ਆਰਮੀ ਹਸਪਤਾਲ ''ਚ ਕਈ ਫੌਜੀ ਬਲੈਕ ਫੰਗਸ ਦਾ ਸ਼ਿਕਾਰ, ਨਹੀਂ ਮਿਲ ਰਿਹਾ ਟੀਕਾ
Friday, Jun 04, 2021 - 01:30 AM (IST)
ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਤੋਂ ਬਾਅਦ ਹੁਣ ਬਲੈਕ ਫੰਗਸ ਦਾ ਵੀ ਭਿਆਨਕ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਜਿਸ ਤੇਜ਼ੀ ਨਾਲ ਇਹ ਬੀਮਾਰੀ ਫੈਲਦੀ ਜਾ ਰਹੀ ਅਤੇ ਜਿੰਨੇ ਮਰੀਜ਼ ਹਸਪਤਾਲ ਵਿੱਚ ਦਾਖਲ ਹੋ ਰਹੇ ਹਨ, ਉਸ ਨੂੰ ਵੇਖਦੇ ਹੋਏ ਸਰਕਾਰ ਵੀ ਹੁਣ ਜੰਗੀ ਪੱਧਰ 'ਤੇ ਤਿਆਰੀ ਕਰ ਰਹੀ ਹੈ। ਹੁਣ ਇਹ ਬਲੈਕ ਫੰਗਸ ਸਿਰਫ ਆਮ ਮਨੁੱਖਾਂ ਨੂੰ ਆਪਣਾ ਸ਼ਿਕਾਰ ਨਹੀਂ ਬਣਾ ਰਿਹਾ ਹੈ। ਸਗੋਂ ਦੇਸ਼ ਦੀ ਸੇਵਾ ਵਿੱਚ ਲੱਗੇ ਕਈ ਜਵਾਨ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਦਿੱਲੀ ਦੇ ਆਰਮੀ ਹਸਪਤਾਲਾਂ ਵਿੱਚ ਇਸ ਸਮੇਂ ਕਈ ਫੌਜੀਆਂ ਦਾ ਇਲਾਜ ਜਾਰੀ ਹੈ।
ਆਰਮੀ ਹਸਪਤਾਲ ਵਿੱਚ ਬਲੈਕ ਫੰਗਸ ਦੇ ਟੀਕੇ ਦੀ ਕਮੀ
ਹੁਣ ਬਲੈਕ ਫੰਗਸ ਦੇ ਇਲਾਜ ਵਿੱਚ ਸਭ ਤੋਂ ਜ਼ਿਆਦਾ ਐਂਫੋਟੇਰਿਸਿਨ-ਬੀ ਟੀਕੇ ਦੀ ਜ਼ਰੂਰਤ ਪੈ ਰਹੀ ਹੈ ਪਰ ਇਸ ਸਮੇਂ ਹਸਪਤਾਲਾਂ ਕੋਲ ਇਸ ਟੀਕੇ ਦਾ ਸਟਾਕ ਨਹੀਂ ਹੈ, ਅਜਿਹੇ ਵਿੱਚ ਇਲਾਜ ਕਰਣਾ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਦਿੱਲੀ ਦੇ ਆਰਮੀ ਬੇਸ ਹਸਪਤਾਲ ਵਿੱਚ ਐਂਫੋਟੇਰਿਸਿਨ-ਬੀ ਟੀਕੇ ਦੀ ਭਾਰੀ ਕਮੀ ਹੈ। ਹਸਪਤਾਲ ਵਿੱਚ ਮਰੀਜ਼ ਜ਼ਰੂਰ ਤੋਂ ਜ਼ਿਆਦਾ ਹਨ ਪਰ ਉਸ ਦੀ ਤੁਲਣਾ ਵਿੱਚ ਇਹ ਟੀਕਾ ਕਾਫ਼ੀ ਘੱਟ ਵਿਖਾਈ ਦੇ ਰਿਹਾ ਹੈ।
ਹੈਰਾਨੀ ਦੀ ਗੱਲ ਇਹ ਹੈ ਕਿ ਇਸ ਹਸਪਤਾਲ ਵਿੱਚ ਇਸ ਸਮੇਂ ਉਨ੍ਹਾਂ ਫੌਜੀਆਂ ਦਾ ਵੀ ਇਲਾਜ ਜਾਰੀ ਹੈ ਜੋ ਰਿਟਾਇਰ ਨਹੀਂ ਹੋਏ ਹਨ। ਅਜਿਹੇ ਵਿੱਚ ਸਥਿਤੀ ਹੋਰ ਜ਼ਿਆਦਾ ਗੰਭੀਰ ਬਣ ਜਾਂਦੀ ਹੈ। ਇਸ ਬਾਰੇ ਹਸਪਤਾਲ ਦੇ ਇੱਕ ਆਰਮੀ ਡਾਕਟਰ ਨੇ ਦੱਸਿਆ ਹੈ ਕਿ ਕਈ ਜ਼ਿੰਦਗੀਆਂ ਖ਼ਤਰੇ ਵਿੱਚ ਹਨ। ਹਸਪਤਾਲ ਅਜੇ ਵੀ ਟੀਕੇ ਦਾ ਇੰਤਜ਼ਾਰ ਕਰ ਰਿਹਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।