ਮਨਮੋਹਨ ਸਿੰਘ ਨੇ ਦੇਸ਼ ਦੀ ਅਰਥਵਿਵਸਥਾ ਨੂੰ ਦਿੱਤੀ ਨਵੀਂ ਦਿਸ਼ਾ : ਰਾਮਨਾਥ ਕੋਵਿੰਦ

Friday, Dec 27, 2024 - 01:45 PM (IST)

ਮਨਮੋਹਨ ਸਿੰਘ ਨੇ ਦੇਸ਼ ਦੀ ਅਰਥਵਿਵਸਥਾ ਨੂੰ ਦਿੱਤੀ ਨਵੀਂ ਦਿਸ਼ਾ : ਰਾਮਨਾਥ ਕੋਵਿੰਦ

ਕੋਲਕਾਤਾ- ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੇ ਅਜਿਹੇ ਸਮੇਂ 'ਚ ਕੇਂਦਰੀ ਵਿੱਤ ਮੰਤਰੀ ਵਜੋਂ ਅਰਥਵਿਵਸਥਾ ਦੀ ਵਾਗਡੋਰ ਸੰਭਾਲੀ ਸੀ, ਜਦੋਂ ਦੇਸ਼ ਆਰਥਿਕ ਮੋਰਚੇ 'ਤੇ ਸੰਕਟ ਦਾ ਸਾਹਮਣਾ ਕਰ ਰਿਹਾ ਸੀ। ਕੋਲਕਾਤਾ 'ਚ ਇਕ ਪ੍ਰੋਗਰਾਮ 'ਚ ਰਾਮਨਾਥ ਕੋਵਿੰਦ ਨੇ ਮਨਮੋਹਨ ਸਿੰਘ ਦੇ ਦਿਹਾਂਤ ਨੂੰ ਨਿੱਜੀ ਨੁਕਸਾਨ ਦੱਸਦੇ ਹੋਏ ਕਿਹਾ ਕਿ ਸਿੰਘ ਨਿਮਰਤਾ ਦੇ ਪ੍ਰਤੀਕ ਸਨ। ਕੋਵਿੰਦ ਨੇ ਕਿਹਾ,''ਉਨ੍ਹਾਂ ਨੇ ਕਦੇ ਇਤਰਾਜ਼ਯੋਗ, ਅਸੰਸਦੀ ਸ਼ਬਦ ਨਹੀਂ ਬੋਲਿਆ।''

ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਸਿੰਘ ਨੇ ਅਰਥਵਿਵਸਥਾ ਨੂੰ ਇਕ ਨਵੀਂ ਦਿਸ਼ਾ ਦਿੱਤੀ ਅਤੇ ਦੇਸ਼ ਨੂੰ ਇਕ ਮਹੱਤਵਪੂਰਨ ਮੋੜ 'ਤੇ ਪਹੁੰਚਾਇਆ। ਕੋਵਿੰਦ ਨੇ ਕਿਹਾ,''ਮਨਮੋਹਨ ਸਿੰਘ ਨੂੰ ਆਧੁਨਿਕ ਨਿਰਮਾਤਾ ਸੁਧਾਰਕ ਵਜੋਂ ਯਾਦ ਕੀਤਾ ਜਾਵੇਗਾ।'' ਉਨ੍ਹਾਂ ਨੇ ਸਿੰਘ ਨੂੰ 'ਵਿਗਿਆਨ ਅਤੇ ਆਧਿਆਤਮ' ਦਾ ਇਕ ਅਜਿਹਾ ਮਿਲਿਆ-ਜੁਲਿਆ ਰੂਪ ਦੱਸਿਆ, ਜਿਸ 'ਚ ਭਾਰਤ ਦੇ ਮੁੱਲ ਅਤੇ ਸੰਸਕਾਰ ਡੂੰਘਾਈ ਤੱਕ ਰਚੇ-ਬਸੇ ਸਨ। ਭਾਰਤ 'ਚ ਆਰਥਿਕ ਕ੍ਰਾਂਤੀ ਲਿਆਉਣ ਵਾਲੇ ਸਿੰਘ ਦਾ ਵੀਰਵਾਰ ਨੂੰ ਨਵੀਂ ਦਿੱਲੀ ਦੇ ਏਮਜ਼ 'ਚ ਦਿਹਾਂਤ ਹੋ ਗਿਆ। ਉਹ 92 ਸਾਲ ਦੇ ਸਿੰਘ। ਸਿੰਘ 2004 ਤੋਂ 2014 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News