ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਨਾ ਕਰ ਸਕਣ ਕਾਰਨ ਪੰਜਾਬ ਪੁਲਸ ਵਿਰੁੱਧ ਸ਼ਾਤਮਈ ਰੋਸ ਪ੍ਰਦਰਸ਼ਨ

09/14/2020 3:48:28 PM

ਨਵੀਂ ਦਿੱਲੀ- 'ਜਾਗੋ' ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ 'ਚ ਸਿੱਖ ਸੰਗਤਾਂ ਵਲੋਂ 1991 ਦੇ ਬਲਵੰਤ ਸਿੰਘ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ 'ਚ ਨਾਜ਼ਮਦ ਪੰਜਾਬ ਪੁਲਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ 'ਚ ਅਸਫ਼ਲ ਰਹਿਣ 'ਤੇ ਪੰਜਾਬ ਪੁਲਸ ਵਿਰੁੱਧ ਸ਼ਾਂਤੀਪੂਰਨ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਭਵਨ ਵੱਲ ਜਾਣ ਲਈ ਸਿੱਖ ਸੰਗਤਾਂ ਨੇ ਪ੍ਰਦਰਸ਼ਨ ਦੀ ਸ਼ੁਰੂਆਤ ਮੰਡੀ ਹਾਊਸ ਮੈਟਰੋ ਸਟੇਸ਼ਨ ਕੋਲ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਦੀ ਮੂਰਤੀ ਤੋਂ ਕਰਨੀ ਸੀ ਪਰ ਪੁਲਸ ਦੇ ਉੱਚ ਅਧਿਕਾਰੀਆਂ ਨੇ ਧਾਰਾ 144 ਲੱਗੀ ਹੋਣ ਅਤੇ ਕੋਵਿਡ ਮਹਾਮਾਰੀ ਦਾ ਹਵਾਲਾ ਦਿੰਦੇ ਹੋਏ ਸੰਗਤਾਂ ਨੂੰ ਮੰਡੀ ਹਾਊਸ ਤੋਂ ਮੋਰਚਾ ਕੱਢਣ ਦੀ ਮਨਜ਼ੂਰੀ ਨਹੀਂ ਦਿੱਤੀ। ਜਿਸ ਤੋਂ ਬਾਅਦ ਸੰਗਤਾਂ ਨੇ ਸਮਾਜਿਕ ਦੂਰੀ ਦਾ ਪਾਲਣ ਕਰਦੇ ਹੋਏ ਮੰਡੀ ਹਾਊਸ ਬੱਸ ਅੱਡੇ ਹੇਠਾਂ ਮਨੁੱਖੀ ਲੜੀ ਬਣਾ ਲਈ ਅਤੇ ਸੈਨੀ ਦੀ ਗ੍ਰਿਫ਼ਤਾਰੀ ਲਈ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਪੁਲਸ ਦੀਆਂ ਲਗਾਤਾਰ ਚੇਤਾਵਨੀਆਂ ਤੋਂ ਬਾਅਦ ਜੀ.ਕੇ. ਨੇ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ। ਹੱਥਾਂ 'ਚ ਤਖਤੀਆਂ ਅਤੇ ਬੈਨਰ ਫੜੇ ਪ੍ਰਦਰਸ਼ਕਾਰੀ ਸੈਣੀ ਦੀ ਗ੍ਰਿਫ਼ਤਾਰੀ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਜੀ.ਕੇ. ਨੇ ਕਿਹਾ ਕਿ ਮੋਹਾਲੀ ਕੋਰਟ ਨੇ ਸੈਣੀ ਦੀ ਗ੍ਰਿਫ਼ਤਾਰੀ ਲਈ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ। ਨਾਲ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੈਣੀ ਨੂੰ ਇਸ ਮਾਮਲੇ 'ਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਜ਼ੈੱਡ ਸੁਰੱਖਿਆ ਪ੍ਰਾਪਤ ਸੈਨੀ ਪੰਜਾਬ ਪੁਲਸ ਦੀ ਨੱਕ ਹੇਠੋਂ ਫਰਾਰ ਹੋ ਜਾਂਦਾ ਹੈ।

PunjabKesariਸੁਖਬੀਰ ਬਾਦਲ ਅਤੇ ਕੈਪਟਨ ਹਨ ਚਾਚਾ-ਭਤੀਜਾ- ਜੀ.ਕੇ.
ਜੀ.ਕੇ. ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਸੈਣੀ ਨੂੰ ਬਚਾਉਣ ਦਾ ਦੋਸ਼ ਲਗਾਇਆ। ਜੇ.ਕੀ. ਨੇ ਕੈਪਟਨ-ਸੁਖਬੀਰ ਨੂੰ ਚਾਚਾ-ਭਤੀਜੇ ਦੀ ਦੱਸਦੇ ਹੋਏ ਦੋਹਾਂ ਦੀ ਸੈਣੀ ਨਾਲ ਦੋਸਤੀ ਹੋਣ ਦਾ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ 14 ਮਾਰਚ 2012 ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੱਪੜਚਿੜੀ ਦੇ ਇਤਿਹਾਸਕ ਜੰਗ ਦੇ ਮੈਦਾਨ 'ਚ ਚੁੱਕਣ ਤੋਂ ਬਾਅਦ ਸਭ ਤੋਂ ਪਹਿਲਾ ਕੰਮ ਸੈਣੀ ਨੂੰ ਸੀਨੀਅਰ 5 ਪੁਲਸ ਅਧਿਕਾਰੀਆਂ ਦੀ ਅਣਦੇਖੀ ਕਰ ਕੇ ਡੀ.ਜੀ.ਪੀ. ਲਗਾਉਣ ਦਾ ਕੀਤਾ ਸੀ। 12 ਮਈ 1710 ਨੂੰ ਬਾਬਾ ਬੰਦਾ ਸਿੰਘ ਬਹਾਦਰ ਨੇ ਇਸੇ ਸਰਜਮੀਂ 'ਤੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਨ ਨੂੰ ਮੌਤ ਦੇ ਘਾਟ ਉਤਾਰਿਆ ਸੀ। ਉਸ ਤੋਂ ਬਾਅਦ ਸਰਹਿੰਦ ਫਤਿਹ ਕਰ ਕੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀ ਸੀ ਪਰ ਨੌਜਵਾਨਾ ਸਿੱਖਾਂ 'ਤੇ ਅੱਤਿਆਚਾਰ ਕਰਨ ਵਾਲੇ ਸੈਣੀ ਨੂੰ ਬਾਦਲਾਂ ਨੇ ਆਪਣਾ ਡੀ.ਜੀ.ਪੀ. ਬਣਾ ਕੇ ਸ਼ਹੀਦਾਂ ਦੇ ਖੂਨ ਦਾ ਮਜ਼ਾਕ ਉਡਾਇਆ ਸੀ ਅਤੇ ਬਾਦਲਾਂ ਨੇ ਬੰਦਾ ਸਿੰਘ ਬਹਾਦਰ ਦੀ ਜਗ੍ਹਾ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਵਾਲੇ ਵਜ਼ੀਰ ਖੂਨ ਦੀ ਸੋਚ ਨੂੰ ਆਪਣਾ ਜਰਨੈਲ ਬਣਾਇਆ ਸੀ। 2015 'ਚ ਇਸੇ ਸੈਨੀ ਦੇ ਆਦੇਸ਼ 'ਤੇ ਬਾਦਲ ਸਰਕਾਰ ਦੇ ਸਮੇਂ ਬਹਿਬਲਕਲਾਂ 'ਚ 2 ਨਿਰਦੋਸ਼ ਅਤੇ ਨਿਹੱਥੇ ਸਿੱਖ ਨੌਜਵਾਨ ਪੁਲਸ ਦੀ ਗੋਲੀ ਨਾਲ ਮਾਰੇ ਜਾਂਦੇ ਸਨ, ਕਿਉਂਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਰਗਾੜੀ 'ਚ ਹੋਈ ਬੇਅਦਬੀ ਦਾ ਸ਼ਾਂਤੀਪੂਰਨ ਇਨਸਾਫ਼ ਮੰਗ ਰਹੇ ਸਨ। ਇਸ ਲਈ ਅਸੀਂ ਬਾਦਲ ਅਤੇ ਕੈਪਟਨ 'ਤੇ ਸੈਣੀ ਨੂੰ ਬਚਾਉਣ ਦਾ ਦੋਸ਼ ਲੱਗਾ ਰਹੇ ਹਾਂ।

PunjabKesari


DIsha

Content Editor

Related News