ਵਿਆਹ ''ਚ ਨਹੀਂ ਸੀ ਸ਼ਰਾਬ ਦਾ ਇੰਤਜ਼ਾਮ, ਦੋਸਤਾਂ ਨੇ ਲਾੜੇ ਦਾ ਚਾਕੂ ਮਾਰ ਕੀਤਾ ਕਤਲ

Wednesday, Dec 16, 2020 - 04:15 PM (IST)

ਵਿਆਹ ''ਚ ਨਹੀਂ ਸੀ ਸ਼ਰਾਬ ਦਾ ਇੰਤਜ਼ਾਮ, ਦੋਸਤਾਂ ਨੇ ਲਾੜੇ ਦਾ ਚਾਕੂ ਮਾਰ ਕੀਤਾ ਕਤਲ

ਅਲੀਗੜ੍ਹ- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ਦੇ ਪਾਲੀਮੁਕੀਮਪੁਰ ਇਲਾਕੇ 'ਚ ਵਿਆਹ ਦੇ ਕੁਝ ਹੀ ਘੰਟਿਆਂ ਬਾਅਦ ਲਾੜੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਲਾੜੇ ਦੇ ਦੋਸਤਾਂ ਨੇ ਸਿਰਫ਼ ਇਸ ਲਈ ਉਸ ਦਾ ਕਤਲ ਕਰ ਦਿੱਤਾ, ਕਿਉਂਕਿ ਉਹ ਉਨ੍ਹਾਂ ਲਈ ਸ਼ਰਾਬ ਦਾ ਇੰਤਜ਼ਾਮ ਨਹੀਂ ਕਰ ਸਕਿਆ ਸੀ। ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ ਪਿੰਡ ਪਾਲੀਮੁਕੀਮਪੁਰ 'ਚ ਲਾੜੇ ਬੱਬਲੂ (28) ਦੀ ਵਿਆਹ 'ਚ ਸ਼ਰਾਬ ਦਾ ਇੰਤਜ਼ਾਮ ਨਾ ਹੋਣ ਕਾਰਨ ਆਪਣੇ ਦੋਸਤ ਨਾਲ ਬਹਿਸ ਹੋਈ। 

ਇਹ ਬਹਿਸ ਕੁੱਟਮਾਰ 'ਚ ਬਦਲ ਗਈ ਅਤੇ ਅੰਤ 'ਚ ਦੋਸਤਾਂ ਨੇ ਉਸ ਨੂੰ ਚਾਕੂ ਮਾਰ ਦਿੱਤਾ। ਗੰਭੀਰ ਹਾਲਤ 'ਚ ਬੱਬਲੂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਕੁਝ ਘੰਟਿਆਂ ਬਾਅਦ ਉਸ ਦੀ ਮੌਤ ਹੋ ਗਈ। ਪੁਲਸ ਖੇਤਰ ਅਧਿਕਾਰੀ ਨਰੇਸ਼ ਸਿੰਘ ਨੇ ਬੁੱਧਵਾਰ ਨੂੰ ਦੱਸਿਆ ਕਿ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦੋਂ ਕਿ 5 ਦੋਸ਼ੀ ਹਾਲੇ ਵੀ ਫਰਾਰ ਹਨ। ਉਨ੍ਹਾਂ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

DIsha

Content Editor

Related News