵਾਇਆ ਖਾਲੀ 

ਹਾਦਸੇ ਤੋਂ ਬਾਅਦ ਜਹਾਜ਼ ਵਿੱਚੋਂ ਕੈਮੀਕਲ ਦੇ ਰਿਸਾਅ ਦੀ ਖ਼ਬਰ ਸਾਹਮਣੇ ਆਈ ਹੈ। ਮਿਸ਼ੀਗਨ ਪੁਲਸ ਨੇ ਹਾਦਸੇ ਵਾਲੀ ਥਾਂ ਦੇ ਨੇੜੇ 1 ਮੀਲ ਦੇ ਘੇਰੇ ਵਿੱਚ ਰਹਿਣ ਵਾਲੇ ਲੋਕਾਂ ਨੂੰ ਇਲਾਕਾ ਖਾਲੀ ਕਰਨ ਦੇ ਹੁਕਮ ਦਿੱਤੇ। F-16 ਜਹਾਜ਼ਾਂ ਦੇ ਐਮਰਜੈਂਸੀ ਪਾਵਰ ਸਿਸਟਮ ਲਈ 'ਹਾਈਡ੍ਰਾਜ਼ੀਨ' (Hydrazine) ਨਾਮਕ ਜ਼ਹਿਰੀਲਾ ਕੈਮੀਕਲ ਵਰਤਿਆ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News