ਪਾਕਿਸਤਾਨ ’ਚ ਈਸ਼ਨਿੰਦਾ ਦੇ ਦੋਸ਼ ਹੇਠ ਸਾਬਕਾ ਫੌਜੀ ਅਧਿਕਾਰੀ ਦੀ ਮੌਤ ਦੀ ਸਜ਼ਾ ਰੱਦ

Tuesday, Feb 10, 2026 - 02:37 AM (IST)

ਪਾਕਿਸਤਾਨ ’ਚ ਈਸ਼ਨਿੰਦਾ ਦੇ ਦੋਸ਼ ਹੇਠ ਸਾਬਕਾ ਫੌਜੀ ਅਧਿਕਾਰੀ ਦੀ ਮੌਤ ਦੀ ਸਜ਼ਾ ਰੱਦ

ਲਾਹੌਰ - ਲਾਹੌਰ ਹਾਈ ਕੋਰਟ ਨੇ ਈਸ਼ਨਿੰਦਾ ਦੇ ਮਾਮਲੇ ’ਚ ਸਾਬਕਾ ਫੌਜੀ ਅਧਿਕਾਰੀ ਕਰਨਲ (ਸੇਵਾਮੁਕਤ) ਮੁਹੰਮਦ ਆਰਿਫ ਨੂੰ ਹੇਠਲੀ ਅਦਾਲਤ ਵੱਲੋਂ ਸੁਣਾਈ ਗਈ ਮੌਤ ਦੀ ਸਜ਼ਾ ਰੱਦ ਕਰਦਿਆਂ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਇਹ ਮਾਮਲਾ 2024 ਵਿਚ ਰਾਵਲਪਿੰਡੀ ਦੇ ਲਾਲ ਕੁੜਤੀ ਸਥਿਤ ਇਕ ਰੈਸਟੋਰੈਂਟ ’ਚ ਆਰਿਫ ਅਤੇ ਉਨ੍ਹਾਂ ਦੀ ਪਤਨੀ ’ਤੇ 4 ਨੌਜਵਾਨਾਂ ਵੱਲੋਂ ਕੀਤੇ ਗਏ ਹਮਲੇ ਤੋਂ ਸ਼ੁਰੂ ਹੋਇਆ ਸੀ।

ਵਕੀਲ ਅਨੁਸਾਰ, ਨੌਜਵਾਨਾਂ ’ਚੋਂ ਇਕ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਦਾ ਅਹੁਦੇਦਾਰ ਸੀ ਅਤੇ ਉਨ੍ਹਾਂ ਨੇ ਕਾਨੂੰਨੀ ਕਾਰਵਾਈ ਤੋਂ ਬਚਣ ਲਈ ਘਟਨਾ ਨੂੰ ਧਾਰਮਿਕ ਰੰਗ ਦਿੰਦੇ ਹੋਏ ਆਰਿਫ ਖਿਲਾਫ ਈਸ਼ਨਿੰਦਾ ਦਾ ਮਾਮਲਾ ਦਰਜ ਕਰਵਾਇਆ ਸੀ।

ਸੈਸ਼ਨ ਅਦਾਲਤ ਨੇ ਪਹਿਲਾਂ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਸੁਣਾਈ ਸੀ। ਹਾਲਾਂਕਿ, ਹਾਈ ਕੋਰਟ ਨੇ ਦਲੀਲ ਦਿੱਤੀ ਕਿ ਦੋਸ਼ਾਂ ਦਾ ਕੋਈ ਠੋਸ ਸਬੂਤ ਨਹੀਂ ਮਿਲਿਆ ਅਤੇ ਘਟਨਾ ਨੂੰ ਧਾਰਮਿਕ ਸੰਦਰਭ ਦੇਣ ਪਿੱਛੇ ਸਿਆਸੀ ਪ੍ਰੇਰਨਾ ਸੀ। ਅਦਾਲਤ ਨੇ ਸਪੱਸ਼ਟ ਕੀਤਾ ਕਿ ਕਾਨੂੰਨੀ ਪ੍ਰਕਿਰਿਆ ਵਿਚ ਸਬੂਤਾਂ ਦੀ ਘਾਟ ਇਕ ਗੰਭੀਰ ਮਾਮਲਾ ਹੈ ਅਤੇ ਇਸੇ ਆਧਾਰ ’ਤੇ ਕਰਨਲ ਆਰਿਫ ਨੂੰ ਬਰੀ ਕਰ ਦਿੱਤਾ ਗਿਆ।
 


author

Inder Prajapati

Content Editor

Related News