ਭਾਬੀ ਦੇ ਪਿਆਰ ''ਚ ਅੰਨੇ ਹੋਏ ਦਿਓਰ ਦਾ ਖੌਫਨਾਕ ਅੰਜਾਮ, ਲਿਫਾਫਿਆਂ ''ਚ ਮਿਲੀ ਲਾਸ਼
Friday, Oct 11, 2024 - 05:16 PM (IST)
ਠਾਣੇ : ਮਹਾਰਾਸ਼ਟਰ ਦੇ ਠਾਣੇ ਤੋਂ ਕਤਲ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਇਕ ਵਿਅਕਤੀ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਮਤਰੇਏ ਭਰਾ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਪਲਾਸਟਿਕ ਦੇ ਥੈਲੇ ਵਿੱਚ ਭਰ ਕੇ ਸੁੱਟ ਦਿੱਤਾ ਗਿਆ। ਇਸ ਦੇ ਨਾਲ ਹੀ ਪੁਲਸ ਨੇ ਮਾਮਲੇ 'ਚ ਐੱਫਆਈਆਰ ਦਰਜ ਕਰਕੇ ਇੱਕ ਜੋੜੇ ਨੂੰ ਕਤਲ ਕਰਨ ਅਤੇ ਲਾਸ਼ ਨੂੰ ਪਲਾਸਟਿਕ ਦੇ ਬੈਗ ਵਿੱਚ ਸੁੱਟਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰ ਲਿਆ ਹੈ।
ਕੁਲਗਾਂਵ ਥਾਣੇ ਦੇ ਸੀਨੀਅਰ ਇੰਸਪੈਕਟਰ ਗੋਵਿੰਦ ਪਾਟਿਲ ਨੇ ਦੱਸਿਆ ਕਿ ਜ਼ਿਲ੍ਹਾ ਦਿਹਾਤੀ ਪੁਲਸ ਨੇ ਬੁੱਧਵਾਰ ਨੂੰ 4 ਅਕਤੂਬਰ ਨੂੰ ਹੋਏ ਕਤਲ ਦੇ ਮਾਮਲੇ 'ਚ ਮੁਲਜ਼ਮ ਮੁਹੰਮਦ ਸਿਰਾਜ ਅੰਸਾਰੀ (32) ਤੇ ਉਸਦੀ ਪਤਨੀ ਰਜ਼ੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਦਰਅਸਲ, ਮੁਹੰਮਦ ਆਲਮ ਅੰਸਾਰੀ ਦੀ ਲਾਸ਼ 4 ਅਕਤੂਬਰ ਦੀ ਦੁਪਹਿਰ ਨੂੰ ਧਾਰੋਲਗਾਓਂ ਦੇ ਧਾਰੋਲ ਪਿੰਡ 'ਚ ਇੱਕ ਖਾਲੀ ਪਲਾਟ ਤੋਂ ਮਿਲੀ ਸੀ।
ਉਨ੍ਹਾਂ ਕਿਹਾ ਕਿ ਕੁਲਗਾਂਵ ਪੁਲਸ ਨੇ ਫਿਰ ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 103 (1) (ਕਤਲ) ਦੇ ਤਹਿਤ ਐੱਫਆਈਆਰ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਝਾਰਖੰਡ ਦਾ ਰਹਿਣ ਵਾਲੀ ਸੂਚਨਾ ਦੇ ਆਧਾਰ 'ਤੇ ਪੁਲਸ ਟੀਮ ਨੇ ਅੰਸਾਰੀ 'ਤੇ ਧਿਆਨ ਕੇਂਦਰਿਤ ਕੀਤਾ। ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਪੁੱਛਗਿੱਛ ਕੀਤੀ ਗਈ ਅਤੇ ਖੁਲਾਸਾ ਕੀਤਾ ਕਿ ਪੀੜਤ ਉਸ ਦਾ ਮਤਰੇਆ ਭਰਾ ਸੀ।
ਆਪਣੀ ਪਤਨੀ ਨਾਲ ਵਿਆਹ ਕਰਵਾਉਣ ਲਈ ਪਾ ਰਿਹਾ ਸੀ ਜ਼ੋਰ
ਸੀਨੀਅਰ ਇੰਸਪੈਕਟਰ ਗੋਵਿੰਦ ਪਾਟਿਲ ਨੇ ਦੱਸਿਆ ਕਿ ਦੋਸ਼ੀ ਸਿਰਾਜ ਅੰਸਾਰੀ ਨੇ ਦਾਅਵਾ ਕੀਤਾ ਕਿ ਆਲਮ ਅੰਸਾਰੀ ਉਸ ਦੀ ਪਤਨੀ ਨੂੰ ਉਸ ਨਾਲ ਵਿਆਹ ਕਰਵਾਉਣ ਲਈ ਪ੍ਰੇਸ਼ਾਨ ਕਰ ਰਿਹਾ ਸੀ। ਇਸ ਤੋਂ ਪ੍ਰੇਸ਼ਾਨ ਹੋ ਕੇ 4 ਅਕਤੂਬਰ ਦੀ ਸਵੇਰ ਨੂੰ ਸਿਰਾਜ ਅੰਸਾਰੀ ਅਤੇ ਉਸ ਦੀ ਪਤਨੀ ਰਜ਼ੀਆ ਨੇ ਉਨ੍ਹਾਂ ਦੇ ਘਰ ਵਿਚ ਲੱਕੜ ਦੇ ਡੰਡਿਆਂ ਨਾਲ ਉਸ ਦੀ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਬਾਅਦ ਜੋੜੇ ਨੇ ਲਾਸ਼ ਨੂੰ ਪਲਾਸਟਿਕ ਦੇ ਥੈਲੇ 'ਚ ਪੈਕ ਕਰਕੇ ਸਕੂਟਰ 'ਤੇ ਲੱਦ ਕੇ ਪਿੰਡ 'ਚ ਸੁੱਟ ਦਿੱਤਾ।