ਮਰਾਠਾ ਰਾਖਵਾਂਕਰਨ ਅੰਦੋਲਨ, ਇਕ ਹੋਰ ਨੌਜਵਾਨ ਨੇ ਕੀਤੀ ਖੁਦਕੁਸ਼ੀ

08/04/2018 9:52:38 AM

ਔਰੰਗਾਬਾਦ— ਮਹਾਰਾਸ਼ਟਰ 'ਚ ਔਰੰਗਾਬਾਦ ਦੇ ਚਿਲਕਲ ਥਾਣਾ ਖੇਤਰ 'ਚ 22 ਸਾਲਾ ਇਕ ਮਰਾਠੀ ਨੌਜਵਾਨ ਨੇ ਆਪਣੇ ਘਰ 'ਚ ਫਾਹ ਲਾ ਕੇ ਕਥਿਤ ਤੌਰ'ਤੇ ਖੁਦਕੁਸ਼ੀ ਕਰ ਲਈ। ਪੁਲਸ ਨੇ ਦੱਸਿਆ ਕਿ ਉਮੇਸ਼ ਯਾਂਦੇਤ ਦੀ ਲਾਸ਼ ਕੋਲੋਂ ਮੌਤ ਤੋਂ ਪਹਿਲਾਂ ਲਿਖਿਆ ਸੁਸਾਈਡ ਨੋਟ ਮਿਲਿਆ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ ਬੀ. ਐੱਸ. ਸੀ. ਪਾਸ ਹੋਣ ਦੇ ਬਾਵਜੂਦ ਉਹ ਨੌਕਰੀ ਹਾਸਲ ਕਰਨ 'ਚ ਅਸਮਰਥ ਹੈ, ਇਸ ਲਈ ਉਹ ਇਹ ਕਦਮ ਉਠਾ ਰਿਹਾ ਹੈ। ਇਸ ਤੋਂ ਪਹਿਲਾਂ ਉਮੇਸ਼ ਨੇ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਕੱਢੇ ਗਏ ਵੱਖ-ਵੱਖ ਮੋਰਚਿਆਂ 'ਚ ਹਿੱਸਾ ਲਿਆ ਸੀ। 
ਇਸ ਦੇ ਨਾਲ ਹੀ ਮਹਾਰਾਸ਼ਟਰ  'ਚ ਇਸ ਮੁੱਦੇ 'ਤੇ 10 ਤੋਂ ਜ਼ਿਆਦਾ ਨੌਜਵਾਨ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਚੁੱਕੇ ਹਨ। ਜਿਵੇਂ ਹੀ ਉਕਤ ਨੌਜਵਾਨ ਦੀ ਮੌਤ ਦੀ ਖਬਰ ਆਈ, ਮਰਾਠਾ ਅੰਦੋਲਨਕਾਰੀ ਸੜਕਾਂ 'ਤੇ ਉਤਰ ਆਏ ਅਤੇ ਚਿਲਕਲਥਾਣਾ ਖੇਤਰ ਕੋਲ ਔਰੰਗਾਬਾਦ-ਜਲਨਾ ਮਾਰਗ ਨੂੰ ਜਾਮ ਕਰ ਦਿੱਤਾ, ਜਿਸ ਕਾਰਨ ਤਣਾਅ ਪੈਦਾ ਹੋ ਗਿਆ।  ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ ਕੀਤਾ। ਇਸ ਦਰਮਿਆਨ ਮਹਾਰਾਸ਼ਟਰ ਦੇ ਮੁਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਅਨੁਸਾਰ ਮਰਾਠਿਆਂ ਨੂੰ ਰਾਖਵਾਂਕਰਨ ਮੁਹੱਈਆ ਕਰਵਾਏਗੀ।


Related News