ਇਕ ਵਿਆਹ ਅਜਿਹਾ ਵੀ; ਲਾੜਾ ਬਣ ਭੈਣ ਨੇ ਭਰਾ ਦੀ ਪਤਨੀ ਨਾਲ ਲਏ ਸੱਤ ਫੇਰੇ, ਭਰਜਾਈ ਨੂੰ ਲਾੜੀ ਬਣਾ ਲਿਆਈ ਘਰ

04/28/2022 4:06:19 PM

ਸੂਰਤ– ਹੁਣ ਤੱਕ ਤੁਸੀਂ ਕਈ ਅਨੋਖੇ ਵਿਆਹ ਵੇਖੇ ਅਤੇ ਸੁਣੇ ਹੋਣਗੇ ਪਰ ਗੁਜਰਾਤ ਦੇ ਛੋਟਾ ਉਦੇਪੁਰ ਜ਼ਿਲ੍ਹੇ ’ਚ ਜੋ ਵਿਆਹ ਹੋਇਆ, ਉਹ ਸਭ ਤੋਂ ਵੱਖਰਾ ਸੀ। ਇਹ ਵਿਆਹ ਸਾਰੇ ਰੀਤੀ-ਰਿਵਾਜਾਂ ਅਤੇ ਪਰੰਪਰਾਵਾਂ ਤੋਂ ਵੱਖਰਾ ਸੀ। ਵੱਖਰਾ ਇਸ ਲਈ ਕਿਉਂਕਿ ਇੱਥੇ ਭੈਣ ਆਪਣੇ ਭਰਾ ਦੀ ਹੋਣ ਵਾਲੀ ਪਤਨੀ ਯਾਨੀ ਕਿ ਲਾੜੀ ਨਾਲ ਪਹਿਲਾ ਵਿਆਹ ਕਰਦੀ ਹੈ। ਕਿਉਂਕਿ ਇੱਥੋਂ ਦੇ ਪਿੰਡਾਂ ’ਚ ਆਦਿਵਾਸੀ ਇਕ ਅਸਾਧਾਰਨ ਪਰੰਪਰਾ ਦੀ ਪਾਲਣਾ ਕਰਦੇ ਹਨ। ਵਿਆਹ ਲਾੜੇ ਦੀ ਮੌਜੂਦਗੀ ਤੋਂ ਬਿਨਾਂ ਹੁੰਦੇ ਹਨ। ਇਕ ਲਾੜਾ ਆਪਣੇ ਵਿਆਹ ’ਚ ਸ਼ਾਮਲ ਨਹੀਂ ਹੋ ਸਕਦਾ ਅਤੇ ਉਸਦੀ ਅਣਵਿਆਹੀ ਭੈਣ ਲਾੜੇ ਦੇ ਰੂਪ ’ਚ ਰਸਮਾਂ ਨਿਭਾਉਂਦੀ ਹੈ। ਲਾੜਾ ਆਪਣੀ ਮਾਂ ਨਾਲ ਆਪਣੇ ਘਰ ਰਹਿੰਦਾ ਹੈ, ਜਦੋਂ ਕਿ ਉਸਦੀ ਭੈਣ 'ਬਰਾਤ' ਲੈ ਕੇ ਲਾੜੀ ਦੇ ਦਰਵਾਜ਼ੇ ਤੱਕ ਲੈ ਜਾਂਦੀ ਹੈ। ਉਸ ਨਾਲ ਵਿਆਹ ਕਰਦੀ ਹੈ ਅਤੇ ਉਸ ਨੂੰ ਵਾਪਸ ਲਿਆਉਂਦੀ ਹੈ।

ਇਹ ਵੀ ਪੜ੍ਹੋ: ਰੈਸਟੋਰੈਂਟ ’ਚ ਬਾਊਂਸਰਾਂ ਵਲੋਂ ਨੌਜਵਾਨ ਦਾ ਕੁੱਟ-ਕੁੱਟ ਕੇ ਕਤਲ, ਪਤਨੀ ਦਾ ਰੋ-ਰੋ ਬੁਰਾ ਹਾਲ

ਕਿਉਂ ਕੀਤਾ ਜਾਂਦਾ ਹੈ ਅਜਿਹਾ-
ਦਰਅਸਲ ਛੋਟਾ ਉਦੇਪੁਰ ਜ਼ਿਲ੍ਹੇ ਦੇ 3 ਪਿੰਡਾਂ ਅੰਬਾਲਾ, ਸੁਰਖੇੜਾ ਅਤੇ ਸਨਾਡਾ  ’ਚ ਸਾਰੀਆਂ ਰਸਮਾਂ ਜੋ ਇਕ ਲਾੜਾ ਰਵਾਇਤੀ ਤੌਰ 'ਤੇ ਕਰਦਾ ਹੈ ਉਸਦੀ ਭੈਣ ਵਲੋਂ ਕੀਤੀਆਂ ਜਾਂਦੀਆਂ ਹਨ। ਉਹ ਆਪਣੇ ਭਰਾ ਦੀ ਬਜਾਏ ਲਾੜੀ ਨਾਲ 'ਮੰਗਲ ਫੇਰੇ' ਲੈਂਦੀ ਹੈ। ਇੱਥੇ ਤਿੰਨ ਪਿੰਡਾਂ ਵਿਚ ਇਸ ਪ੍ਰਥਾ ਦੀ ਪਾਲਣਾ ਕੀਤੀ ਜਾਂਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਜੇਕਰ ਪਿੰਡ ਦੇ ਲੋਕ ਇਸ ਰੀਤੀ-ਰਿਵਾਜ ਦੀ ਪਾਲਣਾ ਨਹੀਂ ਕਰਦੇ ਤਾਂ ਕੁਝ ਨੁਕਸਾਨ ਹੋਵੇਗਾ। 

ਇਹ ਵੀ ਪੜ੍ਹੋ: ਕਿਸਾਨਾਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ, ਜਾਇਦਾਦ ਤੋਂ ਵਾਂਝਾ ਕਰਨਾ ਸੰਵਿਧਾਨ ਦੀ ਉਲੰਘਣਾ: SC

ਪਰੰਪਰਾ ਬਦਲੀ ਤਾਂ ਵਾਪਰੀਆਂ ਮੰਦਭਾਗੀ ਘਟਨਾਵਾਂ-
ਜਦੋਂ ਵੀ ਲੋਕਾਂ ਨੇ ਇਸ ਪ੍ਰਥਾ ਦੀ ਅਣਦੇਖੀ ਕੀਤੀ ਤਾਂ ਉਨ੍ਹਾਂ ਨਾਲ ਮੰਦਭਾਗੀ ਘਟਨਾਵਾਂ ਵਾਪਰੀਆਂ।ਕਈ ਵਾਰ ਕੁਝ ਲੋਕਾਂ ਨੇ ਪਰੰਪਰਾ ਨੂੰ ਨਾ ਅਪਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਹ ਦੇਖਿਆ ਗਿਆ ਹੈ ਕਿ ਜਾਂ ਤਾਂ ਉਨ੍ਹਾਂ ਦਾ ਵਿਆਹ ਟੁੱਟ ਜਾਂਦਾ ਹੈ ਜਾਂ ਉਨ੍ਹਾਂ ਦਾ ਪਰਿਵਾਰਕ ਜੀਵਨ ਠੀਕ ਨਹੀਂ ਹੁੰਦਾ ਜਾਂ ਕਈ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਪੈਦਾ ਹੁੰਦੀਆਂ ਹਨ। ਇਸ ਪਰੰਪਰਾ ਬਾਰੇ ਦੱਸਦੇ ਹੋਏ ਪਿੰਡ ਦੇ ਲੋਕ ਕਹਿੰਦੇ ਹਨ ਕਿ ਇਹ ਰਸਮ ਸਦੀਆਂ ਤੋਂ ਚੱਲੀ ਆ ਰਹੀ ਹੈ। ਲੋਕ ਕਥਾ ਦੇ ਅਨੁਸਾਰ, ਤਿੰਨੋਂ ਪਿੰਡਾਂ ਸੁਰਖੇੜਾ, ਸਨਾਡਾ ਅਤੇ ਅੰਬਾਲ ਦੇ ਨਰ ਦੇਵਤੇ ਜਿੱਥੇ ਇਹ ਰੀਤ ਚਲਾਈ ਜਾਂਦੀ ਹੈ, ਕੁਆਰੇ ਸਨ ਅਤੇ ਪਿੰਡ ਵਾਸੀ ਉਨ੍ਹਾਂ ਦਾ ਆਦਰ ਕਰਨ ਲਈ ਆਪਣੇ ਲਾੜਿਆਂ ਨੂੰ ਘਰ ਵਿਚ ਰੱਖਦੇ ਹਨ, ਅਜਿਹਾ ਕਰਨ ਨਾਲ ਉਹ ਵਿਸ਼ਵਾਸ ਕਰਦੇ ਹਨ ਕਿ ਉਨ੍ਹਾਂ ਦੇ ਲਾੜਿਆਂ ਨੂੰ ਨੁਕਸਾਨ ਤੋਂ ਬਚਾਇਆ ਜਾਵੇਗਾ।

ਇਹ ਵੀ ਪੜ੍ਹੋ: ਕਾਂਸਟੇਬਲ ਬੀਬੀ ਦੇ ਜਜ਼ਬੇ ਨੂੰ ਸਲਾਮ! ਬਜ਼ੁਰਗ ਦੀ ਸਿਹਤ ਹੋਈ ਖ਼ਰਾਬ ਤਾਂ ਪਿੱਠ ’ਤੇ ਚੁੱਕ ਕੇ 5 ਕਿ.ਮੀ. ਚੱਲੀ ਪੈਦਲ

 


Tanu

Content Editor

Related News