ਵਿਆਹ ਦੀ ਰਜਿਸਟ੍ਰੇਸ਼ਨ ਲਈ ਜੋੜੇ ਨੇ ਨਹੀਂ ਭਰੀ 110 ਰੁਪਏ ਫ਼ੀਸ, ਹੁਣ ਵਿਦੇਸ਼ ਜਾਣ ਲਈ ਕਰਨੀ ਪੈ ਰਹੀ ਉਡੀਕ
Tuesday, Aug 10, 2021 - 11:25 AM (IST)
ਕੋਚੀ (ਭਾਸ਼ਾ)– ਵਿਸ਼ੇਸ਼ ਵਿਆਹ ਕਾਨੂੰਨ ਦੇ ਤਹਿਤ ਵਿਆਹ ਦੇ ਮਕਸਦ ’ਚ ਨੋਟਿਸ ਦੇ ਨਾਲ 110 ਰੁਪਏ ਦੀ ਲੋੜੀਂਦੀ ਫੀਸ ਸਮੇਂ ’ਤੇ ਨਾ ਭਰਨ ਕਾਰਨ ਇਕ ਅੰਤਰ-ਧਾਰਮਿਕ ਜੋੜੇ ਦੇ ਵਿਆਹ ਦੀ ਰਜਿਸਟ੍ਰੇਸ਼ਨ ’ਚ ਦੇਰੀ ਹੋਈ ਅਤੇ ਲਾੜੀ ਦਾ ਸਾਊਦੀ ਅਰਬ ਜਾਣ ਦਾ ਪ੍ਰੋਗਰਾਮ ਟਲ ਗਿਆ, ਜਿਥੇ ਉਹ ਨਰਸ ਦੇ ਰੂਪ ’ਚ ਕੰਮ ਕਰਦੀ ਹੈ। ਜੋੜੇ ਨੂੰ ਕੇਰਲ ਹਾਈ ਕੋਰਟ ਤੋਂ ਵੀ ਕੋਈ ਰਾਹਤ ਨਹੀਂ ਮਿਲੀ। ਅਦਾਲਤ ਨੇ ਕਿਹਾ ਕਿ ਵਿਸ਼ੇਸ਼ ਵਿਆਹ ਕਾਨੂੰਨ ਦੇ ਤਹਿਤ ਵਿਆਹ ਦੀ ਰਜਿਸਟ੍ਰੇਸ਼ਨ ਦੀ ਕਾਨੂੰਨ ਅਨੁਸਾਰ ਕਾਰਵਾਈ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਕਿ ਲੋੜੀਂਦੀ ਫੀਸ ਦੇ ਨਾਲ ਵਿਆਹ ਦੇ ਮਕਸਦ ’ਚ ਨੋਟਿਸ ਨਾ ਦਿੱਤਾ ਜਾਵੇ।
ਇਹ ਵੀ ਪੜ੍ਹੋ: ਟੋਕੀਓ ਓਲੰੰਪਿਕ: ਮੀਰਾਬਾਈ ਤੋਂ ਲੈ ਕੇ ਨੀਰਜ ਤੱਕ, ਇਹ ਹਨ ਭਾਰਤ ਦੇ ‘7 ਚੈਂਪੀਅਨ’
ਜੋੜੇ ਨੇ ਸ਼ੁਰੂ ’ਚ 11 ਜੂਨ ਨੂੰ ਵਿਆਹ ਅਧਿਕਾਰੀ ਨੂੰ ਵਿਆਹ ਦੇ ਮਕਸਦ ’ਚ ਨੋਟਿਸ ਦਿੱਤਾ ਸੀ ਪਰ ਉਨ੍ਹਾਂ ਨੇ ਇਸ ਦੇ ਨਾਲ ਜ਼ਰੂਰੀ ਫੀਸ ਨਹੀਂ ਭਰੀ ਸੀ। ਜੋੜੇ ਵਲੋਂ ਹਾਈ ਕੋਰਟ ਵਿਚ ਪੇਸ਼ ਵਕੀਲ ਨੇ ਕਿਹਾ ਕਿ ਕੁਝ ਹਫ਼ਤੇ ਬਾਅਦ ਹੀ ਜੋੜੇ ਨੂੰ ਅਹਿਸਾਸ ਹੋਇਆ ਕਿ ਕੇਰਲ ਵਿਸ਼ੇਸ਼ ਵਿਆਹ, ਐਕਟ 1958 ਤਹਿਤ ਜ਼ਰੂਰੀ ਫ਼ੀਸ ਦਾ ਭੁਗਤਾਨ ਨਾ ਕਰਨ ਕਾਰਨ ਉਨ੍ਹਾਂ ਦੇ ਨੋਟਿਸ ਨੂੰ ਪ੍ਰਕਾਸ਼ਤ ਨਹੀਂ ਕੀਤਾ ਗਿਆ। ਉਨ੍ਹਾਂ ਨੇ ਰਜਿਸਟ੍ਰੇਸ਼ਨ ਦੀ ਤਾਰੀਖ਼ 9 ਜੁਲਾਈ ਨੂੰ ਰਾਸ਼ੀ ਭਰੀ ਹੈ, ਇਸ ਲਈ ਹੁਣ ਨੋਟਿਸ ਪ੍ਰਕਾਸ਼ਿਤ ਹੋਣ ਦੇ 30 ਦਿਨਾਂ ਬਾਅਦ ਹੀ ਵਿਆਹ ਰਜਿਸਟ੍ਰੇਸ਼ਨ ਸੰਭਵ ਹੈ।
ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਹਿਮਾਚਲ ਸਰਕਾਰ ਦਾ ਖ਼ਾਸ ਤੋਹਫ਼ਾ
ਇਸ ਲਈ ਉਹ 5 ਅਗਸਤ ਨੂੰ ਸਾਊਦੀ ਅਰਬ ਨਹੀਂ ਜਾ ਸਕਣਗੇ ਕਿਉਂਕਿ ਅਧਿਕਾਰੀ ਰਜਿਸਟ੍ਰੇਸ਼ਨ ਨਹੀਂ ਕਰ ਰਹੇ। ਇਸ ’ਤੇ ਜੋੜੇ ਨੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਪਰ ਉਥੋਂ ਵੀ ਉਨ੍ਹਾਂ ਨੂੰ ਕੋਈ ਰਾਹਤ ਨਹੀਂ ਮਿਲੀ। ਹੁਣ ਉਨ੍ਹਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ 9 ਅਗਸਤ ਨੂੰ ਹੋਵੇਗੀ। ਅਧਿਕਾਰੀ ਨੇ ਦੱਸਿਆ ਕਿ ਮਹਿਲਾ ਨੂੰ ਆਪਣੇ ਪਤੀ ਲਈ ਵੀਜ਼ਾ ਪਾਉਣ ਖ਼ਾਤਰ ਵਿਆਹ ਦਾ ਸਰਟੀਫ਼ਿਕੇਟ ਜ਼ਰੂਰੀ ਹੁੰਦਾ ਹੈ, ਤਾਂ ਕਿ ਮਹਿਲਾ ਦਾ ਪਤੀ ਉਸ ਨਾਲ ਸਾਊਦੀ ਅਰਬ ਜਾ ਸਕੇ।
ਇਹ ਵੀ ਪੜ੍ਹੋ: ਨੀਰਜ ਦੇ ਪੁਰਾਣੇ ਟਵੀਟ ਸ਼ੇਅਰ ਕਰ ਰਾਹੁਲ ਨੇ PM ’ਤੇ ਕੱਸਿਆ ਤੰਜ, ‘ਵੀਡੀਓ ਬਹੁਤ ਹੋਈਆਂ, ਹੁਣ ਇਨਾਮ ਦੀ ਰਾਸ਼ੀ ਦਿਓ’