ਉੱਪ ਰਾਜਪਾਲ ਸਿਨਹਾ ਨੇ ਸ਼੍ਰੀਨਗਰ ''ਚ 67ਵੇਂ ਰਾਸ਼ਟਰੀ ਸਕੂਲੀ ਖੇਡਾਂ ਦਾ ਕੀਤਾ ਉਦਘਾਟਨ

Tuesday, Oct 31, 2023 - 06:26 PM (IST)

ਉੱਪ ਰਾਜਪਾਲ ਸਿਨਹਾ ਨੇ ਸ਼੍ਰੀਨਗਰ ''ਚ 67ਵੇਂ ਰਾਸ਼ਟਰੀ ਸਕੂਲੀ ਖੇਡਾਂ ਦਾ ਕੀਤਾ ਉਦਘਾਟਨ

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਮੰਗਲਵਾਰ ਨੂੰ ਫੁੱਟਬਾਲ ਅਤੇ ਵਾਲੀਬਾਲ ਲਈ 67ਵੇਂ ਰਾਸ਼ਟਰੀ ਸਕੂਲੀ ਖੇਡਾਂ ਦਾ ਉਦਘਾਟਨ ਕੀਤਾ। ਇਹ ਖੇਡ 8 ਸਾਲ ਦੇ ਅੰਤਰਾਲ ਤੋਂ ਬਾਅਦ ਇੱਥੇ ਆਯੋਜਿਤ ਕੀਤੇ ਜਾ ਰਹੇ ਹਨ। 5 ਦਿਨਾਂ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਬਾਅਦ ਸਿਨਹਾ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪੋਸਟ 'ਚ ਕਿਹਾ,''ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਸਥਾਪਨਾ ਦਿਵਸ ਮੌਕੇ ਮੰਗਲਵਾਰ ਨੂੰ ਬਖਸ਼ੀ ਸਟੇਡੀਅਮ 'ਚ ਫੁੱਟਬਾਲ ਅੰਡਰ-19 ਅਤੇ ਵਾਲੀਬਾਲ ਅੰਡਰ-17 ਬਾਲਕ ਵਰਗ ਦੇ 67ਵੇਂ ਰਾਸ਼ਟਰੀ ਸਕੂਲੀ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਇਸ ਵਿਸ਼ਾਲ ਖੇਡ ਆਯੋਜਨ 'ਚ ਕਸ਼ਮੀਰ ਡਿਵੀਜ਼ਨ ਦੇ 15 ਹਜ਼ਾਰ ਸਕੂਲੀ ਬੱਚੇ ਅਤੇ ਦੇਸ਼ ਭਰ ਤੋਂ 2 ਹਜ਼ਾਰ ਐਥਲੀਟ ਹਿੱਸਾ ਲੈ ਰਹੇ ਹਨ।''

PunjabKesari

ਜੰਮੂ ਕਸ਼ਮੀਰ ਨੇ ਆਖ਼ਰੀ ਵਾਰ 2015 'ਚ ਇਨ੍ਹਾਂ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ। ਉੱਪ ਰਾਜਪਾਲ ਨੇ ਕਿਹਾ,''ਜੰਮੂ ਕਸ਼ਮੀਰ ਨੇ ਖੇਡਾਂ ਨੂੰ ਉਤਸ਼ਾਹ ਦੇਣ ਲਈ ਪੂਰੇ ਬੁਨਿਆਦੀ ਢਾਂਚੇ ਨਾਲ ਨਵੀਂ ਸ਼ੁਰੂਆਤ ਕੀਤੀ ਹੈ। ਇਸ ਦੇ ਅਧੀਨ ਸਿੱਖਿਅਕ ਪਾਠਕ੍ਰਮ 'ਚ ਖੇਡਾਂ ਨੂੰ ਅਭਿੰਨ ਅੰਗ ਵਜੋਂ ਸ਼ਾਮਲ ਕੀਤਾ ਗਿਆ ਹੈ। ਮਾਹਿਰਾਂ ਅਤੇ ਸ਼ਾਨਦਾਰ ਕੋਚਿੰਗ ਤੱਕ ਪਹੁੰਚ ਬਣਾਉਣ ਅਤੇ ਪ੍ਰਦੇਸ਼ ਭਰ 'ਚ ਮੁਕਾਬਲਿਆਂ ਨੂੰ ਮੌਕੇ ਪ੍ਰਦਾਨ ਕੀਤੇ ਗਏ ਹਨ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News