ਖੱਟੜ ਦਾ ਸੋਨੀਆ ਗਾਂਧੀ ''ਤੇ ਸ਼ਬਦੀ ਵਾਰ, ਕਿਹਾ-''ਖੋਦਿਆ ਪਹਾੜ ਨਿਕਲੀ ਚੂਹੀਆ''

Monday, Oct 14, 2019 - 05:50 PM (IST)

ਖੱਟੜ ਦਾ ਸੋਨੀਆ ਗਾਂਧੀ ''ਤੇ ਸ਼ਬਦੀ ਵਾਰ, ਕਿਹਾ-''ਖੋਦਿਆ ਪਹਾੜ ਨਿਕਲੀ ਚੂਹੀਆ''

ਸੋਨੀਪਤ (ਭਾਸ਼ਾ)— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ 'ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਕਾਂਗਰਸ ਦਾ ਪ੍ਰਧਾਨ ਚੁਣਨ ਲਈ ਤਿੰਨ ਮਹੀਨੇ ਦੀ ਤਲਾਸ਼ ਤੋਂ ਬਾਅਦ ਪਾਰਟੀ ਮੁਖੀ ਦੇ ਤੌਰ 'ਤੇ ਸੋਨੀਆ ਦੀ ਵਾਪਸੀ ਨੂੰ ਲੈ ਕੇ ਖੱਟੜ ਨੇ ਕਿਹਾ, ''ਖੋਦਿਆ ਪਹਾੜ ਨਿਕਲੀ ਚੂਹੀਆ' ਅਤੇ ਉਹ ਵੀ ਮਰੀ ਹੋਈ।'' ਖੱਟੜ ਨੇ ਇੱਥੇ ਖਰਖੌਦਾ 'ਚ ਇਕ ਚੋਣ ਰੈਲੀ ਨੂੰ ਐਤਵਾਰ ਨੂੰ ਸੰਬੋਧਿਤ ਕਰਦਿਆਂ ਕਾਂਗਰਸ 'ਤੇ ਤਿੱਖਾ ਸ਼ਬਦੀ ਹਮਲਾ ਕੀਤਾ।

ਕਾਂਗਰਸ ਨੇ ਇਸ ਬਿਆਨ 'ਤੇ ਤੁਰੰਤ ਪਲਟਵਾਰ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਦੀ ਇਹ ਟਿੱਪਣੀ ਸੱਤਾਧਾਰੀ ਭਾਜਪਾ ਪਾਰਟੀ ਦਾ ਮਹਿਲਾ ਵਿਰੋਧੀ ਚਿਹਰਾ ਦਿਖਾਉਂਦੀ ਹੈ। ਕਾਂਗਰਸ ਨੇ ਕਿਹਾ ਕਿ ਖੱਟੜ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਪਾਰਟੀ ਨੇ ਟਵੀਟ ਕੀਤਾ ਕਿ ਮੁੱਖ ਮੰਤਰੀ ਦਾ ਇਹ ਬਿਆਨ ਗਲਤ ਹੈ। ਉਹ ਬਹੁਤ ਹੇਠਲੇ ਪੱਧਰ 'ਤੇ ਡਿੱਗ ਗਏ ਹਨ। ਅਸੀਂ ਉਨ੍ਹਾਂ ਦੇ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ ਅਤੇ ਮੰਗ ਕਰਦੇ ਹਾਂ ਉਹ ਤੁਰੰਤ ਮੁਆਫ਼ੀ ਮੰਗਣ।


author

Tanu

Content Editor

Related News