ਮੁੰਬਈ ''ਚ ਮਰਾਠਾ ਕ੍ਰਾਂਤੀ ਮੋਰਚਾ ਰੈਲੀ ਸ਼ੁਰੂ, ਭਾਰੀ ਜਾਮ ਨੇ ਰੋਕੀ ਮੁੰਬਈ ਦੀ ਰਫਤਾਰ

Wednesday, Aug 09, 2017 - 11:00 AM (IST)

ਮੁੰਬਈ ''ਚ ਮਰਾਠਾ ਕ੍ਰਾਂਤੀ ਮੋਰਚਾ ਰੈਲੀ ਸ਼ੁਰੂ, ਭਾਰੀ ਜਾਮ ਨੇ ਰੋਕੀ ਮੁੰਬਈ ਦੀ ਰਫਤਾਰ

ਮੁੰਬਈ—ਮੁੰਬਈ 'ਚ ਮਰਾਠਾ ਕ੍ਰਾਂਤੀ ਮੋਰਚਾ ਸ਼ੁਰੂ ਹੋ ਗਿਆ ਹੈ, ਜਿਸ ਦੇ ਚਲਦੇ ਸ਼ਹਿਰ ਦੇ ਕਈ ਹਿੱਸਿਆਂ 'ਚ ਜਾਮ ਲੱਗ ਗਿਆ ਹੈ। ਮਰਾਠਾ ਸਮਾਜ ਸਰਕਾਰੀ ਨੌਕਰੀਆਂ ਅਤੇ ਸਿੱਖਿਆ 'ਚ 16 ਫੀਸਦੀ ਰਿਜ਼ਰਵੇਸ਼ਨ ਨੂੰ ਲੈ ਕੇ ਸਰਕਾਰ ਨੂੰ ਝੁਕਾਉਣ ਲਈ ਮੋਰਚਾ ਕੱਢਿਆ ਹੈ। ਇਹ ਮੋਰਚਾ ਮੂਕ ਮੋਰਚਾ ਹੋਵੇਗਾ, ਇਸ ਲਈ ਇਸ 'ਚ ਕੋਈ ਨਾਅਰੇਬਾਜੀ ਅਤੇ ਭਾਸ਼ਣਬਾਜੀ ਨਹੀਂ ਹੋਵੇਗਾ। ਨਾ ਹੀ ਇਸ ਮੋਰਚੇ 'ਚ ਕਿਸੇ ਰਾਜਨੀਤੀ ਦਲ ਦਾ ਬੈਨਰ ਹੋਵੇਗਾ।

PunjabKesari
ਉੱਥੇ ਮੁੰਬਈ ਟ੍ਰੈਫਿਕ ਪੁਲਸ ਨੇ ਪਹਿਲਾਂ ਹੀ ਲੋਕਾਂ ਦੇ ਲਈ ਐਡਵਾਇਜ਼ਰੀ ਜਾਰੀ ਕਰ ਦਿੱਤੀ ਸੀ, ਅਹਿਮਦਨਗਰ, ਪੁਣੇ ਔਰੰਗਾਬਾਦ, ਮਰਾਠਵਾੜਾ ਅਤੇ ਵਿਦਰਭ 'ਚ ਇਹ ਮੋਰਚਾ ਕਾਫੀ ਦਿਨਾਂ ਤੋਂ ਚੱਲ ਰਿਹਾ ਹੈ। ਮਰਾਠਾ ਕ੍ਰਾਂਤੀ ਮੂਕ ਮੋਰਚੇ ਦੇ ਆਯੋਜਕਾਂ ਦਾ ਕਹਿਣਾ ਹੈ ਕਿ ਅਸੀਂ ਇਸ 57 ਥਾਂਵਾਂ 'ਤੇ ਕਰ ਰਹੇ ਹਨ। ਪਹਿਲਾਂ ਮਰਾਠਾ ਕ੍ਰਾਂਤੀ ਮੂਕ ਮੋਰਚੇ ਦਾ ਆਯੋਜਕ ਪਿਛਲੇ ਸਾਲ 9 ਅਗਸਤ ਨੂੰ ਹੋਇਆ ਸੀ। ਲੱਖਾਂ ਦੀ ਗਿਣਤੀ ਨੂੰ ਦੇਖਦੇ ਹੋਏ ਮੁੰਬਈ ਪੁਲਸ ਨੇ ਵਿਸ਼ੇਸ਼ ਸੁਰੱਖਿਆ ਫੋਰਸ ਤਾਇਨਾਤ ਕੀਤੀ ਹੈ।
500 ਸਕੂਲ ਬੰਦ
ਮਰਾਠਾ ਮੋਰਚੇ ਦੀ ਕਾਰਨ ਨਾਲ ਟ੍ਰੈਫਿਕ ਜਾਮ ਦੇ ਚਲਦੇ ਸੂਬੇ ਦੇ ਸਿੱਖਿਆ ਵਿਭਾਗ ਨੇ ਦੱਖਣੀ ਮੁੰਬਈ ਦੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਲਿਆ। ਸੂਬੇ ਦੇ ਸਿੱਖਿਆ ਮੰਤਰੀ ਵਿਨੋਦ ਤਾਵੜੇ ਨੇ ਵਿਧਾਨ ਸਭਾ 'ਚ ਦੱਸਿਆ ਕਿ ਸਕੂਲੀ ਬੱਚੇ ਟ੍ਰੈਫਿਕ ਜਾਮ 'ਚ ਨਾ ਫਸ ਜਾਣ ਇਸ ਲਈ ਇਕ ਦਿਨ ਲਈ ਦੱਖਣੀ ਮੁੰਬਈ ਦੇ ਸਾਰੇ ਸਕੂਲ ਬੰਦ ਰਹਿਣਗੇ।


Related News