ਵਰ੍ਹੇਗੰਢ ਦੇ ਦੂਜੇ ਹੀ ਦਿਨ ਵਿਆਹੁਤਾ ਨੇ 2 ਮਹੀਨੇ ਦੀ ਬੇਟੀ ਨਾਲ ਕੀਤਾ ਆਤਮਦਾਹ (ਤਸਵੀਰਾਂ)

02/18/2017 10:19:18 AM

ਅਹਿਮਦਾਬਾਦ— ਇੱਥੇ ਸਹੁਰੇ ਪਰਿਵਾਰ ਦੇ ਤਸੀਹਿਆਂ ਤੋਂ ਤੰਗ ਆ ਕੇ ਇਕ ਵਿਆਹੁਤਾ ਨੇ ਆਪਣੀ 2 ਮਹੀਨੇ ਦੀ ਬੇਟੀ ਨਾਲ ਆਤਮਦਾਹ ਕਰ ਲਿਆ। ਇਲਾਜ ਦੌਰਾਨ ਬੇਟੀ ਦੀ ਮੌਤ ਹੋ ਗਈ ਅਤੇ ਵਿਆਹੁਤਾ ਗੰਭੀਰ ਰੂਪ ਨਾਲ ਝੁਲਸੀ ਹੋਈ ਹਾਲਤ ''ਚ ਹਸਪਤਾਲ ''ਚ ਭਰਤੀ ਹੈ। ਵਿਆਹੁਤਾ ਦੇ ਪਤੀ ਸੁਨੀਲ ਪਰਮਾਰ ਨੇ ਆਪਣੀ ਬੇਟੀ ਦੀ ਮੌਤ ਲਈ ਪਤਨੀ ਕੈਲਾਸ਼ ਨੂੰ ਦੋਸ਼ੀ ਮੰਨਿਆ ਹੈ। 14 ਫਰਵਰੀ ਨੂੰ ਸੁਰੇਸ਼-ਕੈਲਾਸ਼ ਦੀ ਵਿਆਹ ਦੀ ਵਰ੍ਹੇਗੰਢ ਸੀ। 
ਵਿਆਹ ਦੇ 12 ਸਾਲਾਂ ''ਚ ਕੈਲਾਸ਼ ਬੇਨ ਨੇ 3 ਬੇਟੀਆਂ ਨੂੰ ਜਨਮ ਦਿੱਤਾ। ਇਸ ਦੌਰਾਨ ਇਕ ਵੀ ਬੇਟੇ ਦਾ ਜਨਮ ਨਾ ਹੋਣ ਕਾਰਨ ਪਤੀ ਸੁਨੀਲ ਪਰਮਾਰ ਪਤਨੀ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਪਰੇਸ਼ਾਨ ਕਰਦਾ ਸੀ। ਪਰਿਵਾਰ ਨੂੰ 2 ਮਹੀਨੇ ਦੀ ਬੇਟੀ ਦੀ ਮੌਤ ਦਾ ਗਮ ਹੈ। ਦੂਜੇ ਪਾਸੇ ਕੈਲਾਸ਼ ਬੇਨ ਜ਼ਿੰਦਗੀ ਅਤੇ ਮੌਤ ਨਾਲ ਲੜ ਰਹੀ ਹੈ। ਕੈਲਾਸ਼ ਬੇਨ ਦੇ ਆਤਮਦਾਹ ਦੇ ਪਿੱਛੇ ਇਕ ਬੇਟੇ ਦਾ ਨਾ ਹੋਣਾ ਦੱਸਿਆ ਗਿਆ ਹੈ। ਕੈਲਾਸ਼ ਬੇਨ ਦੇ ਸਹੁਰੇ ਪਰਿਵਾਰ ਵਾਲੇ ਕਿਸੇ ਤਾਂਤਰਿਕ ਤੋਂ ਉਸ ਦਾ ਇਲਾਜ ਵੀ ਕਰਵਾ ਰਹੇ ਸਨ। ਇਹ ਦੋਸ਼ ਕੈਲਾਸ਼ ਬੇਨ ਦੇ ਪਰਿਵਾਰ ਵਾਲਿਆਂ ਨੇ ਸਹੁਰੇ ਪੱਖ ''ਤੇ ਲਾਇਆ ਹੈ। ਦਾਣੀਲਿਮੜਾ ਦੇ ਪੀ.ਆਈ. ਐੱਨ.ਕੇ. ਗੋਸਵਾਮੀ ਅਨੁਸਾਰ ਸ਼੍ਰੀਨਗਰ ਸੋਸਾਇਟੀ ''ਚ ਰਹਿਣ ਵਾਲੇ ਸੁਨੀਲ ਪਰਮਾਰ ਦਾ ਵਿਆਹ 12 ਸਾਲ ਪਹਿਲਾਂ ਕੈਲਾਸ਼ ਬੇਨ ਨਾਲ ਹੋਇਆ ਸੀ। ਸੁਨੀਲ ਆਪਣੀ ਪਤਨੀ ''ਤੇ ਸ਼ੱਕ ਕਰਦਾ ਸੀ। ਦੂਜੇ ਪਾਸੇ ਉਸ ਦੇ ਸੱਸ-ਸਹੁਰੇ ਕੈਲਾਸ਼ ਬੇਨ ''ਤੇ ਦਾਜ ਨੂੰ ਲੈ ਕੇ ਤਸੀਹੇ ਦਿੰਦੇ ਸਨ। ਇਸ ਕਾਰਨ ਕੈਲਾਸ਼ ਬੇਨ ਪੀੜਤ ਹੋ ਗਈ ਸੀ, ਇਸ ਲਈ ਉਸ ਨੇ ਬੇਟੀ ਨੂੰ ਲੈ ਕੇ ਆਤਮਦਾਹ ਦੀ ਕੋਸ਼ਿਸ਼ ਕੀਤੀ।


Disha

News Editor

Related News