ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਰਾਮਲੀਲਾ ''ਚ ਲਿਆ ਹਿੱਸਾ, ਨਿਭਾਈ ਇਹ ਭੂਮਿਕਾ

Thursday, Oct 03, 2019 - 04:34 PM (IST)

ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਰਾਮਲੀਲਾ ''ਚ ਲਿਆ ਹਿੱਸਾ, ਨਿਭਾਈ ਇਹ ਭੂਮਿਕਾ

ਨਵੀਂ ਦਿੱਲੀ— ਭਾਜਪਾ ਦੇ ਸੰਸਦ ਮੈਂਬਰ ਅਤੇ ਦਿੱਲੀ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਰਾਮਲੀਲਾ 'ਚ ਬਤੌਰ ਕਲਾਕਾਰ ਹਿੱਸਾ ਲਿਆ। ਰਾਮਲੀਲਾ ਦਾ ਆਯੋਜਨ ਮਾਡਲ ਟਾਊਨ 'ਚ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਦੌਰਾਨ ਮਨੋਜ ਤਿਵਾੜੀ ਨੇ ਰਾਮਲੀਲਾ 'ਚ ਭਗਵਾਨ ਪਰਸ਼ੂਰਾਮ ਦੀ ਭੂਮਿਕਾ ਨਿਭਾਈ। ਮਨੋਜ ਤਿਵਾੜੀ ਨੇ ਕਿਹਾ ਕਿ ਰਾਮਲੀਲਾ 'ਚ ਹਿੱਸਾ ਲੈਣਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਆਪਣੀ ਭੂਮਿਕਾ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ,''ਮੈਂ ਰਾਮਲੀਲਾ 'ਚ ਪਰਸ਼ੂਰਾਮ ਦਾ ਕਿਰਦਾਰ ਨਿਭਾ ਰਿਹਾ ਹਾਂ, ਜਿਨ੍ਹਾਂ ਨੇ ਅਨਿਆਂ ਵਿਰੁੱਧ ਲੜਾਈ ਲੜੀ ਸੀ।''

ਦੇਸ਼ ਭਰ ਤੋਂ ਵੱਖ-ਵੱਖ ਖੇਤਰਾਂ 'ਚ ਰਾਮਲੀਲਾ ਦਾ ਆਯੋਜਨ ਹਰ ਸਾਲ ਕੀਤਾ ਜਾਂਦਾ ਹੈ। ਦਿੱਲੀ ਦੀ ਰਾਮਲੀਲਾ ਪੂਰੇ ਦੇਸ਼ 'ਚ ਮਸ਼ਹੂਰ ਹੈ। ਇਸ ਦਾ ਖਾਸ ਕਾਰਨ ਇਹ ਹੈ ਕਿ ਦਿੱਲੀ ਦੀ ਰਾਮਲੀਲਾ 'ਚ ਸਿਆਸਤ ਦੇ ਵੱਡੇ-ਵੱਡੇ ਅਧਿਕਾਰੀ ਹਿੱਸਾ ਲੈਂਦੇ ਹਨ। ਜ਼ਿਕਰਯੋਗ ਹੈ ਕਿ ਇਸ ਵਾਰ ਮਨੋਜ ਤਿਵਾੜੀ ਪਰਸ਼ੂਰਾਮ ਦਾ ਕਿਰਦਾਰ ਨਿਭਾ ਰਹੇ ਹਨ। ਇਸ ਤੋਂ ਪਹਿਲਾਂ ਉਹ ਅੰਗਦ ਦਾ ਕਿਰਦਾਰ ਨਿਭਾ ਚੁਕੇ ਹਨ। ਇਸ ਵਾਰ ਮਾਡਲ ਟਾਊਨ ਦੀ ਇਸ ਰਾਮਲੀਲਾ 'ਚ ਸੰਸਦ ਮੈਂਬਰ ਰਵੀ ਕਿਸ਼ਨ ਵੀ ਹਿੱਸਾ ਲੈ ਰਹੇ ਹਨ। ਉਹ ਅੰਗਦ ਦੀ ਭੂਮਿਕਾ 'ਚ ਨਜ਼ਰ ਆਉਣਗੇ। ਮਨੋਜ ਤਿਵਾੜੀ ਰਾਜਨੀਤੀ 'ਚ ਆਉਣ ਤੋਂ ਪਹਿਲਾਂ ਫੇਮਸ ਭੋਜਪੁਰੀ ਸਟਾਰ ਰਹੇ ਹਨ। ਉਨ੍ਹਾਂ ਨੇ ਕਈ ਸੁਪਰਹਿੱਟ ਭੋਜਪੁਰੀ ਫਿਲਮਾਂ 'ਚ ਕੰਮ ਕੀਤਾ ਹੋਇਆ ਹੈ। ਮਨੋਜ ਤਿਵਾੜੀ ਅਤੇ ਰਵੀ ਕਿਸ਼ਨ ਤੋਂ ਇਲਾਵਾ ਇਸ ਰਾਮਲੀਲਾ 'ਚ ਬਿੰਦੂ ਦਾਰਾ ਸਿੰਘ ਹਨੂੰਮਾਨ ਦੀ ਭੂਮਿਕਾ 'ਚ ਨਜ਼ਰ ਆਉਣਗੇ, ਉੱਥੇ ਹੀ ਰਾਵਣ ਦੀ ਭੂਮਿਕਾ ਬਾਲੀਵੁੱਡ ਦੇ ਫੇਮਸ ਸਟਾਰ ਸ਼ਹਿਬਾਜ਼ ਖਾਨ ਨਜ਼ਰ ਤੁਹਾਨੂੰ ਦੇਖਣ ਨੂੰ ਮਿਲਣਗੇ।


author

DIsha

Content Editor

Related News