ਵਿਆਹ ਸਿਰਫ ਵਿਰੋਧੀ ਲਿੰਗ ਵਾਲਿਆਂ ’ਚ ਸੰਭਵ : ਹੋਸਬੋਲੇ

Wednesday, Mar 15, 2023 - 11:15 AM (IST)

ਵਿਆਹ ਸਿਰਫ ਵਿਰੋਧੀ ਲਿੰਗ ਵਾਲਿਆਂ ’ਚ ਸੰਭਵ : ਹੋਸਬੋਲੇ

ਪਾਨੀਪਤ/ਸਮਾਲਖਾ, (ਖਰਬ, ਵੀਰੇਂਦਰ)- ਪਾਨੀਪਤ ’ਚ ਚੱਲ ਰਹੀ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੀ ਅਖਿਲ ਭਾਰਤੀ ਪ੍ਰਤਿਨਿੱਧੀ ਸਭਾ ’ਚ ਮੰਗਲਵਾਰ ਨੂੰ ਸਰਕਾਰਿਆਵਾਹ ਦੱਤਾਤ੍ਰੇਅ ਹੋਸਬੋਲੇ ਨੇ ਸਮਲਿੰਗੀ ਵਿਆਹ ’ਤੇ ਕੇਂਦਰ ਸਰਕਾਰ ਦੇ ਨਜ਼ਰੀਏ ਦਾ ਸਮਰਥਨ ਕੀਤਾ। ਹੋਸਬੋਲੇ ਨੇ ਕਿਹਾ ਕਿ ਵਿਆਹ ਸਿਰਫ ਵਿਰੋਧੀ ਲਿੰਗ ਵਾਲਿਆਂ ’ਚ ਹੀ ਹੋ ਸਕਦਾ ਹੈ।

ਸਮਲਿੰਗੀ ’ਚ ਵਿਆਹ ਨਾਲ ਜੁੜੇ ਸਵਾਲ ’ਤੇ ਹੋਸਬੋਲੇ ਨੇ ਕਿਹਾ ਕਿ ਭਾਰਤੀ ਸੱਭਿਆਚਾਰ ’ਚ ਵਿਆਹ ਇਕ ਸੰਸਕਾਰ ਹੈ। ਇਹ ਕੋਈ ਕਾਂਟਰੈਕਟ ਜਾਂ 2 ਇੰਡੀਵਿਜੁਅਲ ਲੋਕਾਂ ਦੇ ਇੰਜੁਆਇਮੈਂਟ ਦੀ ਚੀਜ਼ ਨਹੀਂ ਹੈ।

12 ਮਾਰਚ ਨੂੰ ਸ਼ੁਰੂ ਹੋਈ ਸਭਾ ਦੀ 3 ਦਿਨ ਦੀ ਬੈਠਕ ਦੇ ਆਖਰੀ ਦਿਨ ਮੰਗਲਵਾਰ ਨੂੰ ਹੋਸਬੋਲੇ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਅਖਿਲ ਭਾਰਤੀ ਪ੍ਰਤਿਨਿੱਧੀ ਸਭਾ (ਏ. ਬੀ. ਪੀ. ਐੱਸ.) ਆਰ. ਐੱਸ. ਐੱਸ. ਦੀ ਸਭ ਤੋਂ ਵੱਡੀ ਅਤੇ ਅਹਿਮ ਇਕਾਈ ਹੈ, ਜਿਨੂੰ ਸੰਘ ਦਾ ਥਿੰਕ ਟੈਂਕ ਵੀ ਕਿਹਾ ਜਾਂਦਾ ਹੈ। ਸੰਘ ਨਾਲ ਜੁੜੇ ਸਾਰੇ ਅਹਿਮ ਫੈਸਲੇ ਅਤੇ ਰਣਨੀਤੀ ਇਸ ’ਚ ਬਣਦੇ ਹਨ। ਪਾਨੀਪਤ ’ਚ ਹੋਈ ਸਭਾ ਦੀ ਇਸ ਬੈਠਕ ’ਚ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਤਿੰਨੇ ਦਿਨ ਮੌਜੂਦ ਰਹੇ।

ਕਾਂਗਰਸ ਨੂੰ ਲੋਕਤੰਤਰ ’ਤੇ ਬੋਲਣ ਦਾ ਨੈਤਿਕ ਅਧਿਕਾਰ ਨਹੀਂ

ਸਰਕਾਰਿਆਵਾਹ ਹੋਸਬੋਲੇ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਦੀ ਲੰਡਨ ’ਚ ਦਿੱਤੇ ਗਏ ਬਿਆਨ ’ਤੇ ਕਿਹਾ ਇਸ ’ਤੇ ਟਿੱਪਣੀ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਰਾਹੁਲ ਦਾ ਆਪਣਾ ਪਾਲੀਟੀਕਲ ਏਜੰਡਾ ਹੈ। ਕਾਂਗਰਸ ਦੀ ਸੱਚਾਈ ਹਰ ਕੋਈ ਜਾਣਦਾ ਹੈ। ਫਿਰ ਵੀ ਦੇਸ਼ ਦੀ ਮੁੱਖ ਵਿਰੋਧੀ ਪਾਰਟੀ ਦਾ ਵੱਡਾ ਨੇਤਾ ਹੋਣ ਦੇ ਨਾਤੇ ਰਾਹੁਲ ਨੂੰ ਹੋਰ ਜ਼ਿਆਦਾ ਜ਼ਿੰਮੇਵਾਰੀ ਨਾਲ ਬੋਲਣਾ ਚਾਹੀਦਾ ਹੈ। ਐਮਰਜੈਂਸੀ ਦੇ ਸਮੇਂ ਮੇਰੇ ਸਮੇਤ ਦੇਸ਼ ਦੇ ਅਨੇਕ ਲੋਕ ਜੇਲਾਂ ’ਚ ਸੁੱਟ ਗਏ ਸਨ। ਇੰਦਰਾ, ਰਾਜੀਵ, ਸੋਨੀਆ ਤੋਂ ਬਾਅਦ ਹੁਣ ਰਾਹੁਲ ਗਾਂਧੀ ਵੀ ਸੰਘ ਬਾਰੇ ਵਿਵਾਦਿਤ ਟਿੱਪਣੀ ਕਰ ਰਹੇ ਹਨ। ਉਹ ਕਹਿ ਰਹੇ ਹਨ ਕਿ ਲੋਕਤੰਤਰ ਖਤਰੇ ’ਚ ਹੈ। ਲੋਕਤੰਤਰ ਖਤਰੇ ’ਚ ਹੁੰਦਾ ਤਾਂ ਅਸੀਂ ਇਕੱਠੇ ਨਹੀਂ ਹੋ ਸਕਦੇ ਸੀ। ਕਾਂਗਰਸ ਨੂੰ ਲੋਕਤੰਤਰ ਬਾਰੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ। ਕਾਂਗਰਸ ਨੇ ਅੱਜ ਤੱਕ ਐਮਰਜੈਂਸੀ ਲਈ ਵੀ ਦੇਸ਼ ਤੋਂ ਮੁਆਫੀ ਨਹੀਂ ਮੰਗੀ।

ਚੋਣਾਂ ਨੂੰ ਲੈ ਕੇ ਨਹੀਂ ਹੋਈ ਚਰਚਾ

ਹੋਸਬੋਲੇ ਨੇ ਕਿਹਾ ਕਿ ਅਖਿਲ ਭਾਰਤੀ ਪ੍ਰਤਿਨਿੱਧੀ ਸਭਾ (ਏ. ਬੀ. ਪੀ. ਐੱਸ.) ਦੀ ਇਸ 3 ਦਿਨਾ ਬੈਠਕ ’ਚ ਚੋਣਾਂ ਨੂੰ ਲੈ ਕੇ ਕੋਈ ਚਰਚਾ ਨਹੀਂ ਹੋਈ। ਇੱਥੋਂ ਤੱਕ ਕਿ ਸੰਘ ਦੀ ਬੈਠਕ ’ਚ ਰਾਜਨੀਤਕ ਵਿਸ਼ੇ ’ਤੇ ਵੀ ਕੋਈ ਚਰਚਾ ਨਹੀਂ ਹੋਈ। ਬੈਠਕ ’ਚ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੂੰ ਬੁਲਾਏ ਜਾਣ ’ਤੇ ਸੰਘ ਨੇ ਕਿਹਾ ਕਿ ਇਹ ਪਰੰਪਰਾ ਹੈ।

ਸਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਰ. ਐੱਸ. ਐੱਸ. ਦੀ ਚੋਟੀ ਦੀ ਲੀਡਰਸ਼ਿਪ ਦੀ ਇਹ ਆਖਰੀ ਵੱਡੀ ਬੈਠਕ ਰਹੀ। ਇਸ ’ਚ ਸਰਸੰਘਚਾਲਕ ਡਾ. ਮੋਹਨ ਭਾਗਵਤ, ਸਰਕਾਰਿਆਵਾਹ ਦੱਤਾਤ੍ਰੇਅ ਹੋਸਬੋਲੇ, ਪੰਜੇ ਸਹਿ-ਸਰਕਾਰਿਆਵਾਹ, ਆਰ. ਐੱਸ. ਐੱਸ. ਦੀ ਕੁੱਲ ਭਾਰਤੀ ਵਰਕਿੰਗ ਕਮੇਟੀ, ਖੇਤਰੀ ਅਤੇ ਰਾਜਸੀ ਵਰਕਿੰਗ ਕਮੇਟੀ, ਸੰਘ ਦੇ ਪ੍ਰਤਿਨਿੱਧੀ, ਸਾਰੇ ਵਿਭਾਗ ਪ੍ਰਚਾਰਕ ਅਤੇ 34 ਵੱਖ-ਵੱਖ ਸੰਗਠਨਾਂ ਦੇ ਸਵੈਮ ਸੇਵਕ ਸ਼ਾਮਲ ਹੋਏ। ਹਾਲਾਂਕਿ ਬੈਠਕ ਦੇ ਆਖਰੀ ਦਿਨ ਹੋਸਬੋਲੇ ਨੇ ਸਪੱਸ਼ਟ ਕੀਤਾ ਕਿ ਔਰਤਾਂ ਨੂੰ ਆਰ. ਐੱਸ. ਐੱਸ. ਅਤੇ ਸ਼ਾਖਾਵਾਂ ਨਾਲ ਜੋੜ ਦੀ ਖਬਰ ਸਿਰਫ ਮੀਡੀਆ ਰਿਪੋਟਰਾਂ ’ਚ ਪੜ੍ਹੀਆਂ। ਸਭਾ ’ਚ ਇਸ ’ਤੇ ਕੋਈ ਚਰਚਾ ਨਹੀਂ ਹੋਈ।


author

Rakesh

Content Editor

Related News