ਦਿੱਲੀ ਧਰਨਾ ਦੇਣ ਗਏ ਰਾਜਾ ਵੜਿੰਗ ''ਤੇ ਮਨੀਸ਼ ਸਿਸੋਦੀਆ ਨੇ ਚੁੱਕੇ ਵੱਡੇ ਸਵਾਲ
Saturday, Dec 25, 2021 - 11:22 AM (IST)
ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੇ ਕੱਲ ਕੇਜਰੀਵਾਲ ਦੇ ਘਰ ਮੂਹਰੇ ਲਗਾਏ ਗਏ ਧਰਨੇ ਬਾਰੇ ਗੱਲਬਾਤ ਕਰਦਿਆਂ ਕਿ ਕੱਲ ਉਨ੍ਹਾਂ ਕੇਜਰੀਵਾਲ ਦੇ ਘਰ ਮੂਹਰੇ ਸੁਰੱਖਿਆ ਕਰਮਚਾਰੀਆਂ ਨਾਲ ਬਦਸਲੂਕੀ ਅਤੇ ਧੱਕਾਮੁੱਕੀ ਕੀਤੀ ਗਈ। ਸਿਸੋਦੀਆ ਨੇ ਕਿਹਾ ਕਿ ਰਾਜਾ ਵੜਿੰਗ ਦੀ ਮੰਗ ਸੀ ਕਿ ਦਿੱਲੀ ਹਵਾਈ ਅੱਡੇ ’ਤੇ ਪੰਜਾਬ ਦੀਆਂ ਪਨਬਸਾਂ ਆਉਣ ਦੀ ਇਜਾਜ਼ਤ ਨਹੀਂ ਹੈ ਅਤੇ ਬਾਦਲ ਦੀਆਂ ਬੱਸਾਂ ਨੂੰ ਇਜਾਜ਼ਤ ਹੈ।
ਇਹ ਵੀ ਪੜ੍ਹੋ : ਰਾਜਾ ਵੜਿੰਗ ਨੂੰ ਦਿੱਲੀ ਪੁਲਸ ਨੇ ਹਿਰਾਸਤ 'ਚ ਲਿਆ, ਜਾਣੋ ਕੀ ਹੈ ਪੂਰਾ ਮਾਮਲਾ
ਰਾਜਾ ਵੜਿੰਗ ਦੇ ਦਿੱਲੀ ਦੀ ਸਰਕਾਰ ਅਤੇ ਬਾਦਲਾਂ ਨਾਲ ਮਿਲੀਭੁਗਤ ਦੇ ਦੋਸ਼ ਲਗਾਏ ਗਏ। ਇਸ ’ਤੇ ਸਿਸੋਧੀਆ ਨੇ ਪੰਜਾਬ ਸਰਕਾਰ ’ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਕਾਂਗਰਸ ਅਤੇ ਅਕਾਲੀਆਂ ਦੀ ਆਪਸੀ ’ਚ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਦੀ ਟਰਾਂਸਪੋਰਟ ਪੰਜਾਬ ਅਤੇ ਹਰਿਆਣਾ ’ਚ 200 ਤੋਂ 250 ਕਿਲੋਮੀਟਰ ਤੱਕ ਚੱਲਦੀਆਂ ਹਨ ਅਤੇ ਉਨ੍ਹਾਂ ਦੀ ਟਰਾਂਸਪੋਰਟ ’ਤੇ ਨਾ ਪੰਜਾਬ ਅਤੇ ਨਾ ਹੀ ਹਰਿਆਣਾ ਸਰਕਾਰ ਨੇ ਪਾਬੰਦੀ ਲਗਾਈ ਹੈ ਸਿਰਫ਼ ਦਿੱਲੀ ਦੀ ਸਰਕਾਰ ਨੇ ਹੀ ਰੋਕ ਲਗਾਈ ਹੋਈ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਦੀ ਸਰਕਾਰ ਨੇ ਬਾਦਲਾਂ ਦੀਆਂ 115 ਬੱਸਾਂ ਇਕ ਮਹੀਨੇ ’ਚ ਜ਼ਬਤ ਕੀਤੀਆਂ ਹਨ ਅਤੇ 230 ਬੱਸਾਂ ਦੇ ਚਲਾਨ ਵੀ ਕੱਟੇ ਗਏ ਹਨ। 75 ਬੱਸਾਂ ਦੀਆਂ ਗੈਰ-ਕਾਨੂੰਨੀ ਬੱਸਾਂ ਜ਼ਬਤ ਕੀਤੀਆਂ ਹਨ। ਸਿਸੋਦੀਆਂ ਨੇ ਰਾਜਾ ਵੜਿੰਗ ਨੂੰ ਸਵਾਲ ਕਰਦਿਆਂ ਕਿਹਾ ਕਿ ਪੰਜਾਬ ’ਚ ਜਿਹੜੀਆਂ ਬਾਦਲਾਂ ਦੀਆਂ ਬੱਸਾਂ ਚੱਲਦੀਆਂ ਹਨ ਪੰਜਾਬ ਕਾਂਗਰਸ ਸਰਕਾਰ ਕਿੰਨੇ ਪੈਸੇ ਲੈ ਕੇ ਉਨ੍ਹਾਂ ਬੱਸਾਂ ਨੂੰ ਚਲਾਉਣ ਦਾ ਪਰਮਿਟ ਦੇ ਰਹੀ ਹੈ। ਉਹ ਉਨ੍ਹਾਂ ਦੀਆਂ ਬੱਸਾਂ ਦਾ ਚਲਾਨ ਕਿਉਂ ਨਹੀਂ ਕੱਟਦੇ ਜਾਂਜ਼ਬਤ ਕਿਉਂ ਨਹੀਂਕਰਦੇ। ਪਹਿਲਾਂ ਉੱਥੇ ਐਕਸ਼ਨ ਲਵੋ ਫਿਰ ਦਿੱਲੀ ਆ ਕੇ ਧਰਨਾ ਲਗਾਉਣਾ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ