ਪਾਕਿਸਤਾਨ ਨੇ ''ਮੱਕਾ ਪੈਕਟ'' ਤੋਂ ਖਿੱਚੇ ਪੈਰ ! ਸਾਥ ਦਿੱਤਾ ਤਾਂ ਝੱਲਣੇ ਪੈਣਗੇ ਇਰਾਨ ਤੇ ਹੂਤੀਆਂ ਦੇ ਹਮਲੇ

Saturday, Sep 26, 2026 - 03:08 PM (IST)

ਪਾਕਿਸਤਾਨ ਨੇ ''ਮੱਕਾ ਪੈਕਟ'' ਤੋਂ ਖਿੱਚੇ ਪੈਰ ! ਸਾਥ ਦਿੱਤਾ ਤਾਂ ਝੱਲਣੇ ਪੈਣਗੇ ਇਰਾਨ ਤੇ ਹੂਤੀਆਂ ਦੇ ਹਮਲੇ

ਇੰਟਰਨੈਸ਼ਨਲ ਡੈਸਕ- ਯਮਨ ਦੇ ਹੂਤੀ ਬਾਗੀਆਂ ਵੱਲੋਂ ਸਾਊਦੀ ਅਰਬ 'ਤੇ ਲਗਾਤਾਰ ਕੀਤੇ ਜਾ ਰਹੇ ਡਰੋਨ ਅਤੇ ਮਿਜ਼ਾਈਲ ਹਮਲਿਆਂ ਨੇ ਅਗਸਤ 2026 'ਚ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਵਿਚਕਾਰ ਹੋਏ 'ਮੱਕਾ ਰੱਖਿਆ ਸਮਝੌਤੇ' ਦੇ ਭਵਿੱਖ 'ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ। ਰਿਪੋਰਟਾਂ ਅਨੁਸਾਰ, ਸਾਊਦੀ ਅਰਬ ਵੱਲੋਂ ਪਵਿੱਤਰ ਸ਼ਹਿਰ ਮੱਕਾ ਨੇੜੇ ਹੂਤੀ ਡਰੋਨ ਸੁੱਟੇ ਜਾਣ ਦੇ ਦਾਅਵੇ ਤੋਂ ਬਾਅਦ ਇਹ ਗਠਜੋੜ ਆਪਣੀ ਪਹਿਲੀ ਵੱਡੀ ਸੁਰੱਖਿਆ ਪ੍ਰੀਖਿਆ ਦਾ ਸਾਹਮਣਾ ਕਰ ਰਿਹਾ ਹੈ।

7 ਅਗਸਤ 2026 ਨੂੰ ਸਾਊਦੀ ਅਰਬ, ਪਾਕਿਸਤਾਨ ਅਤੇ ਤੁਰਕੀ ਵਿਚਾਲੇ ਹੋਏ ਇਸ ਸਮਝੌਤੇ ਤਹਿਤ ਇਹ ਤੈਅ ਕੀਤਾ ਗਿਆ ਸੀ ਕਿ ਕਿਸੇ ਵੀ ਇੱਕ ਮੈਂਬਰ ਦੇਸ਼ 'ਤੇ ਹੋਇਆ ਹਮਲਾ ਤਿੰਨਾਂ ਦੇਸ਼ਾਂ 'ਤੇ ਹਮਲਾ ਮੰਨਿਆ ਜਾਵੇਗਾ। ਇਸ ਦਾ ਮੁੱਖ ਮਕਸਦ ਖੇਤਰੀ ਸੁਰੱਖਿਆ ਅਤੇ ਸਾਂਝੀ ਫ਼ੌਜੀ ਮਜ਼ਬੂਤੀ ਨੂੰ ਵਧਾਉਣਾ ਸੀ, ਪਰ ਸਮਝੌਤਾ ਲਾਗੂ ਹੋਣ ਦੇ ਬਾਵਜੂਦ, ਪਾਕਿਸਤਾਨ ਸਿੱਧੀ ਫ਼ੌਜੀ ਕਾਰਵਾਈ ਕਰਨ ਤੋਂ ਝਿਜਕ ਰਿਹਾ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਸੰਯੁਕਤ ਰਾਸ਼ਟਰ (UN) 'ਚ ਮੱਕਾ 'ਤੇ ਹਮਲੇ ਨੂੰ 'ਰੈੱਡ ਲਾਈਨ' ਤਾਂ ਕਰਾਰ ਦਿੱਤਾ ਹੈ, ਪਰ ਪਾਕਿਸਤਾਨੀ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਤੁਰੰਤ ਫ਼ੌਜ ਭੇਜਣ ਦੀ ਥਾਂ ਕੂਟਨੀਤੀ ਅਤੇ ਗੱਲਬਾਤ ਰਾਹੀਂ ਹੱਲ ਕੱਢਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਹੂਤੀ ਬਾਗੀਆਂ ਨੂੰ ਇਰਾਨ ਦਾ ਸਮਰਥਨ ਹਾਸਲ ਹੈ। ਜੇਕਰ ਪਾਕਿਸਤਾਨ ਹੂਤੀਆਂ ਖ਼ਿਲਾਫ਼ ਸਿੱਧੀ ਫ਼ੌਜੀ ਕਾਰਵਾਈ ਕਰਦਾ ਹੈ, ਤਾਂ ਉਸ ਦੇ ਗੁਆਂਢੀ ਦੇਸ਼ ਇਰਾਨ ਨਾਲ ਸਬੰਧ ਵਿਗੜ ਸਕਦੇ ਹਨ, ਜਿਸ ਨਾਲ ਉਸ ਦੀ ਆਪਣੀ ਸਰਹੱਦੀ ਸੁਰੱਖਿਆ ਖ਼ਤਰੇ ਵਿੱਚ ਪੈ ਸਕਦੀ ਹੈ।

ਇਹ ਵੀ ਪੜ੍ਹੋ- ਸਚਿਨ ਦਾ ਸਾਥੀ ਕ੍ਰਿਕਟਰ ਬਿਰਧ ਆਸ਼ਰਮ 'ਚ ਰਹਿਣ ਲਈ ਹੋਇਆ ਮਜਬੂਰ ! ਸਾਹਮਣੇ ਆਈ ਵੀਡੀਓ

ਪਾਕਿਸਤਾਨ, ਜੋ ਕਿ ਪਹਿਲਾਂ ਹੀ ਗੰਭੀਰ ਆਰਥਿਕ ਸੰਕਟ ਅਤੇ ਅੰਦਰੂਨੀ ਸੁਰੱਖਿਆ ਮੁੱਦਿਆਂ ਨਾਲ ਜੂਝ ਰਿਹਾ ਹੈ, ਜਿਸ ਕਾਰਨ ਉਹ ਪੱਛਮੀ ਏਸ਼ੀਆਈ ਜੰਗ 'ਚ ਸਿੱਧਾ ਕੁੱਦਣ ਤੋਂ ਬਚਣਾ ਚਾਹੁੰਦਾ ਹੈ। ਤੁਰਕੀ ਨੇ ਸਾਊਦੀ ਅਰਬ ਨੂੰ ਤਕਨੀਕੀ ਅਤੇ ਡਿਫੈਂਸ ਇਕੁਇਪਮੈਂਡ ਦੀ ਮਦਦ ਦੇਣ ਦਾ ਪ੍ਰਸਤਾਵ ਦਿੱਤਾ ਹੈ, ਪਰ ਉਸ ਨੇ ਵੀ ਸਿੱਧਾ ਫ਼ੌਜੀ ਦਖ਼ਲ ਦੇਣ ਤੋਂ ਦੂਰੀ ਬਣਾਈ ਹੋਈ ਹੈ। ਦੂਜੇ ਪਾਸੇ, ਹੂਤੀ ਹਮਲਿਆਂ ਕਾਰਨ ਲਾਲ ਸਾਗਰ ਅਤੇ ਬਾਬ-ਅਲ-ਮੰਦੇਬ ਰਾਹੀਂ ਹੋਣ ਵਾਲੇ ਤੇਲ ਨਿਰਯਾਤ 'ਚ ਰੁਕਾਵਟ ਆਉਣ ਤੋਂ ਬਾਅਦ ਸਾਊਦੀ ਅਰਬ 'ਤੇ ਦਬਾਅ ਵਧ ਗਿਆ ਹੈ, ਜਿਸ ਕਾਰਨ ਸਾਊਦੀ ਨੂੰ ਮੁੜ ਅਮਰੀਕਾ ਤੋਂ ਮਦਦ ਮੰਗਣ ਲਈ ਮਜਬੂਰ ਹੋਣਾ ਪਿਆ ਹੈ।

ਮਾਹਿਰਆਂ ਦਾ ਮੰਨਣਾ ਹੈ ਕਿ ਜੇਕਰ ਪਾਕਿਸਤਾਨ ਅਤੇ ਤੁਰਕੀ ਸੰਕਟ ਦੀ ਇਸ ਘੜੀ 'ਚ ਸਾਊਦੀ ਅਰਬ ਦੀ ਜ਼ਮੀਨੀ ਫ਼ੌਜੀ ਮਦਦ ਨਹੀਂ ਕਰਦੇ, ਤਾਂ ਮੱਕਾ ਪੈਕਟ ਮਹਿਜ਼ 'ਕਾਗਜ਼ੀ ਸਮਝੌਤਾ' ਬਣ ਕੇ ਰਹਿ ਜਾਵੇਗਾ ਅਤੇ ਇਸ ਦੀ ਅੰਤਰਰਾਸ਼ਟਰੀ ਸਾਖ਼ ਨੂੰ ਵੱਡਾ ਧੱਕਾ ਲੱਗੇਗਾ।

ਇਹ ਵੀ ਪੜ੍ਹੋ- 50 ਜ਼ਿਲ੍ਹਿਆਂ 'ਚ State Of Emergency ! ਬੈਂਕਾਕ ਪ੍ਰਸ਼ਾਸਨ ਨੇ ਕੀਤਾ ਐਲਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News