ਹਿੰਸਕ ਹੁੰਦਾ ਜਾ ਰਿਹਾ ਹੈ ਮਰਾਠਾ ਅੰਦੋਲਨ, ਸਾੜ ਦਿੱਤੀ ਬੱਸ

Monday, Jul 23, 2018 - 06:15 PM (IST)

ਹਿੰਸਕ ਹੁੰਦਾ ਜਾ ਰਿਹਾ ਹੈ ਮਰਾਠਾ ਅੰਦੋਲਨ, ਸਾੜ ਦਿੱਤੀ ਬੱਸ

ਨਵੀਂ ਦਿੱਲੀ— ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਮਹਾਰਾਸ਼ਟਰ 'ਚ ਮਰਾਠਾ ਅੰਦੋਲਨ ਨੇ ਹਿੰਸਕ ਰੂਪ ਧਾਰਨ ਕਰ ਲਿਆ ਹੈ। ਇਸ ਹਿੰਸਾ 'ਚ ਅੰਦੋਲਨਕਾਰੀਆਂ ਨੇ ਇਕ ਸਰਕਾਰੀ ਬੱਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਕਈ ਬੱਸਾਂ 'ਤੇ ਪਥਰਾਅ ਕੀਤਾ। ਇਸ ਹਮਲੇ 'ਚ ਕਈ ਯਾਤਰੀ ਵੀ ਜ਼ਖਮੀ ਹੋ ਗਏ। ਸਾਰਿਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਸ ਹਿੰਸਾ ਦੇ ਬਾਅਦ ਦੋ ਦਰਜਨ ਤੋਂ ਜ਼ਿਆਦਾ ਅੰਦੋਲਨਕਾਰੀਆਂ ਨੂੰ ਪੁਲਸ ਨੇ ਹਿਰਾਸਤ 'ਚ ਲਿਆ ਹੈ। ਮਹਾਰਾਸ਼ਟਰ 'ਚ ਮਰਾਠਾ ਸਮੁਦਾਇ ਸਰਕਾਰੀ ਨੌਕਰੀ ਅਤੇ ਸਿੱਖਿਆ 'ਚ ਰਿਜ਼ਰਵੇਸ਼ਨ ਸਮੇਤ ਕਈ ਮੰਗਾਂ ਨੂੰ ਲੈ ਕੇ ਦੋ ਦਿਨ ਤੋਂ ਅੰਦੋਲਨ ਕਰ ਰਿਹਾ ਹੈ। ਇਹ ਪਹਿਲੀ ਵਾਰ ਹੈ ਜਦੋਂ ਮਰਾਠਾ ਸਮਾਜ ਦੇ ਲੋਕਾਂ ਨੇ ਇਸ ਤਰ੍ਹਾਂ ਦਾ ਹਿੰਸਕ ਅੰਦੋਲਨ ਕੀਤਾ ਹੋਵੇ। ਮਰਾਠਾ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਔਰੰਗਾਬਾਦ ਜ਼ਿਲੇ ਦੇ ਗੰਗਾਪੁਰ ਤਹਿਸੀਲ ਦੇ ਕਾਨੜ ਪਿੰਡ ਦੇ ਰਹਿਣ ਵਾਲੇ ਕਾਕਾ ਸਾਹਿਬ ਸ਼ਿੰਦੇ ਨੇ ਗੋਦਾਵਰੀ ਨਦੀ 'ਚ ਛਾਲ ਮਾਰ ਕੇ ਆਤਮ-ਹੱਤਿਆ ਕਰ ਲਈ। 
16 ਫੀਸਦੀ ਰਿਜ਼ਰਵੇਸ਼ਨ ਚਾਹੁੰਦੇ ਹਨ ਮਰਾਠੇ
ਮਰਾਠਾ ਸਮੁਦਾਇ ਦੇ ਲੋਕ ਹੋਰ ਪਿਛੜਾ ਵਰਗ ਤਹਿਤ ਸਰਕਾਰੀ ਨੌਕਰੀਆਂ ਅਤੇ ਸਿੱਖਿਆ 'ਚ 16 ਫੀਸਦੀ ਰਿਜ਼ਰਵੇਸ਼ਨ ਦੀ ਮੰਗ ਕਰ ਰਹੇ ਹਨ। ਇਸ ਸੰੰਬੰਧ 'ਚ ਪਿਛਲੇ ਸਾਲ ਤੋਂ ਵਿਰੋਧ-ਪ੍ਰਦਰਸ਼ਨ ਅਤੇ ਰੈਲੀਆਂ ਦਾ ਸਿਲਸਿਲਾ ਤੇਜ਼ ਹੋ ਗਿਆ ਹੈ। ਇਹ ਮਾਮਲਾ ਮੁੰਬਈ ਹਾਈਕੋਰਟ 'ਚ ਕਾਫੀ ਸਮੇਂ ਤੋਂ ਚੱਲ ਰਿਹਾ ਹੈ।


Related News