ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੇ ਮਨਜਿੰਦਰ ਸਿਰਸਾ, ਕਿਹਾ-ਤੁਹਾਡੇ ਪਰਿਵਾਰ ਦੇ ਖ਼ੂਨ 'ਚ ਹੈ ਕਤਲੇਆਮ

Thursday, Jul 27, 2023 - 04:43 PM (IST)

ਰਾਹੁਲ ਗਾਂਧੀ ਦੇ ਬਿਆਨ 'ਤੇ ਭੜਕੇ ਮਨਜਿੰਦਰ ਸਿਰਸਾ, ਕਿਹਾ-ਤੁਹਾਡੇ ਪਰਿਵਾਰ ਦੇ ਖ਼ੂਨ 'ਚ ਹੈ ਕਤਲੇਆਮ

ਨਵੀਂ ਦਿੱਲੀ- ਭਾਜਪਾ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਯਾਨੀ ਕਿ ਵੀਰਵਾਰ ਨੂੰ ਰਾਹੁਲ ਗਾਂਧੀ 'ਤੇ ਤਿੱਖਾ ਸ਼ਬਦੀ ਵਾਰ ਕੀਤਾ। ਉਨ੍ਹਾਂ ਕਿਹਾ ਕਿ ਅੱਜ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਭਾਜਪਾ ਰਾਜ ਸੱਤਾ ਲਈ ਕਿਸੇ ਨੂੰ ਵੀ ਮਾਰ ਸਕਦੀ ਹੈ, ਖ਼ੂਨ ਖਰਾਬਾ ਕਰਵਾ ਸਕਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਜੀ ਤੁਸੀਂ ਕਿਸ ਮੂੰਹ ਨਾਲ ਇਹ ਗੱਲ ਆਖ ਰਹੇ ਹੋ। ਤੁਸੀਂ ਆਪਣੇ ਗਿਰੇਬਾਨ 'ਚ ਝਾਤ ਮਾਰ ਕੇ ਵੇਖੋ। ਤੁਹਾਡੀ ਪਾਰਟੀ, ਗਾਂਧੀ ਪਰਿਵਾਰ ਦੇ ਖ਼ੂਨ ਦੇ ਅੰਦਰ ਹੀ ਕਤਲੇਆਮ ਅਤੇ ਸੱਤਾ ਦਾ ਲਾਲਚ ਹੈ।

ਇਹ ਵੀ ਪੜ੍ਹੋ- ਚਿੰਤਾਜਨਕ ਖ਼ਬਰ: ਚੰਡੀਗੜ੍ਹ 'ਚ ਰੋਜ਼ਾਨਾ ਲਾਪਤਾ ਹੋ ਰਹੀਆਂ ਹਨ 3-4 ਕੁੜੀਆਂ, ਅੰਕੜੇ ਕਰਨਗੇ ਹੈਰਾਨ

ਸੱਤਾ ਪਾਉਣ ਲਈ ਗਾਂਧੀ ਪਰਿਵਾਰ ਨੇ ਹਜ਼ਾਰਾਂ ਬੇਕਸੂਰ ਲੋਕਾਂ ਨੂੰ ਜ਼ਿੰਦਾ ਸਾੜਨ ਤੱਕ 'ਚ ਵੀ ਕਸਰ ਨਹੀਂ ਛੱਡੀ। ਰਾਜੀਵ ਗਾਂਧੀ ਨੇ ਇਸ ਕਤਲੇਆਮ ਨੂੰ ਇਹ ਕਹਿ ਕੇ ਜਾਇਜ਼ ਠਹਿਰਾ ਦਿੱਤਾ ਕਿ ਜਦੋਂ ਇਕ ਵੱਡਾ ਦਰੱਖ਼ਤ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ। ਜਿਨ੍ਹਾਂ ਦੇ ਰਗਾਂ 'ਚ ਕਤਲੇਆਮ ਹੈ, ਜੋ ਸੱਤਾ ਹਾਸਲ ਕਰਨ ਲਈ ਕਿਸ ਹੱਦ ਤੱਕ ਜਾ ਸਕਦੇ ਹਨ। ਜੇਕਰ ਇਹ ਸਵਾਲ ਬਣਦਾ ਹੈ ਤਾਂ ਰਾਹੁਲ ਗਾਂਧੀ ਦਾ ਕਾਂਗਰਸ ਅਤੇ ਗਾਂਧੀ ਪਰਿਵਾਰ ਤੋਂ ਬਣਦਾ ਹੈ।

ਇਹ ਵੀ ਪੜ੍ਹੋ- ਮੋਦੀ ਸਰਕਾਰ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਲੋਕ ਸਭਾ ਸਪੀਕਰ ਨੇ ਦਿੱਤੀ ਮਨਜ਼ੂਰੀ

 

ਸਿਰਸਾ ਦਾ ਇਹ ਬਿਆਨ ਰਾਹੁਲ ਗਾਂਧੀ ਦੇ ਉਸ ਬਿਆਨ ਮਗਰੋਂ ਆਇਆ, ਜਦੋਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ BJP-RSS ਸਿਰਫ ਸੱਤਾ ਚਾਹੁੰਦੀ ਹੈ ਅਤੇ ਸੱਤਾ ਪਾਉਣ ਲਈ ਇਹ ਕੁਝ ਵੀ ਕਰ ਸਕਦੀ ਹੈ। ਸੱਤਾ ਲਈ ਇਹ ਮਣੀਪੁਰ ਨੂੰ ਸਾੜ ਦੇਣਗੇ, ਸਾਰੇ ਦੇਸ਼ ਨੂੰ ਸਾੜ ਦੇਣਗੇ। ਇਨ੍ਹਾਂ ਨੂੰ ਦੇਸ਼ ਦੇ ਦੁੱਖ ਅਤੇ ਦਰਦ ਤੋਂ ਕਈ ਫਰਕ ਨਹੀਂ ਪੈਂਦਾ। ਦੇਸ਼ ਦੇ ਕਿਸੇ ਨਾਗਰਿਕ ਨੂੰ ਸੱਟ ਲੱਗਦੀ ਹੈ ਤਾਂ ਤੁਹਾਡੇ ਦਿਲ ਨੂੰ ਵੀ ਸੱਟ ਲੱਗਦੀ ਹੈ ਪਰ BJP-RSS ਦੇ ਲੋਕਾਂ ਨੂੰ ਕੋਈ ਦੁੱਖ ਨਹੀਂ, ਕੋਈ ਦਰਦ ਨਹੀਂ ਹੋ ਰਿਹਾ ਕਿਉਂਕਿ ਇਹ ਹਿੰਦੋਸਤਾਨ ਨੂੰ ਵੰਡਣ ਦਾ ਕੰਮ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Tanu

Content Editor

Related News