ਵਿਆਹ ਪ੍ਰੋਗਰਾਮ ''ਚ ਚੱਲੀ ਗੋਲੀ, 6 ਸਾਲ ਦੀ ਬੱਚੀ ਦੀ ਮੌਤ

12/10/2017 11:59:20 AM

ਦੇਵਰੀਆ— ਇੱਥੇ ਇਕ ਵਿਆਹ ਪ੍ਰੋਗਰਾਮ 'ਚ ਜੈਮਾਲਾ ਦੌਰਾਨ ਲਾੜੀ ਦੇ ਚਚੇਰੇ ਭਰਾ ਨੇ ਫਾਇਰਿੰਗ ਕਰ ਦਿੱਤੀ। ਗੋਲੀ 6 ਸਾਲ ਦੀ ਇਕ ਬੱਚੀ ਦੇ ਸਿਰ 'ਤੇ ਲੱਗੀ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। ਚੀਕਾਂ ਦੀ ਆਵਾਜ਼ ਸੁਣ ਕੇ ਲਾੜਾ ਘਬਰਾ ਗਿਆ ਅਤੇ ਤੁਰੰਤ ਫਿਰ ਫਾਇਰ ਕਰ ਦਿੱਤਾ, ਜਿਸ 'ਚ ਤਿੰਨ ਲੋਕ ਜ਼ਖਮੀ ਹੋ ਗਏ। ਘਟਨਾ ਦੇ ਬਾਅਦ ਦੋਸ਼ੀ ਅਤੇ ਲਾੜੀ ਪੱਖ ਦੇ ਲੋਕ ਫਰਾਰ ਹੋ ਗਏ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਜਲਦੀ ਫੜ ਲਿਆ ਜਾਵੇਗਾ।

PunjabKesari
ਘਟਨਾ ਦੇਵਰੀਆ ਦੇ ਮਦਨਪੁਰ ਥਾਣਾ ਖੇਤਰ ਦਾ ਹੈ। ਸੰਜੈ ਯਾਦਵ ਦੇ ਘਰ ਬਰਾਤ ਆਈ ਸੀ। ਸੰਜੈ ਦੇ ਭਰਾ ਅਵਧੇਸ਼ ਨੇ ਦੱਸਿਆ ਕਿ ਜੈਮਾਲਾ ਦੇ ਬਾਅਦ ਲੜਕੀ ਦਾ ਚਚੇਰਾ ਭਰਾ ਆਇਆ ਅਤੇ ਬੰਦੂਕ ਨਾਲ ਫਾਇਰਿੰਗ ਸ਼ੁਰੂ ਕਰ ਦਿੱਤੀ। ਜਿਸ 'ਚ ਬੱਚੀ ਦੀ ਮੌਤ ਹੋ ਗਈ। ਘਟਨਾ ਦੇ ਬਾਅਦ ਮੌਕੇ 'ਤੇ ਚੀਕਾਂ ਦੀ ਆਵਾਜ਼ ਆਉਣ ਲੱਗੀ ਅਤੇ ਪਿੰਡ 'ਚ ਹੱਲਚੱਲ ਮਚ ਗਈ। ਬਰਾਤ ਵਾਪਸ ਹੋ ਗਈ ਅਤੇ ਵਿਆਹ ਰੁੱਕ ਗਿਆ। ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Related News