ਨਕਸਲੀਆਂ ਨੇ ਝਾਰਖੰਡ ''ਚ 12 ਇਮਾਰਤਾਂ ਨੂੰ ਉਡਾਇਆ

Sunday, Jul 12, 2020 - 07:40 PM (IST)

ਨਕਸਲੀਆਂ ਨੇ ਝਾਰਖੰਡ ''ਚ 12 ਇਮਾਰਤਾਂ ਨੂੰ ਉਡਾਇਆ

ਚਾਈਬਾਸਾ (ਭਾਸ਼ਾ)- ਝਾਰਖੰਡ ਦੇ ਪੱਛਮੀ ਸਿੰਘਭੂਮ ਜ਼ਿਲ੍ਹੇ ਵਿਚ ਜੰਗਲਾਤ ਵਿਭਾਗ ਦੀਆਂ 12 ਇਮਾਰਤਾਂ ਨੂੰ ਸ਼ੱਕੀ ਨਕਸਲੀਆਂ ਨੇ ਉਡਾ ਦਿੱਤਾ। ਪੁਲਸ ਅਧਿਕਾਰੀ ਇੰਦਰਜੀਤ ਮਹਥਾ ਦੇ ਅਨੁਸਾਰ, ਸ਼ਨੀਵਾਰ ਰਾਤ ਜ਼ਿਲ੍ਹੇ ਦੇ ਬੇਰਕੇਲਾ ਜੰਗਲ ਖੇਤਰ ਵਿਚ ਇਮਾਰਤਾਂ 'ਚ ਦਾਖਲ ਹਥਿਆਰਬੰਦ ਨਕਸਲੀਆਂ ਦੇ ਇਕ ਸਮੂਹ ਨੇ ਸਾਰੇ ਕਰਮਚਾਰੀਆਂ ਨੂੰ ਇਮਾਰਤ ਖਾਲੀ ਕਰਨ ਨੂੰ ਕਿਹਾ। ਉਨ੍ਹਾਂ ਨੇ ਦੱਸਿਆ ਕਿ ਕਈ ਕਰਮਚਾਰੀਆਂ ਨੂੰ ਕੁੱਟਿਆ ਤੇ ਪੁਲਸ ਨੂੰ ਸੂਚਿਤ ਕਰਨ 'ਤੇ ਨਤੀਜਾ ਭੁਗਤਣ ਦੀ ਚਿਤਾਵਨੀ ਦਿੱਤੀ। ਮਹਥਾ ਨੇ ਦੱਸਿਆ ਕਿ ਨਕਸਲੀਆਂ ਨੇ ਜੰਗਲ ਖੇਤਰ ਵਿਚ ਸਥਿਤ ਇਮਾਰਤਾਂ ਨੂੰ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸਿਜ਼ (ਆਈ. ਈ. ਡੀ.) ਲਗਾ ਕੇ ਉਡਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਨਕਸਲੀਆਂ ਨੇ ਇਕ ਮਾਰਗ ਤਿਆਰ ਕਰਨ ਦੇ ਲਈ ਜੰਗਲ ਵਿਚ ਦਰੱਖਤਾਂ ਨੂੰ ਵੀ ਕੱਟਿਆ, ਜਿਸ ਦਾ ਉਪਯੋਗ ਸੰਭਵ : ਸੁਰੱਖਿਆ ਬਲਾਂ 'ਤੇ ਹਮਲਾ ਕਰਨ ਦੇ ਲਈ ਕਰਦੇ ਸਨ। ਉਨ੍ਹਾਂ ਨੇ ਕਿਹਾ ਕਿ ਜੰਗਲ 'ਚ ਵੱਡੇ ਪੱਧਰ 'ਤੇ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ।


author

Gurdeep Singh

Content Editor

Related News