ਸ਼ੂਗਰ, ਡਿਪਰੈਸ਼ਨ ਸਮੇਤ ਕਈ ਦਵਾਈਆਂ ਹੋਈਆਂ ਸਸਤੀਆਂ, ਸਰਕਾਰ ਨੇ ਤੈਅ ਕੀਤੀਆਂ ਨਵੀਆਂ ਕੀਮਤਾਂ

08/17/2023 9:57:10 AM

ਨਵੀਂ ਦਿੱਲੀ- ਸ਼ੂਗਰ, ਦਿਲ ਦੀਆਂ ਬਿਮਾਰੀਆਂ ਸਮੇਤ ਕਈ ਦਵਾਈਆਂ ਦੀਆਂ ਕੀਮਤਾਂ ਹੁਣ ਤੈਅ ਕਰ ਦਿੱਤੀਆਂ ਗਈਆਂ ਹਨ। ਦਰਅਸਲ, ਡਰੱਗ ਪ੍ਰਾਈਸ ਰੈਗੂਲੇਟਰ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐੱਨ.ਪੀ.ਪੀ.ਏ.-ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ) ਨੇ ਆਪਣੀ 115ਵੀਂ ਮੀਟਿੰਗ ਵਿੱਚ 44 ਨਵੀਆਂ ਦਵਾਈਆਂ ਦੇ ਫਾਰਮੂਲੇਸ਼ਨ ਦੀਆਂ ਪ੍ਰਚੂਨ ਕੀਮਤਾਂ ਤੈਅ ਕੀਤੀਆਂ ਹਨ। ਬੈਠਕ 'ਚ ਸ਼ਾਮਲ ਇਕ ਸੀਨੀਅਰ ਅਧਿਕਾਰੀ ਨੇ ਇਕ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ 'ਚ ਦੱਸਿਆ ਕਿ ਸ਼ੂਗਰ, ਦਰਦ, ਬੁਖਾਰ, ਇਨਫੈਕਸ਼ਨ, ਦਿਲ ਦੀ ਬੀਮਾਰੀ ਸਮੇਤ ਕਈ ਮਲਟੀ-ਵਿਟਾਮਿਨ ਅਤੇ ਡੀ-3 ਦਵਾਈਆਂ ਦੀਆਂ ਕੀਮਤਾਂ ਤੈਅ ਕੀਤੀਆਂ ਗਈਆਂ ਹਨ। ਫਾਰਮਾਸਿਊਟੀਕਲ ਕੰਪਨੀਆਂ ਨੂੰ ਇਕ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ 'ਚ ਆਮ ਨਾਗਰਿਕਾਂ ਤੋਂ ਸਿਰਫ ਦਵਾਈ ਦੀ ਕੀਮਤ ਅਤੇ ਉਸ 'ਤੇ ਲਾਗੂ ਜੀ.ਐੱਸ.ਟੀ. ਹੀ ਲਈ ਜਾ ਸਕੇਗੀ। ਜੇਕਰ ਕੋਈ ਕੰਪਨੀ ਅਜਿਹਾ ਕਰਨ 'ਚ ਅਸਫਲ ਰਹਿੰਦੀ ਹੈ ਤਾਂ ਉਸ ਵਿਰੁੱਧ GST ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਹੜ੍ਹਾਂ ਦੀ ਮਾਰ ਝੱਲ ਰਹੇ ਹਿਮਾਚਲ ਲਈ ਰਾਧਾ ਸੁਆਮੀ ਸਤਿਸੰਗ ਬਿਆਸ ਨੇ ਵਧਾਇਆ ਮਦਦ ਦਾ ਹੱਥ

ਇਹ ਦਵਾਈਆਂ ਹੋਈ ਸਸਤੀਆਂ 

ਤਣਾਅ, ਮਿਰਗੀ, ਸ਼ੂਗਰ ਅਤੇ ਹਲਕੇ ਮਾਈਗ੍ਰੇਨ ਦੀਆਂ ਦਵਾਈਆਂ ਸਸਤੀਆਂ ਹੋਣਗੀਆਂ। ਐੱਨ.ਪੀ.ਪੀ.ਏ. ਨੇ ਕਿਹਾ ਹੈ ਕਿ ਸਿਰਦਰਦ, ਹਲਕੇ ਮਾਈਗਰੇਨ, ਮਾਸਪੇਸ਼ੀਆਂ ਦੇ ਦਰਦ ਜਾਂ ਮਾਹਵਾਰੀ ਦੇ ਇਲਾਜ ਵਿਚ ਵਰਤੀ ਜਾਣ ਵਾਲੀ Aceclofenac, Paracetamol, Serratiopeptidase ਦੀ ਇੱਕ ਗੋਲੀ ਦੀ ਕੀਮਤ 8.38 ਰੁਪਏ ਰੱਖੀ ਗਈ ਹੈ। ਉਥੇ ਹੀ ਟਾਈਪ 2 ਸ਼ੂਗਰ ਵਾਲੇ ਬਾਲਗ ਮਰੀਜ਼ਾਂ ਨੂੰ ਦਿੱਤੀ ਜਾਣ ਵਾਲੀ ਦਵਾਈ ਸੀਟੈਗਲਿਪਟਿਨ ਫਾਸਫੇਟ ਅਤੇ ਮੈਟਫੋਰਮਿਨ ਹਾਈਡ੍ਰੋਕਲੋਰਾਈਡ ਦੀ ਇੱਕ ਗੋਲੀ ਦੀ ਕੀਮਤ 9 ਰੁਪਏ ਰੱਖੀ ਗਈ ਹੈ। ਮਿਰਗੀ ਦੀ ਬੀਮਾਰੀ ਵਿੱਚ ਵਰਤੀ ਜਾਂਦੀ ਦਵਾਈ ਲੇਵੇਟੀਰਾਸੀਟਮ, ਸੋਡੀਅਮ ਕਲੋਰਾਈਡ ਇਨਫਿਊਜ਼ਨ ਅਤੇ ਤਣਾਅ ਵਿੱਚ ਦਿੱਤੀ ਜਾਣ ਵਾਲੀ ਦਵਾਈ ਪੈਰੋਕਸੈਟਾਈਨ ਨਿਯੰਤਰਿਤ ਰੀਲੀਜ਼ ਅਤੇ ਕਲੋਨਾਜ਼ੇਪਾਮ ਕੈਪਸੂਲ ਦੀ ਕੀਮਤ ਕ੍ਰਮਵਾਰ 0.89 ਰੁਪਏ ਅਤੇ 14.53 ਰੁਪਏ ਨਿਰਧਾਰਤ ਕੀਤੀ ਗਈ ਹੈ। ਹਾਲਾਂਕਿ ਇਨ੍ਹਾਂ ਸਾਰੀਆਂ ਦਵਾਈਆਂ ਦੀ ਵੱਧ ਤੋਂ ਵੱਧ ਪ੍ਰਚੂਨ ਕੀਮਤ ਵਿੱਚ ਜੀ.ਐੱਸ.ਟੀ. ਚਾਰਜ ਵੱਖਰਾ ਹੈ। ਇਸ ਨੂੰ ਕੰਪਨੀਆਂ ਗਾਹਕਾਂ ਤੋਂ ਤਾਂ ਹੀ ਵਸੂਲਣ ਸਕਣਗੀਆਂ, ਜੇਕਰ ਉਨ੍ਹਾਂ ਨੇ ਖੁਦ ਜੀ.ਐੱਸ.ਟੀ. ਦਾ ਭੁਗਤਾਨ ਕੀਤਾ ਹੈ। 

ਇਹ ਵੀ ਪੜ੍ਹੋ: ਭਗਵਾਨ ਸ਼ਿਵ ਨੂੰ ਖੁਸ਼ ਕਰਨ ਲਈ ਨੌਜਵਾਨ ਨੇ ਚੁੱਕਿਆ ਖੌਫ਼ਨਾਕ ਕਦਮ, ਕਟਰ ਮਸ਼ੀਨ ਨਾਲ ਵੱਢੀ ਆਪਣੀ ਧੌਣ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News