ਦੱਖਣੀ ਦਿੱਲੀ ''ਚੋਂ ਮਣੀਪੁਰ ਦਾ ਅੱਤਵਾਦੀ ਗ੍ਰਿਫਤਾਰ

Wednesday, Aug 29, 2018 - 10:58 PM (IST)

ਦੱਖਣੀ ਦਿੱਲੀ ''ਚੋਂ ਮਣੀਪੁਰ ਦਾ ਅੱਤਵਾਦੀ ਗ੍ਰਿਫਤਾਰ

ਨਵੀਂ ਦਿੱਲੀ—ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ ਨੇ ਮਣੀਪੁਰ ਦੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਕਾਂਗਲੇਈਪਾਕ ਕਮਿਊਨਿਸਟ ਪਾਰਟੀ ਦੇ 45 ਸਾਲਾ ਮੈਂਬਰ ਨੂੰ ਗ੍ਰਿਫਤਾਰ ਕੀਤਾ ਹੈ। ਉਸ 'ਤੇ ਮਣੀਪੁਰ ਦੇ ਮੁੱਖ ਮੰਤਰੀ ਨੂੰ ਧਮਕੀ ਦੇਣ ਦਾ ਦੋਸ਼ ਹੈ। ਪੁਲਸ ਨੇ ਅੱਜ ਦੱਸਿਆ ਕਿ ਮੁਲਜ਼ਮਾ ਦਾ ਨਾਮ ਓਈਨਾਮ ਇਬੋਚੋਉਹਾ ਸਿੰਘ ਉਰਫ ਕੋਈਰਾਂਗਬਾ ਹੈ। ਇਹ ਪਾਬੰਦੀਸ਼ੁਦਾ ਸੰਗਠਨ ਦਾ ਅਖੌਤੀ ਚੇਅਰਮੈਨ ਅਤੇ ਚੋਟੀ ਦਾ ਕਮਾਂਡਰ ਹੈ। ਉਸ ਨੂੰ ਕਲ ਕੋਟਲਾ ਮੁਬਾਰਕਪੁਰ ਇਲਾਕੇ 'ਚੋਂ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਕਥਿਤ ਤੌਰ 'ਤੇ ਰਾਸ਼ਟਰ ਵਿਰੋਧੀ ਸਰਗਰਮੀਆਂ ਚਲਾਉਣ ਲਈ ਰਾਸ਼ਟਰੀ ਰਾਜਧਾਨੀ 'ਚ ਅੱਡਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ।


Related News