ਪਿਛਲੇ ਦਰਵਾਜ਼ੇ ਰਾਹੀਂ ਦਿੱਲੀ ''ਚ ਸ਼ਾਸਨ ਕਰਨਾ ਚਾਹੁੰਦੀ ਹੈ ਭਾਜਪਾ : ਮਨੀਸ਼ ਸਿਸੋਦੀਆ

Thursday, Feb 04, 2021 - 03:45 PM (IST)

ਨਵੀਂ ਦਿੱਲੀ- ਦਿੱਲੀ 'ਚ ਉੱਪ ਰਾਜਪਾਲ ਦੀਆਂ ਸ਼ਕਤੀਆਂ ਵਧਾਉਣ ਨੂੰ ਲੈ ਕੇ ਹਾਲ ਹੀ 'ਚ ਪਾਸ ਕੀਤੇ ਗਏ ਕੇਂਦਰੀ ਕੈਬਨਿਟ ਦੇ ਬਿੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਨਾਰਾਜ਼ਗੀ ਜਤਾਈ ਹੈ। ਇਸ ਬਿੱਲ ਨੇ ਫਿਰ ਤੋਂ ਕੇਂਦਰ ਬਨਾਮ ਸੂਬੇ ਦੀ ਜੰਗ ਨੂੰ ਛੇੜ ਦਿੱਤਾ ਹੈ। ਵੀਰਵਾਰ ਨੂੰ ਇਸ ਮਾਮਲੇ 'ਤੇ ਬੋਲਦੇ ਹੋਏ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਦੋਸ਼ ਲਗਾਇਆ ਕਿ ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਰਾਜਧਾਨੀ 'ਚ ਸ਼ਾਸਨ ਕਰਨਾ ਚਾਹੁੰਦੀ ਹੈ। 

ਇਹ ਵੀ ਪੜ੍ਹੋ : ਗਾਜ਼ੀਪੁਰ ਸਰਹੱਦ ਤੋਂ ਮੇਖਾਂ ਹਟਾਉਣ 'ਤੇ ਬੋਲੀ ਦਿੱਲੀ ਪੁਲਸ- ਬਦਲੀ ਜਾ ਰਹੀ ਜਗ੍ਹਾ

PunjabKesariਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਸਿਸੋਦੀਆ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਦਿੱਲੀ 'ਚ ਜਨਤਾ ਵਲੋਂ ਚੁਣੀ ਗਈ ਸਰਕਾਰ ਦੇ ਅਧਿਕਾਰ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਸੋਦੀਆ ਨੇ ਕਿਹਾ,''ਕੇਂਦਰ ਸਰਕਾਰ ਨੇ ਗੁਪਤ ਤਰੀਕੇ ਨਾਲ ਦਿੱਲੀ ਦੇ ਚੁਣੇ ਗਏ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਅਧਿਕਾਰ ਖੋਹ ਕੇ ਐੱਲ.ਜੀ. ਨੂੰ ਦੇਣ ਲਈ ਸਰਕਾਰ ਗਠਨ ਦੇ ਕਾਨੂੰਨ (GNCTD ਐਕਟ) 'ਚ ਤਬਦੀਲੀ ਕੀਤੀ ਹੈ। ਹੁਣ ਦਿੱਲੀ ਦੀ ਚੁਣੀ ਹੋਈ ਸਰਕਾਰ ਕੋਲ ਫ਼ੈਸਲਾ ਲੈਣ ਦੀ ਸ਼ਕਤੀ ਨਹੀਂ ਹੋਵੇਗੀ। ਕੇਂਦਰ ਸਰਕਾਰ ਦਾ ਕਦਮ ਲੋਕਤੰਤਰ ਦੀ ਆਤਮਾ ਅਤੇ ਸੰਵਿਧਾਨ ਦੇ ਵੀ ਵਿਰੁੱਧ ਹੈ।

ਇਹ ਵੀ ਪੜ੍ਹੋ : ਲਖਨਊ ਹਵਾਈਅੱਡੇ 'ਤੇ ਧਰਨੇ 'ਤੇ ਬੈਠੇ PM ਮੋਦੀ ਦੇ ਭਰਾ ਪ੍ਰਹਿਲਾਦ ਮੋਦੀ, ਜਾਣੋ ਵਜ੍ਹਾ

ਸਿਸੋਦੀਆ ਨੇ ਅੱਗੇ ਕਿਹਾ,''ਕੇਂਦਰ ਸਰਕਾਰ ਨੇ ਗੁਪਤ ਤਰੀਕੇ ਨਾਲ ਦਿੱਲੀ ਸਰਕਾਰ ਦੇ ਅਧਿਕਾਰ ਖੋਹ ਕੇ ਐੱਲ.ਜੀ. ਨੂੰ ਦੇ ਦਿੱਤੇ ਹਨ। ਇਹ ਲੋਕਤੰਤਰ ਵਿਰੁੱਧ ਹੈ, ਸੰਵਿਧਾਨ ਵਿਰੁੱਧ ਹੈ। ਕੇਂਦਰ ਸਰਕਾਰ ਨੇ ਸੰਵਿਧਾਨ ਅਤੇ ਸੁਪਰੀਮ ਕੋਰਟ ਦੀ ਸੰਵਿਧਾਨਕ ਬੈਂਚ ਦੇ ਉਲਟ ਜਾਂਦੇ ਹੋਏ ਫ਼ੈਸਲਾ ਲਿਆ ਹੈ ਕਿ ਦਿੱਲੀ ਦੇ ਲੋਕਾਂ ਵਲੋਂ ਚੁਣੀ ਗਈ ਸਰਕਾਰ ਦੇ ਬਾਵਜੂਦ ਐੱਲ.ਜੀ. ਕੋਲ ਫ਼ੈਸਲਾ ਲੈਣ ਦਾ ਅਧਿਕਾਰ ਹੋਵੇਗਾ। ਭਾਜਪਾ ਪਿਛਲੇ ਦਰਵਾਜ਼ੇ ਰਾਹੀਂ ਸੰਵਿਧਾਨ ਵਿਰੁੱਧ ਜਾ ਕੇ ਦਿੱਲੀ ਦੀ ਜਨਤਾ 'ਤੇ ਸ਼ਾਸਨ ਕਰਨਾ ਚਾਹੁੰਦੀ ਹੈ।''


DIsha

Content Editor

Related News