ਮਰਾਠਵਾੜਾ ਤੇ ਨੰਦੇੜ ''ਚ ਭਾਰੀ ਬਾਰਿਸ਼, 3 ਲੋਕਾਂ ਦੀ ਮੌਤ

08/21/2018 3:32:45 PM

ਮਹਾਰਾਸ਼ਟਰ— ਇਸ ਸਮੇਂ ਦੇਸ਼ ਦੇ ਕਈ ਸੂਬਿਆਂ 'ਚ ਹੜ੍ਹ ਅਤੇ ਬਾਰਿਸ਼ ਜਨਜੀਵਨ ਪ੍ਰਭਾਵਿਤ ਹੈ। ਦੱਖਣੀ ਭਾਰਤ ਦੇ ਕੇਰਲ ਸੂਬੇ 'ਚ ਹੜ੍ਹ ਅਤੇ ਬਾਰਿਸ਼ ਨੇ ਭਾਰੀ ਤਬਾਹੀ ਮਚਾਈ ਹੈ। ਹੁਣ ਮਹਾਰਾਸ਼ਟਰ ਦੇ ਮਰਾਠਵਾੜਾ ਸਮੇਤ ਨੰਦੇੜ ਜ਼ਿਲੇ 'ਚ ਲਗਾਤਾਰ 3 ਦਿਨਾਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਕਿਸਾਨਾਂ ਦੀ ਹਜ਼ਾਰਾਂ ਹੈਕਟੇਅਰ ਦੀ ਫਸਲ ਬਰਬਾਦ ਹੋ ਗਈ ਹੈ। 
ਜਾਣਕਾਰੀ ਮੁਤਾਬਕ ਬਾਰਿਸ਼ ਦੇ ਪਾਣੀ 'ਚ ਵਹਿ ਕੇ 3 ਲੋਕਾਂ ਦੀ ਮੌਤ ਹੋ ਗਈ ਹੈ। ਨਾਲ ਹੀ ਇਕ ਵਿਅਕਤੀ ਦੀ ਬਿਜਲੀ ਡਿੱਗਣ ਨਾਲ ਮੌਤ ਹੋ ਗਈ। ਬਾਰਿਸ਼ ਕਾਰਨ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। 
ਦੱਸਿਆ ਜਾ ਰਿਹਾ ਹੈ ਕਿ ਬਾਰਿਸ਼ ਕਾਰਨ ਨਦੀਆਂ ਅਤੇ ਨਾਲੇ ਉੱਪਰ ਤੱਕ ਭਰ ਗਏ ਹਨ। ਪ੍ਰਸ਼ਾਸਨ ਨੇ ਨਦੀ ਕਿਨਾਰੇ 'ਤੇ ਰਹਿ ਰਹੇ ਲੋਕਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ। ਨੰਦੇੜ ਜ਼ਿਲੇ ਦੇ ਹਦਗਾਂਵ ਦੇ 70 ਸਾਲ ਦੇ ਕਿਸਾਨ ਮਾਰੋਤੀ ਸੰਗ੍ਰਾਮ ਬਿਰਕੁਰੇ ਨਦੀ ਪਾਰ ਕਰਦੇ ਸਮੇਂ ਹੜ੍ਹ ਦੇ ਪਾਣੀ 'ਚ ਵਹਿ ਗਿਆ। ਨਾਲ ਹੀ ਇਕ ਹੋਰ ਕਿਸਾਨ ਦੀ ਪਾਣੀ 'ਚ ਵਹਿਣ ਕਾਰਨ ਮੌਤ ਹੋ ਗਈ ਹੈ। ਇਨ੍ਹਾਂ ਦੀ ਭਾਲ ਜਾਰੀ ਹੈ।


Related News