ਤੌਬਾ-ਤੌਬਾ ! ਵਿਆਹ ਦੀ ਜ਼ਿੱਦ ਪਿੱਛੇ ਮੋਬਾਈਲ ਟਾਵਰ ''ਤੇ ਜਾ ਚੜ੍ਹਿਆ ਨੌਜਵਾਨ, ਤਿਲਕ ਗਿਆ ਪੈਰ ਤਾਂ...

Thursday, Feb 12, 2026 - 04:05 PM (IST)

ਤੌਬਾ-ਤੌਬਾ ! ਵਿਆਹ ਦੀ ਜ਼ਿੱਦ ਪਿੱਛੇ ਮੋਬਾਈਲ ਟਾਵਰ ''ਤੇ ਜਾ ਚੜ੍ਹਿਆ ਨੌਜਵਾਨ, ਤਿਲਕ ਗਿਆ ਪੈਰ ਤਾਂ...

ਕੰਨੌਜ- ਉੱਤਰ ਪ੍ਰਦੇਸ਼ ਦੇ ਕੰਨੌਜ ਜ਼ਿਲ੍ਹੇ ਦੇ ਗੁਰਸਹਾਏਗੰਜ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿੱਥੇ ਇਕ 24 ਸਾਲਾ ਨੌਜਵਾਨ ਦੀ ਮੋਬਾਈਲ ਟਾਵਰ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੁਰਾਭੋਜ ਪਿੰਡ ਦੇ ਰਹਿਣ ਵਾਲੇ ਸੁਮਿਤ ਵਜੋਂ ਹੋਈ ਹੈ।

ਕੀ ਹੈ ਪੂਰਾ ਮਾਮਲਾ? 

ਜਾਣਕਾਰੀ ਮੁਤਾਬਕ ਸੁਮਿਤ ਦਾ ਸਵੇਰੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੌਰਾਨ ਉਸ ਨੇ ਕਈ ਵਾਰ ਖੁਦਕੁਸ਼ੀ ਕਰਨ ਦੀ ਧਮਕੀ ਵੀ ਦਿੱਤੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਕਿਸੇ ਕੁੜੀ ਨਾਲ ਵਿਆਹ ਕਰਵਾਉਣ ਦੀ ਜ਼ਿੱਦ ਕਰ ਰਿਹਾ ਸੀ, ਜਿਸ ਕਾਰਨ ਪਰਿਵਾਰ ਨਾਲ ਉਸ ਦਾ ਵਿਵਾਦ ਹੋਇਆ। ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਕਪਾਸੜ ਪਿਆਰ 'ਚ ਸੀ।

ਨਸ਼ੇ ਦੀ ਹਾਲਤ 'ਚ ਚੜ੍ਹਿਆ ਟਾਵਰ 'ਤੇ 

ਕੁਝ ਦੇਰ ਬਾਅਦ, ਨਸ਼ੇ ਦੀ ਹਾਲਤ 'ਚ ਸੁਮਿਤ ਪਿੰਡ 'ਚ ਲੱਗੇ ਇਕ ਮੋਬਾਈਲ ਟਾਵਰ 'ਤੇ ਚੜ੍ਹ ਗਿਆ। ਪਿੰਡ ਵਾਸੀਆਂ ਨੇ ਉਸ ਨੂੰ ਕਾਫੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਕਿਸੇ ਦੀ ਗੱਲ ਨਹੀਂ ਮੰਨੀ। ਕਰੀਬ ਅੱਧਾ ਘੰਟਾ ਟਾਵਰ 'ਤੇ ਡਰਾਮਾ ਕਰਨ ਤੋਂ ਬਾਅਦ, ਸੁਮਿਤ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਕਰੀਬ 35 ਫੁੱਟ ਦੀ ਉਚਾਈ ਤੋਂ ਹੇਠਾਂ ਡਿੱਗ ਪਿਆ।

ਹਸਪਤਾਲ 'ਚ ਹੋਈ ਮੌਤ 

ਸਿਰ ਦੇ ਭਾਰ ਡਿੱਗਣ ਕਾਰਨ ਸੁਮਿਤ ਨੂੰ ਗੰਭੀਰ ਸੱਟਾਂ ਲੱਗੀਆਂ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਕੰਨੌਜ ਦੇ ਐੱਸਪੀ ਵਿਨੋਦ ਕੁਮਾਰ ਨੇ ਦੱਸਿਆ ਕਿ ਸੁਮਿਤ ਨਸ਼ੇ ਦਾ ਆਦੀ ਸੀ ਅਤੇ ਸੰਤੁਲਨ ਵਿਗੜਨ ਕਾਰਨ ਹੇਠਾਂ ਡਿੱਗ ਗਿਆ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News