ਮਨਜਿੰਦਰ ਸਿੰਘ ਸਿਰਸਾ ਨੇ ਕਿਹਾ, ਕੇਜਰੀਵਾਲ '9 ਦਿਨ ਡਰਾਮੇਬਾਜ਼ੀ ਕੰਪਨੀ'
Friday, Jun 22, 2018 - 03:37 PM (IST)
ਨਵੀਂ ਦਿੱਲੀ— ਦਿੱਲੀ ਦੇ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਸੀ. ਐੈੱਮ. ਕੇਜਰੀਵਾਲ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਇਕ ਹੋਰਡਿੰਗ ਲਗਵਾਇਆ ਹੈ। ਕਨਾਟ ਪਲੇਸ 'ਚ ਲੱਗੇ ਪੋਸਟਰ 'ਤੇ ਅਰਵਿੰਦ ਕੇਜਰੀਵਾਲ ਸਮੇਤ 'ਆਪ' ਦੇ ਕਈ ਆਗੂਆਂ ਵਲੋਂ ਐੱਲ. ਜੀ. ਦਫਤਰ 'ਚ ਧਰਨਾ ਦੇਣ 'ਤੇ ਨਿਸ਼ਾਨਾ ਲਗਾਇਆ ਗਿਆ। ਪੋਸਟਰ 'ਚ 'ਆਪ' ਆਗੂਆਂ ਨੂੰ '9 ਦਿਨ ਦੀ ਡਰਾਮੇਬਾਜ਼ੀ' ਟਿੱਪਣੀ ਕਰਦੇ ਹੋਏ ਕਿਹਾ ਗਿਆ ਹੈ, 'ਡਰਾਮੇਬਾਜ਼ੀ ਅਤੇ ਅੜਿੱਕਾ ਪਾਉਣ ਲਈ ਸੰਪਰਕ ਕਰੋ।' ਪੋਸਟਰ 'ਚ ਮੁੱਖ ਮੰਤਰੀ ਕੇਜਰੀਵਾਲ ਅਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਡਰਾਮੇਬਾਜ਼ੀ ਕੰਪਨੀ ਦੇ ਕਲਾਕਾਰ ਦਾ ਖਿਤਾਬ ਦਿੱਤਾ ਗਿਆ ਹੈ। ਇੰਨਾ ਹੀ ਨਹੀਂ 'ਆਪ' ਆਗੂਆਂ ਨੂੰ ਡਰਾਮੇਬਾਜ਼ੀ ਕੰਪਨੀ ਦੱਸਦੇ ਹੋਏ ਉਨ੍ਹਾਂ ਦਾ ਪਤਾ ਵੇਟਿੰਗ ਰੂਮ, ਐੱਲ. ਜੀ. ਹਾਊਸ ਦੱਸਿਆ ਹੈ, ਜਦਕਿ ਬ੍ਰਾਂਚ ਆਫਿਸ ਬੈਂਗਲੁਰੂ 'ਚ ਦੱਸਿਆ ਗਿਆ ਹੈ।
My best wishes to 9 Din Nautanki Company (p) Ltd
— Manjinder S Sirsa (@mssirsa) June 21, 2018
Copy to @ArvindKejriwal @msisodia pic.twitter.com/RQlaMMT38a
ਜ਼ਿਕਰਯੋਗ ਹੈ ਕਿ ਐੱਲ. ਜੀ. ਹਾਊਸ 'ਚ ਹੜਤਾਲ ਖਤਮ ਹੋਣ ਦੇ ਬਾਅਦ ਅਰਵਿੰਦ ਕੇਜਰੀਵਾਲ ਹੁਣ 10 ਦਿਨਾਂ ਦੇ ਲਈ ਬੈਂਗਲੁਰੂ ਜਾ ਰਹੇ ਹਨ। ਇਸ 'ਤੇ ਵੀ ਮਨਜਿੰਦਰ ਸਿੰਘ ਸਿਰਸਾ ਨੇ ਟਕੋਰ ਕਰਦੇ ਹੋਏ ਹੋਰਡਿੰਗ ਜਾਰੀ ਕੀਤਾ ਹੈ।
