ਵਿਆਹੀ ਔਰਤ ‘ਲਿਵ-ਇਨ ਪਾਰਟਨਰ’ ’ਤੇ ਨਹੀਂ ਲਾ ਸਕਦੀ ਜਬਰ-ਜ਼ਿਨਾਹ ਦਾ ਦੋਸ਼ : ਹਾਈ ਕੋਰਟ

09/23/2023 2:31:22 PM

ਨਵੀਂ ਦਿੱਲੀ, (ਭਾਸ਼ਾ)- ਦਿੱਲੀ ਹਾਈ ਕੋਰਟ ਨੇ ਇੱਕ ਵਿਆਹੇ ਵਿਅਕਤੀ ਉੱਤੇ ਉਸ ਦੀ ‘ਲਿਵ-ਇਨ ਪਾਰਟਨਰ’ ਵਲੋਂ ਲਾਏ ਗਏ ਜਬਰ-ਜ਼ਨਾਹ ਦੇ ਦੋਸ਼ਾਂ ਨੂੰ ਰੱਦ ਕਰਦੇ ਹੋਏ ਕਿਹਾ ਹੈ ਕਿ ਪਹਿਲਾਂ ਤੋਂ ਹੀ ਕਿਸੇ ਹੋਰ ਨਾਲ ਵਿਆਹੀ ਔਰਤ ਇਹ ਦੋਸ਼ ਨਹੀਂ ਲਾ ਸਕਦੀ ਕਿ ਕਿਸੇ ਹੋਰ ਵਿਅਕਤੀ ਭਾਵ ‘ਲਿਵ-ਇਨ ਪਾਰਟਨਰ’ ਨੇ ਵਿਆਹ ਦਾ ਝੂਠਾ ਵਾਅਦਾ ਕਰ ਕੇ ਉਸ ਨਾਲ ਸਰੀਰਕ ਸਬੰਧ ਬਣਾਏ ਹਨ।

ਇਹ ਵੀ ਪੜ੍ਹੋ- ਕੀ ਸੁਰੱਖਿਅਤ ਹੈ ਮੋਬਾਇਲ 'ਚ ਸਾਂਭਿਆ ਨਿੱਜੀ ਡਾਟਾ? ਫੋਟੋ-ਵੀਡੀਓ ਸੇਵ ਕਰਨ ਤੋਂ ਪਹਿਲਾਂ ਜਾਣੋ ਖ਼ਾਸ ਗੱਲਾਂ

ਜਸਟਿਸ ਸਵਰਨ ਕਾਂਤਾ ਸ਼ਰਮਾ ਨੇ ਇੱਕ ਹੁਕਮ ਵਿੱਚ ਕਿਹਾ ਕਿ ਇਸ ਕੇਸ ਵਿੱਚ ਦੋ ਵਿਅਕਤੀ ਸ਼ਾਮਲ ਹਨ ਜੋ ਕਾਨੂੰਨੀ ਤੌਰ ’ਤੇ ਇੱਕ ਦੂਜੇ ਨਾਲ ਵਿਆਹ ਕਰਨ ਦੇ ਅਯੋਗ ਹਨ, ਪਰ ‘ਲਿਵ-ਇਨ ਰਿਲੇਸ਼ਨਸ਼ਿਪ ਸਮਝੌਤੇ’ ਅਧੀਨ ਇਕੱਠੇ ਰਹਿ ਰਹੇ ਹਨ। ਇਸ ਕਿਸਮ ਦਾ ਪੀੜਤ ਧਾਰਾ 376 ਭਾਵ ਜਬਰ-ਜ਼ਨਾਹ ਦੀ ਸਜਾ ਤਹਿਤ ਉਪਲਬਧ ਸੁਰੱਖਿਆ ਅਤੇ ਹੋਰ ਉਪਾਵਾਂ ਦਾ ਲਾਭ ਨਹੀਂ ਲੈ ਸਕਦੇ।

ਜਸਟਿਸ ਸ਼ਰਮਾ ਨੇ ਕਿਹਾ ਕਿ ਕਿਸੇ ਹੋਰ ਨਾਲ ਵਿਆਹ ਕਰਾਉਣ ਵਾਲੇ ਦੋ ਬਾਲਗਾਂ ਵਿਚਾਲੇ ਸਹਿਮਤੀ ਨਾਲ ਲਿਵ-ਇਨ ਰਿਲੇਸ਼ਨਸ਼ਿਪ ਅਪਰਾਧ ਨਹੀਂ ਹੈ। ਦੋਹਾਂ ਧਿਰਾਂ ਨੂੰ ਆਪਣੀ ਮਰਜ਼ੀ ਕਰਨ ਦਾ ਅਧਿਕਾਰ ਹੈ, ਪਰ ਅਜਿਹੇ ਮਾਮਲਿਆਂ ਵਿੱਚ ਮਰਦ ਅਤੇ ਔਰਤ ਦੋਵਾਂ ਨੂੰ ਰਿਸ਼ਤਿਆਂ ਦੇ ‘ਨਤੀਜਿਆਂ’ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਐਪਲ ਦੀ ਦੀਵਾਨਗੀ, iPhone 15 Pro Max ਖ਼ਰੀਦਣ ਲਈ 17 ਘੰਟੇ ਲਾਈਨ 'ਚ ਖੜ੍ਹਾ ਰਿਹਾ ਸ਼ਖ਼ਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Rakesh

Content Editor

Related News