ਖੁਸ਼ੀਆਂ ਮਾਤਮ ''ਚ ਬਦਲੀਆਂ, ਵਿਆਹ ਤੋਂ ਪਰਤ ਰਹੇ ਲਾੜੇ ਦੇ ਭਰਾ ਤੇ ਜੀਜੇ ਦੀ ਸੜਕ ਹਾਦਸੇ ''ਚ ਮੌ.ਤ

Monday, Oct 28, 2024 - 01:39 PM (IST)

ਖੁਸ਼ੀਆਂ ਮਾਤਮ ''ਚ ਬਦਲੀਆਂ, ਵਿਆਹ ਤੋਂ ਪਰਤ ਰਹੇ ਲਾੜੇ ਦੇ ਭਰਾ ਤੇ ਜੀਜੇ ਦੀ ਸੜਕ ਹਾਦਸੇ ''ਚ ਮੌ.ਤ

ਸਹਾਰਨਪੁਰ (ਭਾਸ਼ਾ)- ਵਿਆਹ ਤੋਂ ਪਰਤ ਰਹੇ ਲਾੜੇ ਦੇ ਭਰਾ ਅਤੇ ਜੀਜੇ ਦੀ ਇਕ ਸੜਕ ਹਾਦਸੇ 'ਚ ਮੌਤ ਹੋ ਗਈ ਅਤੇ ਇਕ ਹੋਰ ਵਿਅਕਤੀ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਦਰਦਨਾਕ ਹਾਦਸਾ ਉੱਤਰ ਪ੍ਰਦੇਸ਼ 'ਚ ਸਹਾਰਨਪੁਰ ਜ਼ਿਲ੍ਹੇ ਦੇ ਗੰਗੋਹ ਥਾਣਾ ਖੇਤਰ 'ਚ ਵਾਪਰਿਆ। ਐਡੀਸ਼ਨਲ ਪੁਲਸ ਸੁਪਰਡੈਂਟ ਸਾਗਰ ਜੈਨ ਨੇ ਦੱਸਿਆ ਕਿ ਐਤਵਾਰ ਰਾਤ ਥਾਣਾ ਗੰਗੋਹ ਦੇ ਅਧੀਨ ਪਿੰਡ ਹਾਜੀਪੁਰ ਵਾਸੀ ਇਜ਼ਰਾਇਲ ਦੀ ਬਰਾਤ ਸ਼ਾਮਲੀ ਦੇ ਕਾਂਧਲਾ ਦੇ ਗੜ੍ਹੀ ਦੌਲਤ ਤੋਂ ਦੇਰ ਰਾਤ ਪਰਤ ਰਹੀ ਸੀ। ਉੱਥੇ ਹੀ ਲਾੜੇ ਦਾ ਛੋਟਾ ਭਰਾ ਹਸੀਨ (18), ਜੀਜਾ ਰਾਜੂ (26) ਅਤੇ ਮਾਮਾ ਇਸਤਖਾਰ (30) ਇਕ ਬਾਈਕ 'ਤੇ ਆ ਰਹੇ ਸਨ। ਜੈਨ ਨੇ ਦੱਸਿਆ ਕਿ ਉਨ੍ਹਾਂ ਦੀ ਬਾਈਕ ਜਿਵੇਂ ਹੀ ਗੰਗੋਹ ਬਿਡੌਲੀ ਮਾਰਗ 'ਤੇ ਪਿੰਡ ਦੁਧਲਾ ਕੋਲ ਪਹੁੰਚੀ, ਉਦੋਂ ਇਕ ਟਰੈਕਟਰ ਟਰਾਲੀ ਨਾਲ ਟੱਕਰ ਹੋ ਗਈ।

ਇਹ ਵੀ ਪੜ੍ਹੋ : ਆਧਾਰ ਕਾਰਡ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, ਆਖ਼ੀ ਇਹ ਗੱਲ

ਏ.ਐੱਸ.ਪੀ. ਨੇ ਦੱਸਿਆ ਕਿ ਇਹ ਟੱਕਰ ਇੰਨੀ ਭਿਆਨਕ ਸੀ ਕਿ ਬਾਈਕ ਸਵਾਰ ਤਿੰਨ ਲੋਕ 20 ਮੀਟਰ ਦੂਰ ਜਾ ਕੇ ਸੜਕ 'ਤੇ ਡਿੱਗੇ। ਉਨ੍ਹਾਂ ਦੱਸਿਆ ਕਿ ਹਾਦਸੇ 'ਚ ਲਾੜੇ ਦੇ ਛੋਟੇ ਭਰਾ ਹਸੀਨ ਅਤੇ ਜੀਜਾ ਰਾਜੂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਮਲਾ ਇਸਤਖਾਰ ਹੈਲਮੇਟ ਪਾਏ ਹੋਣ ਕਾਰਨ ਬਚ ਗਿਆ ਪਰ ਉਹ ਵੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ। ਜੈਨ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਥਾਣਾ ਗੰਗੋਹਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਤਿੰਨਾਂ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਹਸੀਨ ਅਤੇ ਰਾਜੂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖ਼ਮੀ ਇਸਤਖਾਰ ਦਾ ਇਲਾਜ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਦੋਹਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਟੱਕਰ ਲੱਗਣ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਵਾਹਨ ਸਮੇਤ ਫਰਾਰ ਹੋ ਗਿਆ। ਪੁਲਸ ਉਨ੍ਹਾਂ ਦੀ ਤਲਾਸ਼ ਕਰ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News