ਹਰਿਆਣਾ ਦੇ CM ਮਨੋਹਰ ਲਾਲ ਦੀ ਸਿਹਤ ਵਿਗੜੀ, ਸਾਹ ਲੈਣ ''ਚ ਆ ਰਹੀ ਪਰੇਸ਼ਾਨੀ

Saturday, Nov 14, 2020 - 01:09 PM (IST)

ਹਰਿਆਣਾ ਦੇ CM ਮਨੋਹਰ ਲਾਲ ਦੀ ਸਿਹਤ ਵਿਗੜੀ, ਸਾਹ ਲੈਣ ''ਚ ਆ ਰਹੀ ਪਰੇਸ਼ਾਨੀ

ਹਰਿਆਣਾ/ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਗਏ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੀ ਸਿਹਤ ਵਿਗੜ ਗਈ। ਉਨ੍ਹਾਂ ਨੂੰ ਸਾਹ ਲੈਣ 'ਚ ਪਰੇਸ਼ਾਨੀ ਆ ਰਹੀ ਹੈ। ਮੁੱਖ ਮੰਤਰੀ ਨੂੰ ਇਲਾਜ ਲਈ ਸ਼ਿਮਲਾ ਆਈ.ਜੀ.ਐੱਮ.ਸੀ. ਲਿਜਾਇਆ ਗਿਆ। ਫਿਲਹਾਲ ਉਨ੍ਹਾਂ ਦੀ ਸਿਹਤ ਠੀਕ ਦੱਸੀ ਜਾ ਰਹੀ ਹੈ ਅਤੇ ਉਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ 'ਚ ਰੱਖਿਆ ਗਿਆ ਹੈ ਅਤੇ ਟੈਸਟ ਕੀਤੇ ਜਾ ਰਹੇ ਹਨ। 

PunjabKesari

ਇਹ ਵੀ ਪੜ੍ਹੋ : ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ

ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਸ਼ਿਮਲਾ ਪਹੁੰਚੇ ਸਨ ਅਤੇ ਇੱਥੇ ਉਨ੍ਹਾਂ ਨੇ ਰਾਜ ਭਵਨ 'ਚ ਰਾਜਪਾਲ ਬੰਡਾਰੂ ਦੱਤਾਤ੍ਰੇਯ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੌਰਾਨ ਮੁੱਖ ਮੰਤਰੀ ਜੈਰਾਮ ਠਾਕੁਰ ਵੀ ਹਾਜ਼ਰ ਸਨ। ਹਰਿਆਣਾ ਦੇ ਮੁੱਖ ਮੰਤਰੀ ਨੇ ਰਾਜਪਾਲ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਸਨ। ਅੱਜ ਯਾਨੀ ਸ਼ਨੀਵਾਰ ਨੂੰ ਉਨ੍ਹਾਂ ਦਾ ਹਰਿਆਣਾ ਵਾਪਸੀ ਦਾ ਪ੍ਰੋਗਰਾਮ ਸੀ।

ਇਹ ਵੀ ਪੜ੍ਹੋ : ਇਨ੍ਹਾਂ ਕਸ਼ਮੀਰੀ ਭਰਾਵਾਂ ਨੇ ਬਣਾਇਆ ਟਿਕ-ਟਾਕ ਦਾ ਵਿਕਲਪਿਕ ਐਪ, ਮਿਲਣਗੀਆਂ ਇਹ ਸਹੂਲਤਾਂ


author

DIsha

Content Editor

Related News