ਮਣੀਪੁਰ ''ਚ ਕਰੋੜਾਂ ਰੁਪਏ ਦੇ 40 ਸੋਨੇ ਦੇ ਬਿਸਕੁਟ ਬਰਾਮਦ

06/26/2018 11:41:57 PM

ਇੰਫਾਲ— ਕਸਟਮ ਵਿਭਾਗ ਦੇ ਜਵਾਨਾਂ ਨੇ ਮਣੀਪੁਰ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਕਸਟਮ ਵਿਭਾਗ ਦੇ ਜਵਾਨਾਂ ਨੇ ਤੇਂਗਨੋਪਲ ਜ਼ਿਲੇ 'ਚੋਂ 2 ਕਰੋੜ ਰੁਪਏ ਦੇ 40 ਸੋਨੇ ਦੇ ਬਿਸਕੁਟ ਬਰਾਮਦ ਕੀਤੇ ਹਨ। ਕਸਟਮ ਵਿਭਾਗ ਦੇ ਸਹਾਇਕ ਕਮਿਸ਼ਨਰ ਆਰ ਕੇ ਦਰਿੰਦਰਜੀਤ ਨੇ ਇਥੇ ਪੱਤਰਕਾਰਾਂ ਨੂੰ ਦੱਸਿਆ ਕਿ ਖੂਫੀਆ ਸੂਚਨਾ ਦੇ ਆਧਾਰ 'ਤੇ ਕਸਟਮ ਵਿਭਾਗ ਦੇ ਜਵਾਨਾਂ ਨੇ ਤੇਂਗਨੋਪਲ ਜ਼ਿਲੇ ਦੇ ਖੁਦੇਨਗਤਬੀ ਇਲਾਕੇ ਤੋਂ ਕੱਲ ਇਕ ਟਰੱਕ 'ਚ ਵਿਸ਼ੇਸ਼ ਤਰੀਕੇ ਨਾਲ ਛਿਪਾ ਕੇ ਰੱਖੇ ਹੋਏ ਸੋਨੇ ਦੇ ਬਿਸਕੁਟ ਬਰਾਮਦ ਕੀਤੇ, ਜਿਨ੍ਹਾਂ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਕੀਮਤ 2 ਕਰੋੜ ਰੁਪਏ ਦੱਸੀ ਗਈ ਹੈ, ਜਿਨ੍ਹਾਂ ਨੂੰ ਜਵਾਨਾਂ ਵਲੋਂ ਬਰਾਮਦ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਇਸ ਸਿਲਸਿਲੇ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ ਹੈ।

 


Related News