‘ਮਨ ਕੀ ਬਾਤ’ ’ਚ PM ਮੋਦੀ ਬੋਲੇ- ਆਤਮਨਿਰਭਰ ਭਾਰਤ ਦਾ ਸੁਫ਼ਨਾ ਜ਼ਰੂਰ ਪੂਰਾ ਕਰਾਂਗੇ
Sunday, Mar 27, 2022 - 12:05 PM (IST)
ਨਵੀਂ ਦਿੱਲੀ– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਐਤਵਾਰ ਨੂੰ ‘ਮਨ ਕੀ ਬਾਤ’ ਪ੍ਰੋਗਰਾਮ ਦੇ 87ਵੇਂ ਆਡੀਸ਼ਨ ਨੂੰ ਸੰਬੋਧਿਤ ਕੀਤਾ। ਪ੍ਰਧਾਨ ਮੰਤਰੀ ਨੇ ਭਾਰਤ ਵਲੋਂ ਕੀਤੇ ਜਾਣ ਵਾਲੇ ਨਿਰਯਾਤ ਅਤੇ ਹੋਰ ਅਹਿਮ ਮੁੱਦਿਆਂ ’ਤੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ ਹਫ਼ਤੇ ਅਸੀਂ ਅਜਿਹੀ ਉਪਲੱਬਧੀ ਹਾਸਲ ਕੀਤੀ ਹੈ, ਜਿਸ ਨੇ ਸਾਨੂੰ ਸਾਰਿਆਂ ਨੂੰ ਮਾਣ ਨਾਲ ਭਰ ਦਿੱਤਾ ਹੈ।
ਇਹ ਵੀ ਪੜ੍ਹੋ: ਰਾਘਵ ਚੱਢਾ ਨੇ ਵਿਧਾਇਕੀ ਤੋਂ ਦਿੱਤਾ ਅਸਤੀਫ਼ਾ, ਜਾਣੋ ਕੀ ਹੈ ਵਜ੍ਹਾ
400 ਬਿਲੀਅਨ ਡਾਲਰ ਦੇ ਐਕਸਪੋਰਟ ਦਾ ਟੀਚਾ ਕੀਤਾ ਹਾਸਲ
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਪਿਛਲੇ ਹਫ਼ਤੇ 400 ਬਿਲੀਅਨ ਡਾਲਰ ਯਾਨੀ ਕਿ 30 ਲੱਖ ਕਰੋੜ ਰੁਪਏ ਦੇ ਐਕਸਪੋਰਟ ਦਾ ਟਾਰਗੇਟ ਹਾਸਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਕ ਸਮੇਂ ’ਚ ਭਾਰਤ ਤੋਂ ਐਕਸਪੋਰਟ ਦਾ ਅੰਕੜਾ 100 ਬਿਲੀਅਨ, ਕਦੇ 200 ਬਿਲੀਅਨ ਤੱਕ ਹੋਇਆ ਕਰਦਾ ਸੀ, ਹੁਣ ਅੱਜ, ਭਾਰਤ 400 ਬਿਲੀਅਨ ਡਾਲਰ ’ਤੇ ਪਹੁੰਚ ਗਿਆ ਹੈ। ਇਸ ਦਾ ਮਤਲਬ ਇਹ ਹੈ ਕਿ ਦੁਨੀਆ ਭਰ ’ਚ ਭਾਰਤ ’ਚ ਬਣੀਆਂ ਚੀਜ਼ਾਂ ਦੀ ਮੰਗ ਵੱਧ ਰਹੀ ਹੈ। ਦੇਸ਼ ਵੱਡੇ ਕਦਮ ਚੁੱਕਦਾ ਹੈ, ਜਦੋਂ ਸੁਫ਼ਨਿਆਂ ਤੋਂ ਵੱਡੇ ਸੰਕਲਪ ਹੁੰਦੇ ਹਨ। ਜਦੋਂ ਸੰਕਲਪਾਂ ਲਈ ਦਿਨ-ਰਾਤ ਈਮਾਨਦਾਰੀ ਨਾਲ ਕੋਸ਼ਿਸ਼ ਹੁੰਦੀ ਹੈ, ਤਾਂ ਉਹ ਸੰਕਲਪ ਸਿੱਧ ਵੀ ਹੁੰਦੇ ਹਨ। ਸਾਲ 2021-22 ’ਚ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਮਾਲ ਅਤੇ ਸੇਵਾਵਾਂ ਦੀ ਖਰੀਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਤਾਂ ‘ਨਵਾਂ ਭਾਰਤ’ ਹੈ, ਜੋ ਨਾ ਸਿਰਫ਼ ਵੱਡੇ ਸੁਫ਼ਨੇ ਵੇਖਦਾ ਹੈ, ਸਗੋਂ ਉਸ ਟੀਚੇ ਤੱਕ ਪਹੁੰਚਣ ਦਾ ਸਾਹਸ ਵੀ ਵਿਖਾਉਂਦਾ ਹੈ।
ਆਤਮਨਿਰਭਰ ਭਾਰਤ ਦਾ ਸੁਫ਼ਨਾ ਪੂਰਾ ਕਰਾਂਗੇ-
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਕ ਜ਼ਮਾਨਾ ਸੀ, ਜਦੋਂ ਵੱਡੀਆਂ ਕੰਪਨੀਆਂ ਹੀ ਸਰਕਾਰ ਨੂੰ ਸਾਮਾਨ ਵੇਚ ਸਕਦੀਆਂ ਸਨ ਪਰ ਹੁਣ ਦੇਸ਼ ਬਦਲ ਰਿਹਾ ਹੈ। ਪੁਰਾਣੀ ਵਿਵਸਥਾਵਾਂ ਵੀ ਬਦਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਛੋਟੇ ਤੋਂ ਛੋਟਾ ਦੁਕਾਨਦਾਰ ਵੀ ਜੀ. ਈ. ਐੱਮ. ਪੋਰਟਲ ਜ਼ਰੀਏ ਸਰਕਾਰ ਨੂੰ ਆਪਣਾ ਸਾਮਾਨ ਵੇਚ ਸਕਦਾ ਹੈ। ਇਹ ਹੀ ਤਾਂ ਨਵਾਂ ਭਾਰਤ ਹੈ। ਇਸੇ ਸਾਹਸ ਦੇ ਦਮ ’ਤੇ ਸਾਰੇ ਭਾਰਤੀ ਮਿਲ ਕੇ ਆਤਮਨਿਰਭਰ ਭਾਰਤ ਦਾ ਸੁਫ਼ਨਾ ਵੀ ਜ਼ਰੂਰ ਪੂਰਾ ਕਰਨਗੇ।
ਇਹ ਵੀ ਪੜ੍ਹੋ: ਪੈਰ ਦੀਆਂ ਉਂਗਲਾਂ ਨਾਲ ਪੇਂਟਿੰਗ ਬਣਾਉਣ ਵਾਲੇ ਇਸ ਚਿੱਤਰਕਾਰ ਦੇ ਫੈਨ ਹੋਏ PM ਮੋਦੀ, ਟਵਿੱਟਰ ’ਤੇ ਕੀਤਾ ਫਾਲੋਅ
ਮੇਕ ਇਨ ਇੰਡੀਆ ਦੀ ਤਾਕਤ-
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਮੇਕ ਇਨ ਇੰਡੀਆ ਦੀ ਤਾਕਤ ਹੈ। ਹੁਣ ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵੇਂ-ਨਵੇਂ ਪ੍ਰੋਡੈਕਟਸ ਨਵੇਂ-ਨਵੇਂ ਦੇਸ਼ਾਂ ਨੂੰ ਭੇਜੇ ਜਾ ਰਹੇ ਹਨ। ਦੇਸ਼ ਦੇ ਕੋਨੇ-ਕੋਨੇ ਤੋਂ ਨਵੇਂ-ਨਵੇਂ ਪ੍ਰੋਡੈਕਟਸ ਵਿਦੇਸ਼ ਜਾ ਰਹੇ ਹਨ। ਇਹ ਲਿਸਟ ਬਹੁਤ ਲੰਬੀ ਹੈ ਅਤੇ ਜਿੰਨੀ ਲੰਬੀ ਇਹ ਲਿਸਟ ਹੈ, ਓਨੀ ਹੀ ਵੱਡੀ ਮੇਕ ਇਨ ਇੰਡੀਆ ਦੀ ਤਾਕਤ ਹੈ। ਸਾਡੇ ਕਿਸਾਨ, ਕਾਰੀਗਰ, ਬੁਣਕਰ, ਇੰਜੀਨੀਅਰ, ਲਘੂ ਉੱਦਮੀ ਅਤੇ ਢੇਰ ਸਾਰੇ ਵੱਖ-ਵੱਖ ਕਿੱਤਿਆਂ ਨਾਲ ਜੁੜੇ ਲੋਕ, ਇਹ ਸਭ ਇਸ ਦੀ ਸੱਚੀ ਤਾਕਤ ਹੈ। ਇਨ੍ਹਾਂ ਦੀ ਮਿਹਨਤ ਸਦਕਾ ਹੀ 400 ਬਿਲੀਅਨ ਡਾਲਰ ਦੇ ਐਕਸਪੋਰਟ ਦਾ ਟੀਚਾ ਪ੍ਰਾਪਤ ਹੋ ਸਕਿਆ ਹੈ।
ਇਹ ਵੀ ਪੜ੍ਹੋ- ਤੀਜੀ ਤੋਂ ਸਿੱਧਾ 8ਵੀਂ ਜਮਾਤ ’ਚ ਬੈਠੇਗੀ ਹਿਮਾਚਲ ਦੀ ‘ਗੂਗਲ ਗਰਲ’ ਕਾਸ਼ਵੀ, ਹਾਈ ਕੋਰਟ ਨੇ ਦਿੱਤੀ ਇਜਾਜ਼ਤ
ਨੋਟ- ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ