ਮਨੋਜ ਤਿਵਾੜੀ ਨੇ ਖਾਸ ਸੰਦੇਸ਼ ਵਾਲਾ ਕੇਕ ਕੱਟ ਕੇ ਮਨਾਇਆ ਪੀ.ਐੱਮ. ਮੋਦੀ ਦਾ ਜਨਮ ਦਿਨ

Tuesday, Sep 17, 2019 - 12:06 PM (IST)

ਮਨੋਜ ਤਿਵਾੜੀ ਨੇ ਖਾਸ ਸੰਦੇਸ਼ ਵਾਲਾ ਕੇਕ ਕੱਟ ਕੇ ਮਨਾਇਆ ਪੀ.ਐੱਮ. ਮੋਦੀ ਦਾ ਜਨਮ ਦਿਨ

ਨਵੀਂ ਦਿੱਲੀ— ਦਿੱਲੀ ਭਾਜਪਾ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਨੇ ਸਮਰਥਕਾਂ ਨਾਲ ਪੀ.ਐੱਮ. ਨਰਿੰਦਰ ਮੋਦੀ ਦਾ ਜਨਮ ਦਿਨ ਇੰਡੀਆ ਗੇਟ ’ਤੇ ਮਨਾਇਆ। ਇਸ ਦੌਰਾਨ ਉਨ੍ਹਾਂ ਨਾਲ ਵੱਡੀ ਗਿਣਤੀ ’ਚ ਪਾਰਟੀ ਵਰਕਰ ਮੌਜੂਦ ਸਨ। ਇਸ ਮੌਕੇ ਇਕ ਸਪੈਸ਼ਲ ਕੇਕ ਕੱਟਿਆ ਗਿਆ। ਕੇਕ ’ਚ ਧਾਰਾ 35ਏ ਅਤੇ 370 ਖਤਮ ਕਰਨ ਲਈ ਪੀ.ਐੱਮ. ਮੋਦੀ ਨੂੰ ਵਧਾਈ ਦਿੱਤੀ ਗਈ ਸੀ।

PunjabKesariਜ਼ਿਕਰਯੋਗ ਹੈ ਕਿ ਪੀ.ਐੱਮ. ਮੋਦੀ ਅੱਜ ਯਾਨੀ ਮੰਗਲਵਾਰ ਨੂੰ ਆਪਣਾ 69ਵਾਂ ਜਨਮ ਦਿਨ ਗੁਜਰਾਤ ’ਚ ਮਨਾਉਣਗੇ। ਪੀ.ਐੱਮ. ਮੋਦੀ ਸੋਮਵਾਰ ਰਾਤ ਹੀ ਅਹਿਮਦਾਬਾਦ ਪਹੁੰਚ ਗਏ, ਜਿੱਥੇ ਉਨ੍ਹਾਂ ਦਾ ਸਵਾਗਤ ਰਾਜ ਦੇ ਮੁੱਖ ਮੰਤਰੀ ਵਿਜੇ ਰੂਹਾਨੀ ਨੇ ਕੀਤਾ। ਦੱਸਣਯੋਗ ਹੈ ਕਿ ਭਾਜਪਾ ਮੋਦੀ ਦਾ ਜਨਮ ਦਿਨ ਦੇਸ਼ ਭਰ ’ਚ ਸੇਵਾ ਦਿਵਸ ਦੇ ਰੂਪ ’ਚ ਮਨ੍ਹਾ ਰਹੀ ਹੈ। 69 ਕਿਲੋ ਦੇ ਲੱਡੂ ਨਾਲ ਬਣਿਆ ਕੇਸ ਕੱਟ ਕੇ ਮੋਦੀ ਦਾ ਜਨਮ ਦਿਨ ਮਨਾਇਆ ਗਿਆ। ਮਨੋਜ ਤਿਵਾੜੀ ਨੇ ਇਸ ਮੌਕੇ ਮੋਦੀ ਨੂੰ ਗੀਤ ਗਾ ਕੇ ਵਧਾਈ ਦਿੱਤੀ। ਤਿਵਾੜੀ ਨੇ ਕਿਹਾ ਕਿ ਉਹ ਲੋਕ ਇਸ ਵਾਰ ਪੀ.ਐੱਮ. ਮੋਦੀ ਦਾ ਜਨਮ ਦਿਨ ਸੇਵਾ ਹਫ਼ਤੇ ਅਤ ੇਸ਼ਕਤੀ ਦਿਵਸ ਦੇ ਰੂਪ ’ਚ ਮਨ੍ਹਾ ਰਹੇ ਹਨ। 

PunjabKesari


author

DIsha

Content Editor

Related News