ਨਕਸਲੀਆਂ ਦੀ ਵੱਡੀ ਸਾਜਿਸ਼ ਨਾਕਾਮ, 13,800 ਡੈਟੋਨੇਟਰ ਅਤੇ ਗੋਲਾ-ਬਾਰੂਦ ਬਰਾਮਦ
Wednesday, Aug 30, 2023 - 09:50 AM (IST)

ਪਟਨਾ- ਸੁਰੱਖਿਆ ਫੋਰਸਾਂ ਨੇ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਦੌਰਾਨ ਨਕਸਲੀਆਂ ਦੀ ਇਕ ਵੱਡੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ। ਤਲਾਸ਼ੀ ਮੁਹਿੰਮ ਦੇ ਤਹਿਤ ਸੁਰੱਖਿਆ ਫੋਰਸਾਂ ਨੇ 13,800 ਡੈਟੋਨੇਟਰ, ਹਥਿਆਰ, ਗੋਲਾ-ਬਾਰੂਦ ਅਤੇ ਆਈ. ਈ. ਡੀ. ਬਰਾਮਦ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸੂਚਨਾ ਦੇ ਆਧਾਰ ’ਤੇ ਗਯਾ ਦੇ ਐੱਸ.ਐੱਸ.ਪੀ. ਨੇ ਪੁਲਸ ਦੀ ਅਗਵਾਈ ਵਿਚ ਵਧੀਕ ਪੁਲਸ ਸੁਪਰਡੈਂਟ (ਆਪ੍ਰੇਸ਼ਨ) ਸੀ.ਆਰ.ਪੀ ਐੱਫ., ਐੱਸ.ਟੀ.ਐੱਫ. ਅਤੇ ਜ਼ਿਲ੍ਹਾ ਪੁਲਸ ਸਮੇਤ ਵਿਸ਼ੇਸ਼ ਟੀਮ ਦਾ ਗਠਨ ਕੀਤਾ ਹੈ। ਗਠਿਤ ਸੁਰੱਖਿਆ ਫੋਰਸਾਂ ਦੀ ਵਿਸ਼ੇਸ਼ ਟੀਮ ਨੇ ਲੁਟੂਆ ਥਾਣੇ ਦੇ ਪੰਡਰਾ ਦੇ ਪਹਾੜੀ ਅਤੇ ਜੰਗਲੀ ਖੇਤਰਾਂ ਵਿਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਇਹ ਵੀ ਪੜ੍ਹੋ : 2 ਸਾਲ ਦੇ ਪਿਆਰ ਨੂੰ ਲੱਗਿਆ 'ਗ੍ਰਹਿਣ', ਪ੍ਰੇਮੀ ਨੇ ਲਿਵ-ਇਨ-ਪਾਰਟਨਰ ਦਾ ਪ੍ਰੈਸ਼ਰ ਕੁੱਕਰ ਨਾਲ ਕੀਤਾ ਕਤਲ
ਪੁਲਸ ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਇਕ ਜਗ੍ਹਾ ’ਤੇ ਲੁਕੋ ਕੇ ਰੱਖੀ ਇਕ ਰਾਇਫਲ, 100 ਕਾਰਤੂਸ ਬਰਾਮਦ ਕੀਤੇ ਗਏ। ਸੁਰੱਖਿਆ ਫੋਰਸਾਂ ਨੇ ਸੂਚਨਾਵਾਂ ਦੇ ਆਧਾਰ ’ਤੇ ਕਾਰਵਾਈ ਜਾਰੀ ਰੱਖੀ ਅਤੇ ਪੰਡਰਾ ਪਹਾੜੀ ਦੇ ਦੂਜੇ ਸਿਰੇ ’ਤੇ ਤਲਾਸ਼ੀ ਮੁਹਿੰਮ ਚਲਾਈ। ਇਸ ਦੌਰਾਨ ਤਿੰਨ ਸ਼ਕਤੀਸ਼ਾਲੀ ਆਈ. ਈ. ਡੀ. ਵੀ ਪਾਏ ਗਏ ਸਨ, ਜਿਨ੍ਹਾਂ ਨੂੰ ਅਯੋਗ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਪਲਾਸਟਿਕ ਦੀਆਂ 5 ਬੋਰੀਆਂ ਵਿਚ ਰੱਖੇ ਵਿਸਫੋਟਕ ਬਰਾਮਦ ਕੀਤੇ। ਪਲਾਸਟਿਕ ਦੇ ਥੈਲਿਆਂ ਵਿਚੋਂ 13,800 ਵਿਸਫੋਟਕ (ਡੈਟੋਨੇਟਰ) ਮਿਲੇ ਹਨ। ਸੁਰੱਖਿਆ ਫੋਰਸਾਂ ਨੇ ਨਕਸਲੀਆਂ ਦੇ ਟਿਕਾਣੇ ਤੋਂ ਦੋ ਬੇਸਿਕ ਫੋਨ ਅਤੇ ਦੋ ਵਾਕੀ-ਟਾਕੀ ਸੈੱਟ ਵੀ ਜ਼ਬਤ ਕੀਤੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8