ਇਕੋ ਲਾੜੇ ਨਾਲ ਸਕੀਆਂ ਭੈਣਾਂ ਦੇ ਵਿਆਹ ਦਾ ਮਾਮਲਾ ਚਰਚਾ ''ਚ, ਦਰਜ ਹੋਈ FIR

Monday, Dec 05, 2022 - 11:27 AM (IST)

ਇਕੋ ਲਾੜੇ ਨਾਲ ਸਕੀਆਂ ਭੈਣਾਂ ਦੇ ਵਿਆਹ ਦਾ ਮਾਮਲਾ ਚਰਚਾ ''ਚ, ਦਰਜ ਹੋਈ FIR

ਸੋਲਾਪੁਰ- ਮਹਾਰਾਸ਼ਟਰ ਦੇ ਸੋਲਾਪੁਰ ਜ਼ਿਲ੍ਹੇ 'ਚ ਜੁੜਵਾ ਭੈਣਾਂ ਦੇ ਇਕ ਹੀ ਵਿਅਕਤੀ ਨਾਲ ਵਿਆਹ ਕਰਨ ਦਾ ਵੀਡੀਓ ਵਾਇਰਲ ਹੋਇਆ ਹੈ। ਲਾੜਾ ਅਤੇ ਲਾੜੀ ਪੱਖ ਦੋਵੇਂ ਹੀ ਇਸ ਵਿਆਹ ਤੋਂ ਖੁਸ਼ ਹਨ। ਫਿਰ ਵੀ ਪੁਲਸ ਨੇ ਲਾੜੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਪੁਲਸ ਦਾ ਕਹਿਣਾ ਹੈ ਕਿ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਸ ਮਾਮਲੇ 'ਚ ਕਾਰਵਾਈ ਕੀਤੀ ਜਾ ਰਹੀ ਹੈ। 

ਇਹ ਵੀ ਪੜ੍ਹੋ : ਇਕ ਹੀ ਸ਼ਖ਼ਸ ਨਾਲ ਜੁੜਵਾ ਭੈਣਾਂ ਨੇ ਕਰਵਾਇਆ ਵਿਆਹ, ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਵੀਡੀਓ

ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਕ ਸ਼ਿਕਾਇਤ ਦੇ ਆਧਾਰ 'ਤੇ ਅਕਲੁਜ ਥਾਣੇ 'ਚ ਲਾੜੇ ਵਿਰੁੱਧ ਆਈ.ਪੀ.ਸੀ. ਦੀ ਧਾਰਾ 494 (ਪਤੀ ਜਾਂ ਪਤਨੀ ਦੇ ਜਿਊਂਦੇ ਰਹਿੰਦੇ ਫਿਰ ਤੋਂ ਵਿਆਹ ਕਰਨਾ) ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਸ਼ਿਕਾਇਤ ਅਨੁਸਾਰ, ਇਸ ਵਿਅਕਤੀ ਨੇ 36 ਸਾਲ ਦੀਆਂ 2 ਜੁੜਵਾ ਭੈਣਾਂ ਨਾਲ ਵਿਆਹ ਕੀਤਾ, ਜੋ ਆਈ.ਟੀ. ਪੇਸ਼ੇਵਰ ਹਨ। ਲਾੜਾ ਅਤੇ ਲਾੜੀ ਦੇ ਪਰਿਵਾਰ ਇਸ ਵਿਆਹ ਲਈ ਰਾਜ਼ੀ ਹੋਏ ਸਨ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News