ਹਵਾਈ ਫੌਜ ਦੇ ਸ਼ਹੀਦ ਪਾਇਲਟ ਦੀ ਪਤਨੀ ਬਣੀ ਫੌਜ ’ਚ ਅਧਿਕਾਰੀ
Sunday, Mar 10, 2024 - 02:42 PM (IST)

ਚੇਨਈ- ਤਾਮਿਲਨਾਡੂ ਦੇ ਨੀਲਗਿਰੀ ’ਚ ਇਕ ਹੈਲੀਕਾਪਟਰ ਹਾਦਸੇ ’ਚ ਭਾਰਤ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ (ਸੀ. ਡੀ. ਐੱਸ.) ਜਨਰਲ ਬਿਪਿਨ ਰਾਵਤ ਨਾਲ ਸ਼ਹੀਦ ਹੋਏ ਭਾਰਤੀ ਹਵਾਈ ਫੌਜ ਦੇ ਇਕ ਪਾਇਲਟ ਦੀ ਪਤਨੀ ਅਤੇ ‘ਸਿਵਲ ਇੰਜੀਨੀਅਰਿੰਗ’ ਦੀ ਪੜ੍ਹਾਈ ਕਰਨ ਵਾਲੀ ਕਿਸਾਨ ਪਰਿਵਾਰ ਦੀ ਬੇਟੀ ‘ਯਸ਼ਵਿਨੀ ਢਾਕਾ’ ਉਨ੍ਹਾਂ ਸੈਂਕੜੇ ਕੈਡਿਟਾਂ ’ਚ ਸ਼ਾਮਲ ਹੈ, ਜੋ ਇੱਥੇ ‘ਆਫੀਸਰਜ਼ ਟ੍ਰੇਨਿੰਗ ਅਕੈਡਮੀ’ (ਓ. ਟੀ. ਏ.) ’ਚ ਸਖ਼ਤ ਸਿਖਲਾਈ ਪੂਰੀ ਕਰਨ ਤੋਂ ਬਾਅਦ ਸ਼ਨੀਵਾਰ ਨੂੰ ਭਾਰਤੀ ਫੌਜ ’ਚ ਅਧਿਕਾਰੀ ਬਣੀ। ਯਸ਼ਵਿਨੀ ਢਾਕਾ ਨੇ 2017 ’ਚ ਭਾਰਤੀ ਹਵਾਈ ਫੌਜ ਦੇ ਵਰਕ ਹਾਰਸ ਐੱਮ. ਆਈ.-17 ਮਲਟੀ-ਰੋਲ ਹੈਲੀਕਾਪਟਰ ਦੇ ਪਾਇਲਟ ਕੁਲਦੀਪ ਸਿੰਘ ਨਾਲ ਵਿਆਹ ਕਰਵਾਇਆ ਸੀ।