ਮਣੀਪੁਰ ਦੇ ਸਾਬਕਾ ਸੀ. ਐੱਮ. ਦੇ ਘਰ ’ਤੇ ਰਾਕੇਟ ਹਮਲਾ; ਬਜ਼ੁਰਗ ਦੀ ਮੌਤ
Saturday, Sep 07, 2024 - 10:13 AM (IST)
ਇੰਫਾਲ- ਮਣੀਪੁਰ ਦੇ ਵਿਸ਼ਣੂਪੁਰ ਜ਼ਿਲ੍ਹੇ ਦੇ ਰਿਹਾਇਸ਼ੀ ਇਲਾਕੇ ਮੋਈਰਾਂਗ 'ਚ ਸ਼ੁੱਕਰਵਾਰ ਦੁਪਹਿਰ ਅੱਤਵਾਦੀਆਂ ਦੇ ਰਾਕੇਟ ਹਮਲੇ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ ਜਦ ਕਿ 5 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਾਬਕਾ ਮੁੱਖ ਮੰਤਰੀ ਮੈਰੇਂਬਮ ਕੋਈਰੇਂਗ ਦੇ ਘਰ ’ਤੇ ਰਾਕੇਟ ਡਿੱਗਿਆ। ਸ਼ੁੱਕਰਵਾਰ ਨੂੰ ਜ਼ਿਲ੍ਹੇ ਵਿਚ ਦਾਗਿਆ ਗਿਆ ਇਹ ਦੂਜਾ ਰਾਕੇਟ ਹੈ।
ਅਧਿਕਾਰੀ ਨੇ ਕਿਹਾ ਕਿ ਘਟਨਾ ਦੇ ਸਮੇਂ ਬਜ਼ੁਰਗ ਵਿਅਕਤੀ ਕੰਪਲੈਕਸ ਵਿਚ ਕੁਝ ਧਾਰਮਿਕ ਪ੍ਰੋਗਰਾਮਾਂ ਦੀ ਤਿਆਰੀ ਕਰ ਰਿਹਾ ਸੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਧਮਾਕੇ ਵਿਚ 13 ਸਾਲਾ ਲੜਕੀ ਸਮੇਤ 5 ਵਿਅਕਤੀ ਜ਼ਖਮੀ ਹੋ ਗਏ। ਇਹ ਰਾਕੇਟ ਆਈ. ਐੱਨ. ਏ. ਹੈੱਡਕੁਆਰਟਰ ਤੋਂ ਲੱਗਭਗ 2 ਕਿਲੋਮੀਟਰ ਦੂਰ ਇਕ ਜਗ੍ਹਾ ’ਤੇ ਡਿੱਗਿਆ।
ਇਸ ਤਰ੍ਹਾਂ ਮਣੀਪੁਰ ਦੇ ਵਿਸ਼ਣੂਪੁਰ ਜ਼ਿਲ੍ਹੇ ਵਿਚ ਟ੍ਰੋਂਗਲਾ ਓਬੀ ਅਤੇ ਹੋਰ ਥਾਵਾਂ ’ਤੇ ਮੈਤੇਈ ਆਬਾਦੀ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਡਰੋਨ ਹਮਲਿਆਂ 'ਚੋਂ ਇਕ ਸੀ। ਜਿਸ ਕਾਰਨ ਵੱਡੀ ਗਿਣਤੀ ਵਿਚ ਘਰ ਅਤੇ ਜਾਇਦਾਦਾਂ ਨਸ਼ਟ ਹੋ ਗਈਆਂ। ਹਾਲਾਂਕਿ ਇਨ੍ਹਾਂ ਹਮਲਿਆਂ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ। ਪੁਲਸ ਨੇ ਦੱਸਿਆ ਕਿ ਇਹ ਹਮਲੇ ਕਥਿਤ ਤੌਰ ’ਤੇ ਸ਼ੱਕੀ ਕੁਕੀ ਅੱਤਵਾਦੀਆਂ ਵਲੋਂ ਕੀਤੇ ਗਏ ਸਨ।