ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡੀ ਸੌਗਾਤ, ਉਪ ਰਾਜਪਾਲ ਵਲੋਂ 'ਦੁਰਗਾ ਭਵਨ' ਦਾ ਉਦਘਾਟਨ
Saturday, Mar 18, 2023 - 01:53 PM (IST)
ਜੰਮੂ- ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ ਹੈ। ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਮਾਤਾ ਵੈਸ਼ਨੋ ਦੇਵੀ ਮੰਦਰ 'ਚ ਦੁਰਗਾ ਭਵਨ ਦਾ ਉਦਘਾਟਨ ਕੀਤਾ ਹੈ। ਸਿਨਹਾ ਮੁਤਾਬਕ ਦੁਰਗਾ ਭਵਨ ਦਾ ਮੁੜ ਨਿਰਮਾਣ ਆਉਣ ਵਾਲੇ ਦਿਨਾਂ ਯਾਨੀ ਕਿ ਨਰਾਤਿਆਂ ਮੌਕੇ ਸ਼ਰਧਾਲੂਆਂ ਲਈ ਕਾਫੀ ਸਹਾਇਕ ਸਿੱਧ ਹੋਵੇਗਾ। ਰੋਜ਼ਾਨਾ 3000 ਲੋਕ ਇੱਥੇ ਠਹਿਰ ਸਕਦੇ ਹਨ।
ਇਹ ਵੀ ਪੜ੍ਹੋ- ਨਵੇਂ ਸੰਸਦ ਭਵਨ 'ਚ ਮਿਲੇਗੀ 5000 ਸਾਲ ਪੁਰਾਣੀ ਭਾਰਤੀ ਸੱਭਿਆਚਾਰ ਦੀ ਝਲਕ, ਵੇਖੋ ਖ਼ੂਬਸੂਰਤ ਤਸਵੀਰਾਂ
ਸਿਹਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਭਵਨ 18 ਮਹੀਨਿਆਂ ਵਿਚ ਬਣ ਕੇ ਤਿਆਰ ਹੋਇਆ ਹੈ। ਇਹ ਜ਼ਰੂਰੀ ਹੈ ਕਿ ਇੱਥੇ ਸਹੂਲਤਾਂ ਲਗਾਤਾਰ ਵਧਣ। ਮੈਨੂੰ ਲੱਗਦਾ ਹੈ ਕਿ ਸ਼ਰਧਾਲੂਆਂ ਦੀ ਇੱਛਾ ਨੂੰ ਪੂਰਾ ਕਰਨਾ ਸਾਡੀ ਪਹਿਲੀ ਜ਼ਿੰਮੇਵਾਰੀ ਹੈ ਅਤੇ ਇਸ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦਰਮਿਆਨ ਅਟਕਾ ਆਰਤੀ ਕੰਪਲੈਕਸ ਦੇ ਚੌੜੀਕਰਨ ਦਾ ਕੰਮ ਵੀ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ ਅਤੇ ਇਸ ਦੇ ਜਲਦੀ ਪੂਰਾ ਹੋਣ ਦੀ ਸੰਭਾਵਨਾ ਹੈ। ਅਟਕਾ ਆਰਤੀ ਕੰਪਲੈਕਸ ਵਿਚ ਬੈਠਣ ਦੀ ਸਮਰੱਥਾ 200 ਤੋਂ ਵਧਾ ਕੇ 550 ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਅਮਿਤ ਸ਼ਾਹ ਬੋਲੇ- 2024 'ਚ ਭਾਜਪਾ ਜਿੱਤੇਗੀ 303 ਤੋਂ ਵੱਧ ਸੀਟਾਂ, ਲਗਾਤਾਰ ਤੀਜੀ ਵਾਰ PM ਬਣਨਗੇ ਮੋਦੀ
ਦੱਸਣਯੋਗ ਹੈ ਕਿ 22 ਮਾਰਚ ਨੂੰ ਸ਼ੁਰੂ ਹੋਣ ਵਾਲੇ ਚੇਤ ਨਰਾਤਿਆਂ ਲਈ ਤੀਰਥ ਯਾਤਰੀਆਂ ਲਈ ਸੁਚਾਰੂ ਦਰਸ਼ਨ ਅਤੇ ਸੁਰੱਖਿਆ ਸਮੇਤ ਵਿਵਸਥਾਵਾਂ ਦੁਰਗਾ ਭਵਨ ਦਾ ਨਿਰਮਾਣ ਸ਼ਰਧਾਲੂਆਂ ਲਈ ਵੱਡਾ ਤੋਹਫ਼ਾ ਹੈ। ਇਸ ਦੁਰਗਾ ਭਵਨ ਨੂੰ 27 ਕਰੋੜ ਰੁਪਏ ਦੀ ਲਾਗਤ ਨਾਲ 18 ਮਹੀਨਿਆਂ ਦੇ ਰਿਕਾਰਡ ਸਮੇਂ ਵਿਚ ਬਣਾਇਆ ਗਿਆ ਹੈ। ਇਸ ਭਵਨ ਵਿਚ ਰੋਜ਼ਾਨਾ 3000 ਤੀਰਥ ਯਾਤਰੀ ਮੁਫ਼ਤ ਠਹਿਰਣਗੇ। ਭਵਨ ਵਿਚ 4 ਲਿਫਟਾਂ ਵੀ ਹਨ।
ਇਹ ਵੀ ਪੜ੍ਹੋ- ਨਾਜਾਇਜ਼ ਸਬੰਧਾਂ ਨੇ ਪੱਟਿਆ ਘਰ; ਪਤਨੀ ਅਤੇ ਮਾਸੂਮ ਧੀ ਨੂੰ ਦਿੱਤੀ ਦਰਦਨਾਕ ਮੌਤ, ਫਿਰ ਬਿਆਨ ਕੀਤੀ ਝੂਠੀ ਕਹਾਣੀ